Back ArrowLogo
Info
Profile

ਤੇ ਮੁਆਫ਼ ਕਰਨਾ ਇਹ ਮੁੱਠੀ ਖੁਲ੍ਹ ਜਾਏ ਤਾਂ ਪ੍ਰਭੂ ਦਾ ਦੀਦਾਰ ਹੋ ਜਾਏ।'

          ਆਪੁ ਆਪੈ ਸੇਤੀ ਮਿਕਓਨੁ: ਅਖੀਰਲੀ ਪਰਖ ਵਾਲੀ ਸਾਖੀ ਵਿਚ ਲਿਖਿਆ ਹੈ ਕਿ ਪਰਖ ਲਈ ਧਾਣਕ ਰੂਪ ਧਾਰ ਲਇਆ। ਮੈਲੇ ਕੱਪੜੇ ਪਹਿਣ ਲਏ, ਹੱਥ ਕੁੱਤਕ ਲੈ ਲਇਆ। ਪਿੱਛੇ ਕੁੱਤਾ ਲਗਾ ਲਇਆ ਤੇ ਸ਼ਹਿਰੋਂ ਬਾਹਰ ਉਜਾੜ ਮਸਾਣਾਂ ਵੱਲ ਚੱਲ ਪਏ। ਇਹ ਯਾਦ ਰਵੇ ਕਿ ਕਰਤਾਰਪੁਰ ਦੀ ਆਬਾਦੀ ਉਸ ਸਮੇਂ ਵੀਹ ਹਜ਼ਾਰ ਹੋ ਗਈ ਸੀ । ਪਿੱਛੇ ਆਉਂਦੀ ਭੀੜ ਨੂੰ ਦੂਰ ਕਰਨ ਲਈ, ਆਪ ਜੀ ਨੇ ਪੈਸਿਆਂ ਦੀ ਸੋਟ ਕੀਤੀ । ਕੁਝ ਪੈਸੇ ਚੁੱਕਣ ਲੱਗ ਪਏ । ਫਿਰ ਰੁਪਏ, ਫਿਰ ਮੋਤੀ, ਫਿਰ ਹੀਰੇ ਪਰ ਫਿਰ ਵੀ ਕੁਝ ਜਗਿਆਸੂ ਮਗਰ ਆਉਂਦੇ ਰਹੇ ਆਪ ਜੀ ਨੇ ਫਿਰ ਕੁੱਤਾ ਛੱਡ ਦਿੱਤਾ ਤਾਂ ਰਹਿੰਦੇ ਸਾਰੇ ਹੀ ਨੱਸ ਗਏ, ਸਿਰਫ਼ ਤਿੰਨ ਰਹਿ ਗਏ। ਇਕ ਬਾਬਾ ਬੁੱਢਾ ਜੀ. ਦੂਜੇ ਭਾਈ ਦੁਨੀ ਚੰਦ ਤੇ ਤੀਜੇ ਭਾਈ ਲਹਿਣਾ ਜੀ। ਆਪ ਜੀ ਨੇ ਡੰਡਾ ਜ਼ੋਰ ਦਾ ਭਾਈ ਦੁਨੀ ਚੰਦ ਜੀ ਨੂੰ ਮਾਰਿਆ। ਉਹ ਭੱਜ ਉੱਠੇ ਤੇ ਬਾਬਾ ਬੁੱਢਾ ਜੀ ਦਰੱਖਤ ਦੇ ਓਹਲੇ ਹੋ ਗਏ। ਮਹਿਮਾ ਪ੍ਰਕਾਸ਼ ਦਾ ਇਹ ਲਿਖਣਾ ਹੈ ਕਿ ਜਦ ਮੁਰਦਾ ਖਾਣ ਲਈ ਕਹਿਆ ਤਾਂ ਬਾਬਾ ਬੁੱਢਾ ਜੀ ਭੱਜ ਉੱਠੇ । ਗੁਰੂ ਨਾਨਕ ਦੇਵ ਜੀ ਨੇ ਪੁੱਛਿਆ : 'ਪੁਰਖਾ ਤੂੰ ਕਿਉਂ ਨਹੀਂ ਜਾਂਦਾ ?' ਭਾਈ ਲਹਿਣਾ ਜੀ ਬੋਲੇ: 'ਪਾਤਸ਼ਾਹ ਹਰ ਕਿਸੇ ਦਾ ਕੋਈ ਨਾ ਕੋਈ ਟਿਕਾਣਾ ਹੋਵੇਗਾ, ਮੇਰਾ ਕੋਈ ਨਹੀਂ। ਤਾਂ ਉਸੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਗਲਵੱਕੜੀ ਵਿਚ ਲੈ ਕੇ ਕਿਹਾ: 'ਲਹਿਣਿਆ ਮੇਰਾ ਵੀ ਕੋਈ ਟਿਕਾਣਾ ਨਹੀਂ, ਮੈਂ ਵੀ ਆਪਣੀ ਜੋਤ ਨੂੰ ਟਿਕਾਣ ਦਾ ਟਿਕਾਣਾ ਪਇਆ ਲੱਭਦਾ ਸਾਂ, ਅਜੇ ਲਹਿਣੇ ਦੀ ਥਾਂ ਮਿਲੀ ਹੈ। ਸਭ ਸੰਸਾਰ ਸੋਧ ਕੇ ਮੈਂ ਤੁਝ ਕੋ ਪਾਇਆ ਹੈ। ਅੱਗੇ ਤੇਰਾ ਨਾਉਂ ਲਹਿਣਾ ਥਾ ਅਬ ਤੇਰਾ ਨਾਉਂ ਅੰਗਦ ਹੂਆ। ਤੂੰ ਮੇਰੇ ਅੰਗ ਸੇ, (ਅੰਗੇ-ਖ਼ੁਦ) ਪੈਦਾ ਹੋਇਆ ਹੈ। ਫਿਰ ਬਚਨ ਕੀਤਾ : 'ਮੁਰਦਾ ਖਾਹ।' ਗੁਰੂ ਅੰਗਦ ਦੇਵ ਜੀ ਨੇ ਪੁੱਛਿਆ: 'ਕਿਸ ਪਾਸਿਉਂ ਖਾਵਾਂ ?" ਆਪ ਜੀ ਨੇ ਕਹਿਆ: 'ਸਿਰ ਵਲੋਂ ਖਾਹ । ਜਦ ਮੁਰਦੇ ਤੋਂ ਵਸਤ੍ਰ ਉਤਾਰਿਆ ਤਾਂ ਉਥੇ ਕੜਾਹ ਪ੍ਰਸ਼ਾਦ ਪਇਆ ਸੀ :

'ਸੇਤ ਸੇ ਬਸਤੁ ਉਤਾਰਾ ਜਬ ਹੀ।

ਤ੍ਰਿਹਾਵਲ ਪਿਖ ਹੀ ਤਬ ਹੀ।

          ਗੁਰੂ ਨਾਨਕ ਦੇਵ ਜੀ ਇਹ ਦੇਖ ਰਹੇ ਸਨ ਕਿ ਇਹ ਮੁਰਦਾ ਦੇਖ ਭੱਜਦਾ ਤਾਂ ਨਹੀਂ, ਕਿਉਂਕਿ ਹਿੰਦੁਸਤਾਨ ਵਿਚ ਇਕ ਐਸੇ ਮਹਾਂਪੁਰਸ਼ ਹੋਏ ਸਨ ਜੋ ਰੋਗੀ, ਬੁਢਾਪਾ ਤੇ ਅਰਥੀ ਦੇਖ ਕੇ ਹੀ ਨੱਸ ਗਏ। ਦੂਜੇ, ਹਿੰਦੁਸਤਾਨ ਮੁਰਦਾ ਪਇਆ ਸੀ, ਉਸ ਵਿਚ ਕੜਾਹ ਪ੍ਰਸ਼ਾਦ ਵਾਲੀ ਸ਼ਕਤੀ ਭਰਨ ਦੀ ਲੋੜ ਸੀ। ਗੁਰੂ ਵਿਚ ਹੀ ਇਹ ਸੱਤਾ ਹੈ ਕਿ ਜੋ ਮੁਰਦਿਆਂ ਨੂੰ ਬਖ਼ਸ਼ਸ਼ ਨਾਲ ਉਠਾਲ ਸਕੇ। ਗੁਰੂ ਅੰਗਦ ਦੇਵ ਜੀ ਵਿਚ ਇਹ ਸਭ ਸਿਫਤਾਂ ਆ ਚੁੱਕੀਆਂ ਸਨ । ਉਹ ਜੂਝਣ ਲਈ ਤਿਆਰ ਕਰ ਦਿੱਤੇ ਗਏ ਸਨ। ਬਲਵੰਡ ਦੇ ਸ਼ਬਦਾਂ ਵਿਚ ਉਥੇ ਹੀ : 'ਗੁਰੂ ਚੇਲੇ ਰਹਿਰਾਸ ਕੀਈ, ਨਾਨਕ ਸਲਾਮਤਿ ਥੀਵਦੈ।

1. ਪਰਚੀਆਂ ਭਾਈ ਸੇਵਾ ਰਾਮ।

218 / 237
Previous
Next