Back ArrowLogo
Info
Profile

ਕਹੋਂ ਸਤ ਮਿਥਿਆ ਨਹੀਂ ਬੈਨਾ।

ਇਨ ਕੀ ਮੋ ਸੋ ਹੈ ਬਿਧ ਬਨੀ।

ਮੇਰੇ ਰਾਜ ਕੋ ਆਇਓ ਧਨੀ। ੩੫।

ਭਾਈ ਲਹਿਣਾ ਜੀ ਪਹਿਲੀ ਪਰਖ ਵਿਚ ਪੂਰੇ ਉਤਰੇ। ਕਿਰਤ ਹੀ ਕੇਸਰ ਹੈ। ਲੂਣ ਦੀ ਖਿਟੀ ਸਿਰ 'ਤੇ ਚੁੱਕਣ ਦਾ ਭਾਵ ਸੀ ਕਿ ਉਹ ਹੁਣ ਅੱਗੇ ਤੋਂ ਕੋਈ ਵੀ ਸਵਾਸ ਅਵਾਈਂ ਨਹੀਂ ਗਵਾਵਣਗੇ।

          ਪਏ ਕਬੂਲੁ ਖਸੰਮ ਨਾਲਿ : ਬਲਵੰਡ ਜੀ ਆਖਦੇ ਹਨ ਕਿ ਜਦੋਂ (ਗੁਰੂ) ਅੰਗਦ ਦੇਵ ਜੀ ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰ (ਗੁਰੂ ਨਾਨਕ) ਦੇ ਦਰ 'ਤੇ ਕਬੂਲ ਹੋਏ।

'ਪਏ ਕਬੂਲੁ ਖਸੰਮ ਨਾਲਿ, ਜਾਂ ਘਾਲ ਮਰਦੀ ਘਾਲੀ ।'

ਸਭ ਨੂੰ ਫਿਰ ਸੇਵਾ ਕਰਨ ਦੀ ਹੱਦ ਦੱਸੀ ਤੇ ਫਿਰ ਕੋਲ ਪਾਲਣ ਦੀ। ਪੁੱਤਰ ਵੀ ਕੋਲ ਨਾ ਪਾਲ ਸਕੇ। ਉਨ੍ਹਾਂ ਸੱਤਾਂ ਸਾਲਾਂ ਵਿਚ ਜੋ ਸਾਖੀਆਂ ਕਰਤਾਰਪੁਰ ਹੋਈਆਂ, ਉਹ ਗਹੁ ਨਾਲ ਪੜ੍ਹਨ ਵਾਲੀਆਂ ਹਨ।

ਜ਼ਿਕਰ ਆਉਂਦਾ ਹੈ ਕਿ ਇਕ ਵਾਰੀ ਗੰਦੇ ਨਾਲੇ ਵਿਚ ਕਟੋਰਾ ਡਿੱਗ ਪਇਆ। ਸੁਭਾਵਕ ਹੀ ਗੁਰੂ ਜੀ ਨੇ ਦੋਹਾਂ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਨੂੰ ਕੱਢਣ ਦੀ ਆਗਿਆ ਦਿੱਤੀ। ਉਨ੍ਹਾਂ ਕੰਨ ਮਰੋੜ ਦਿੱਤੇ, ਪਿੱਠਾਂ ਮੋੜ ਲਈਆਂ। ਭਾਈ ਲਹਿਣਾ ਜੀ ਨੂੰ ਜਦ ਕਟੋਰਾ ਕੱਢਣ ਦੀ ਆਗਿਆ ਹੋਈ ਤਾਂ ਉਨ੍ਹਾਂ ਗੰਦੇ ਟੋਏ ਵਿਚ ਵੜ ਕੇ ਕਟੋਰਾ ਬਾਹਰ ਕੱਢ ਆਂਦਾ। ਗੁਰੂ ਨਾਨਕ ਦੇਵ ਜੀ ਦੇਖ ਰਹੇ ਸਨ ਕਿ ਕਈ ਸੁੰਦਰ ਕਟੋਰੇ ਗੰਦਿਆਂ ਨਾਲਿਆਂ ਤੇ ਟੋਇਆਂ ਵਿਚ ਡਿੱਗੇ ਹੋਏ ਰੁਲ ਗਏ ਹਨ। ਹਰ ਕੋਈ ਦੇਖਦਾ ਹੈ ਪਰ ਵਿਚ ਵੜ ਕੇ ਕੋਈ ਕੱਢਣ ਲਈ ਤਿਆਰ ਨਹੀਂ। ਗੁਰੂ ਜੋ ਸਭ ਦਾ ਭਲਾ ਮਨਾਇੰਦਾ ਹੈ, ਉਹਦਾ ਫਰਜ਼ ਹੈ ਕਿ ਆਪੂੰ ਲਿੱਬੜ ਕੇ ਵੀ ਦੂਜੇ ਦੀ ਕਲਿਆਣ ਕਰੇ। ਭਾਈ ਲਹਿਣਾ ਜੀ ਇਸ ਪਰਖ ਵਿਚ ਵੀ ਪੂਰੇ ਉਤਰੇ।

ਇਕ ਵਾਰੀ, ਇਕ ਚੂਹੀ ਵਰਾਂਡੇ ਵਿਚ ਮੋਈ ਪਈ ਸੀ । ਪੁੱਤਰਾਂ ਨੂੰ ਉਠਾ ਸੁੱਟਣ ਲਈ ਕਹਿਆ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਜਦ ਭਾਈ ਲਹਿਣਾ ਜੀ ਨੂੰ ਉਠਾ ਕੇ ਬਾਹਰ ਸੁੱਟਣ ਲਈ ਕਹਿਆ ਤਾਂ ਉਨ੍ਹਾਂ ਉਸੇ ਵਕਤ ਚੁੱਕ ਕੇ ਥਾਂ ਸਾਫ਼ ਕਰ ਦਿੱਤੀ। ਅੱਜ ਦੇ ਸਮੇਂ ਵੀ ਅਸੀਂ ਸਫਾਈ ਕਰਨ ਵਾਲੇ ਨੂੰ ਚੂਹੜਾ ਕਹਿ ਕੇ ਦੁਰਕਾਰਦੇ ਹਾਂ। ਗੁਰੂ ਨਾਨਕ ਦੇਵ ਜੀ ਦੇਖ ਰਹੇ ਸਨ ਕਿ ਇਹ ਉੱਚੀ ਜਾਤ ਦਾ ਭਾਈ ਲਹਿਣਾ ਉਨ੍ਹਾਂ ਨਾਲ ਨਫ਼ਰਤ ਤਾਂ ਨਹੀਂ ਕਰਦਾ। ਭਾਈ ਲਹਿਣਾ ਜੀ ਤਾਂ ਗੁਰੂ ਦਾ ਅੰਗ ਬਣ ਰਹੇ ਸਨ। ਇਹ ਪਉੜੀ ਵੀ ਉਹ ਚੜ੍ਹ ਗਏ।

ਫਿਰ ਸਿਆਲ ਦੀ ਰੁੱਤੇ ਬਾਰਸ਼ ਵਿਚ ਹੀ ਧਰਮਸਾਲ ਦੀ ਕੰਧ ਨੂੰ, ਜੋ ਢੱਠ ਗਈ ਸੀ, ਉਸ ਸਮੇਂ ਗੁਰੂ ਜੀ ਨੇ ਉਸਾਰਨ ਲਈ ਕਹਿਆ। ਧਰਮ ਵੀ ਐਸਾ ਹੈ ਕਿ ਜੇ ਇਸ

1. ਸਾਖੀ ੫੧-ਸ੍ਰੀ ਗੁਰੂ ਅੰਗਦ ਦੇਵ ਜੀ ਕੇ ਮਿਲਾਪ ਕੀ।

2. ਕੈਹਾਂ ਵਰਗੇ ਜੀਵ।

215 / 237
Previous
Next