Back ArrowLogo
Info
Profile

ਨੇ 'ਭਾਈ ਅੰਗਦਾ, ਦਿਨ ਹੋ ਗਇਆ ਹੈ।' (ਗੁਰੂ ਅੰਗਦ ਦੇਵ ਜੀ ਨੇ ਉੱਤਰ ਦਿੱਤਾ : 'ਸੱਚੇ ਪਾਤਸ਼ਾਹ ਦਿਨ ਹੋ ਗਇਆ ਹੈ। ਭਾਈ ਸੇਵਾ ਰਾਮ ਪਰਚੀਆਂ ਵਿਚ ਲਿਖਦੇ ਹਨ ਜਦ ਉਨ੍ਹਾਂ ਕੱਪੜੇ ਧੋ ਲਿਆਂਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ: 'ਪੁਰਖਾ ਉਥੇ ਦਿਨ ਸੀ ਕਿ ਰਾਤ ਗੁਰੂ ਅੰਗਦ ਦੇਵ ਜੀ ਨੇ ਕਹਿਆ, 'ਜੇ ਤੂੰ ਦਿਹੁ ਚਾਹਦਾ ਹੈ ਤਾਂ ਦਿਹੁ ਹੋਇ ਜਾਂਦਾ ਹੈ ਜੇ ਤੂੰ ਰਾਤ ਚਾਹਦਾ ਹੈਂ ਤਾਂ ਰਾਤ ਹੋਇ ਜਾਂਦੀ ਹੈ।

ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ ਭਾਈ ਲਹਿਣਾ ਜੀ ਨੇ ਉਸ ਸਮੇਂ ਕਿਹਾ :

'ਰਾਤ ਦਿਵਸ ਜਾਨਤ ਹਮ ਨਾਹੀ।

ਨਿਸ ਦਿਨ ਧਿਆਨ ਸਤਿਗੁਰ ਮਨਮਾਹੀ।

ਇਸ ਤਰ੍ਹਾਂ ਭਾਈ ਲਹਿਣਾ ਜੀ ਪ੍ਰੇਮ ਵਾੜੀ ਨੂੰ ਜੋ ਉਨ੍ਹਾਂ ਬੀਜੀ ਸੀ, ਨੇਹੁ-ਜਲ ਨਾਲ ਸਿੰਜ ਰਹੇ ਸਨ : 'ਪ੍ਰੇਮ ਬਾਰੀ ਬੋਈ ਇਨੈ ਸਿਚਤ ਸਦ ਜਲ ਨੇਹਾ।

ਗੱਲ ਕੀ, ਹੁਕਮ ਸਮਝਣ ਤੇ ਪਾਲਣ ਵਿਚ ਵੀ (ਗੁਰੂ) ਅੰਗਦ ਦੇਵ ਜੀ ਨੇ ਹੱਦ ਦੱਸ ਦਿੱਤੀ । ਹੁਕਮ 'ਤੇ ਜੋ ਬਿਨ ਸ਼ੰਕੇ ਦੇ ਤੁਰਦਾ ਹੈ ਉਸ ਦੀਆਂ ਮੁਕਤ ਭੁਗਤ ਦਾਸੀਆਂ ਬਣਦੀਆਂ ਹਨ ਤੇ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ :

ਗੁਰ ਭਗਤਾ ਜੋ ਬਚਨ ਗੁਰ ਬਿਨ ਸੰਕਾ ਹਿਰਦੇ ਧਾਰ।

ਮੁਕਤੁ ਭੁਗਤੁ ਸਭ ਕਛੁ ਲਹੇ ਭਵ ਨਿਧਿ ਉਤਰੇ ਪਾਰ।

ਉਹ ਗੁਰੂ ਨੂੰ ਕਿਤਨਾ ਕੁ ਸਮਝ ਗਏ ਸਨ, ਇਸ ਦੀ ਇਕ ਵਾਰਤਾ ਸੰਤ ਰਤਨ ਮਾਲਾ ਵਿਚ ਲਿਖੀ ਹੈ ਕਿ ਜਦ ਗੁਰੂ ਗੱਦੀ ਦਾ ਫੈਸਲਾ ਹੋ ਗਇਆ ਤਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਨੇ ਬ੍ਰਾਦਰੀ ਇਕੱਠੀ ਕਰ ਲਈ । ਬ੍ਰਾਦਰੀ ਦਾ ਮੁਖੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਕਿ ਤੁਸਾਂ ਚੰਗਾ ਨਹੀਂ ਕੀਤਾ, ਗੱਦੀ ਸ੍ਰੀ ਚੰਦ ਜਾਂ ਲਖਮੀ ਚੰਦ ਨੂੰ ਦੇਣੀ ਸੀ । ਗੁਰੂ ਨਾਨਕ ਦੇਵ ਜੀ ਨੇ ਕਹਿਆ ਕਿ 'ਮੈਂ ਕਿਸੇ ਨੂੰ ਗੱਦੀ ਨਹੀਂ ਦਿੱਤੀ। ਇਹ ਤਾਂ ਅਕਾਲ ਪੁਰਖ ਵਲੋਂ ਹੁੰਡੀ ਸੀ, ਜੋ ਸੇਵਕ ਨੂੰ ਤਾਰਣੀ ਸੀ. ਸੇਵਕ ਮੈਂ ਡਿੱਠਾ ਭਾਈ ਲਹਿਣਾ ।' ਤਾਂ ਬ੍ਰਾਦਰੀ ਨੇ ਫਿਰ ਕਹਿਆ ਕਿ ਪੁੱਤਰ ਤੇਰੇ ਕੋਈ ਘੱਟ ਸੇਵਕ ਹਨ? ਗੁਰੂ ਨਾਨਕ ਜੀ ਨੇ ਕਹਿਆ ਕਿ ਬਹਿਸ ਕਰਨੀ ਠੀਕ ਨਹੀਂ, ਹੁਣੇ ਹੀ ਪਰਖ ਲੈਂਦੇ ਹਾਂ ਕਉਨ ਸੇਵਕ ਹੈ ਤੇ ਕਉਨ ਨਹੀਂ। ਗੁਰੂ ਨਾਨਕ ਦੇਵ ਜੀ ਨੇ ਇਕ ਪੈਸਾ ਆਪਣੀ ਹਥੇਲੀ 'ਤੇ ਰੱਖਿਆ ਤੇ ਮੁੱਠੀ ਬੰਦ ਕਰਕੇ ਸਾਰਿਆਂ ਸਾਮ੍ਹਣੇ ਕਹਿਣ ਲੱਗੇ: 'ਸ੍ਰੀ ਚੰਦਾ ਮੇਰੀ ਮੁੱਠੀ ਵਿਚ ਕੀ ਹੈ ?' ਬਾਬਾ ਸ੍ਰੀ ਚੰਦ ਬੋਲੇ : 'ਪਿਤਾ ਜੀ ਤੁਹਾਡੀ ਮੁੱਠੀ ਵਿਚ ਇਕ ਪੈਸਾ।' ਮਾਲਕ ਮੁਸਕਰਾ ਦਿੱਤੇ । ਫਿਰ ਲਖਮੀ ਚੰਦ ਜੀ ਕੋਲੋਂ ਪੁੱਛਿਆ ਤਾਂ ਉਨ੍ਹਾਂ ਵੀ ਇਹ ਹੀ ਕਹਿਆ ਕਿ ਮੁੱਠੀ ਵਿਚ ਇਕ ਪੈਸਾ ਹੈ। ਜਦ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ ਤਾਂ ਉਨ੍ਹਾਂ ਹੱਥ ਜੋੜ ਕੇ ਕਹਿਆ : ‘ਪਾਤਸ਼ਾਹ! ਮੇਰੀ ਸ਼ਕਤੀ ਨਹੀਂ ਕਿ ਮੈਂ ਦੱਸ ਸਕਾਂ ਤੁਹਾਡੀ ਮੁੱਠੀ ਵਿਚ ਕੀ ਹੈ ? ਹਾਂ, ਬਖਸ਼ਸ਼ ਕਰੋ ਤਾਂ ਦੱਸਾਂ ਕਿ ਤੁਹਾਡੀ ਮੁੱਠੀ ਵਿਚ ਕੀ ਹੈ। ਤੁਹਾਡੀ ਮੁੱਠੀ ਵਿਚ ਗਿਆਨ, ਭਗਤੀ, ਨੌ ਨਿਧਾਂ, ਅਠਾਰਾਂ ਸਿਧਾਂ

1. ਸਾਖੀ ੨੬-ਬਚਨ ਬਿਲਾਸ ਸੇਵਕ ਆਪਨਿਆਂ ਸੋ।

217 / 237
Previous
Next