Back ArrowLogo
Info
Profile

ਵਿਚ ਰਤਾ ਕੁ ਢਿੱਲ ਦੇ ਦਿੱਤੀ ਜਾਏ ਤਾਂ ਛੇਤੀ ਹੀ ਧਰਮ ਅਧਰਮ ਜਾਂ ਕੁਧਰਮ ਬਣ ਜਾਂਦਾ ਹੈ। ਢੱਠੇ ਧਰਮ ਤੇ ਧਰਮਸਾਲ ਨੂੰ ਸਮੇਂ ਸਿਰ ਉਸਾਰਨ ਤੇ ਸਵਾਰਨ ਦੀ ਲੋੜ ਹੈ। ਗੁਰੂ ਜੀ ਇਹ ਤੱਕ ਰਹੇ ਸਨ ਕਿ ਜਿਸ 'ਤੇ ਜ਼ਿੰਮੇਵਾਰੀ ਪੈਣੀ ਹੈ, ਉਹ ਤਤਪਰ ਹੈ ਕਿ ਨਹੀਂ। ਭਾਈ ਲਹਿਣਾ ਜੀ ਉਸ ਵਿਚ ਵੀ ਪੂਰੇ ਉਤਰੇ।

ਬਿਨਾਂ ਕਿੰਤੂ ਕੀਤੇ ਬਾਬਾ ਲਹਿਣਾ ਜੀ ਨੂੰ ਆਗਿਆ ਪਾਲਦਾ ਤੱਕ ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਨੂੰ ਇਕ ਵਾਰੀ ਕਿਹਾ ਵੀ: 'ਸੱਚ ਦੱਸੀਂ, ਪ੍ਰਮੇਸ਼ਰ ਕੀਏ, ਸਾਡਾ ਪੁੱਤਰ ਲਹਿਣਾ ਹੈ ਜਾਂ ਸਿਰੀ ਚੰਦ।

ਫਿਰ ਅੱਧੀ ਰਾਤ ਨੂੰ ਸਿਆਲ ਦੀ ਰੁੱਤੇ ਰਾਵੀ ਦੇ ਕਿਨਾਰੇ ਕੱਪੜੇ ਧੋ ਲਿਆਉਣ ਦੀ ਆਗਿਆ ਹੋਈ। ਆਪ ਜੀ ਪੰਡ ਚੁੱਕ ਕੇ ਚੱਲ ਪਏ। ਕਿੰਨੀਆਂ ਹੀ ਪੰਡਾਂ ਗੁਰੂ ਨੂੰ ਧੋਣੀਆਂ ਪੈਂਦੀਆਂ ਸਨ । ਜਿਸ ਗੁਰੂ ਗੱਦੀ 'ਤੇ ਬੈਠਣਾ ਹੈ ਉਹ ਸਿਰਫ਼ ਆਪੂੰ ਹੀ ਉਜਲਾ ਨਹੀਂ ਹੋਣਾ ਚਾਹੀਦਾ, ਦੂਜਿਆਂ ਨੂੰ ਨਿਰਮਲ ਕਰਨ ਦੀ ਸ਼ਕਤੀ ਤੇ ਬਲ ਉਸ ਵਿਚ ਹੋਣਾ ਚਾਹੀਦਾ ਹੈ। ਭਾਈ ਲਹਿਣਾ ਜੀ ਦੇ ਘਰ ਸੂਰਜ ਚੜ੍ਹ ਪਇਆ ਸੀ। ਸਾਖੀਕਾਰਾਂ ਇਹ ਹੀ ਲਿਖਿਆ ਹੈ ਕਿ ਜਦ ਉਹ ਕੱਪੜੇ ਧੋ ਰਹੇ ਸਨ ਤਾਂ 'ਸੂਰਜ ਚੜ੍ਹ ਪਇਆ। ਗਿਆਨ ਹੋ ਗਇਆ ਕਿ ਰੁੜ੍ਹੀ ਜਾਂਦੀ ਲੁਕਾਈ ਨੂੰ ਤੇ ਗੰਦ ਵਿਚ ਲਪੇਟੀ ਜਨਤਾ ਨੂੰ ਆਪਾ ਵਾਰ ਕੇ ਹੀ ਬਚਾਇਆ ਤੇ ਸਵਾਰਿਆ ਜਾ ਸਕਦਾ ਹੈ।

ਹੁਕਮ ਉਹ ਹੀ ਮੰਨਵਾ ਸਕਦਾ ਹੈ ਜੋ ਪਹਿਲਾਂ ਆਪੂੰ ਹੁਕਮ ਮੰਨਣ ਲਈ ਤਤਪਰ ਰਵੇ। ਇਸ ਤਰ੍ਹਾਂ ਦੀਆਂ ਸਾਖੀਆਂ ਕਰਤਾਰਪੁਰ ਹੋਈਆਂ। ਇਕ ਵਾਰੀ ਗੁਰੂ ਜੀ ਨੇ ਰਾਵੀ ਵਿਚ ਇਸ਼ਨਾਨ ਕਰਨ ਲਈ ਡੁਬਕੀ ਮਾਰੀ ਹੀ ਸੀ ਕਿ ਗੜੇ ਪੈਣ ਲੱਗ ਪਏ। ਸਾਰੇ ਸਾਥੀ ਦਰੱਖ਼ਤ ਦੇ ਓਹਲੇ ਹੋ ਗਏ। (ਗੁਰੂ) ਅੰਗਦ ਦੇਵ ਜੀ ਉਥੇ ਰਾਵੀ ਕੰਢੇ ਹੀ ਬੈਠੇ ਰਹੇ। ਗੜਿਆਂ ਵਿਚ ਹੀ ਦਬ ਗਏ। ਬਾਰਸ਼ ਥੰਮੀ ਤਾਂ ਆਪ ਜੀ ਨੇ ਕਹਿਆ 'ਪੁਰਖਾ ਤੁਸੀਂ ਇਥੇ ਕਿਉਂ ਬੈਠੇ, ਕਿਸੀ ਬਿਰਛ ਕੇ ਆਸਰੇ ਜਾਇ ਬੈਠਤੇ।' ਤਬ (ਗੁਰੂ) ਅੰਗਦ ਜੀ ਆਖਿਆ, 'ਸੱਚੇ ਪਾਤਸ਼ਾਹ ਸਾਨੂੰ ਜਗਤ ਮੋ ਕਿਸੀ ਬਿਰਛ ਨਾਲ ਅਰਥ ਨਹੀਂ ਰਿਹਾ। ਜਿਸ ਚਰਨੋਂ ਸੇ ਪਰਯੋਜਨ ਹੈ, ਤਿਸੀ ਕੇ ਅੰਗ ਬੈਠੇ ਹਾਂ।

ਇਕ ਵਾਰੀ ਅਤਿ ਗਰਮੀ (ਸ਼ਿੱਦਤ ਹਰਾਰਤ ਅਫਤਾਬ) ਵਿਚ ਵੀ ਕਿੰਨੀ ਦੇਰ ਪੱਲਾ ਗੁਰੂ ਨਾਨਕ ਜੀ ਦੇ ਚਿਹਰੇ ਵੱਲ ਕਰ ਖੜ੍ਹੇ ਰਹੇ। ਗਰਮੀ ਸਰਦੀ ਦੋਵੇਂ ਹੀ ਝੱਲ ਲਈਆਂ।

ਇਸੇ ਤਰ੍ਹਾਂ, ਇਕ ਵਾਰੀ ਬਾਬਾ ਬੁੱਢਾ ਜੀ ਖੂਹ ਪਏ ਗੇੜਦੇ ਸਨ ਤੇ (ਗੁਰੂ) ਅੰਗਦ ਦੇਵ ਜੀ ਚੁਬੱਚੇ ਵਿਚ ਗੁਰੂ ਨਾਨਕ ਦੇਵ ਜੀ ਨੂੰ ਇਸ਼ਨਾਨ ਕਰਾ ਰਹੇ ਸਨ ਤਾਂ ਗੁਰੂ ਨਾਨਕ ਜੀ ਨੇ ਉੱਚੀ ਆਵਾਜ਼ ਨਾਲ ਪੁੱਛਿਆ: 'ਬੁੱਢਿਆ, ਕਿੰਨੀ ਰਾਤ ਗੁਜ਼ਰ ਗਈ' ਤਾਂ ਬੁੱਢਾ ਜੀ ਨੇ ਕਹਿਆ : 'ਪਾਤਸ਼ਾਹ! ਢਾਈ ਪਹਿਰ ਗੁਜ਼ਰ ਗਈ, ਡੂਢ ਪਹਿਰ ਰਹਿ ਗਈ ।' ਫਿਰ ਆਪ ਜੀ ਨੇ (ਗੁਰੂ) ਅੰਗਦ ਦੇਵ ਜੀ ਕੋਲੋਂ ਪੁੱਛਿਆ, 'ਪੁਰਖਾ ਕਿੰਨੀ ਰਾਤ ਗੁਜ਼ਰ ਗਈ, ਤਾਂ ਆਪ ਜੀ ਨੇ ਕਹਿਆ: 'ਜਿੰਨੀ ਤੂੰ ਗੁਜ਼ਾਰੀ ਗੁਜ਼ਰ ਗਈ, ਜਿੰਨੀ ਤੂੰ ਰੱਖੀ ਰਹਿ ਗਈ। ਤੇਰੀ ਰਾਤ ਤੇਰਾ ਦਿਨ।' ਇਕ ਵਾਰੀ ਅੱਧੀ ਰਾਤ ਵੇਲੇ ਪੁੱਛਿਆ

216 / 237
Previous
Next