

ਸਹਿ ਟਿਕਾ ਦਿਤੋਸੁ ਜੀਵਦੇ।'
ਗੁਰੂ ਨੇ ਚੇਲੇ ਅੱਗੇ ਸਿਰ ਨਿਵਾ ਕੇ ਧਰਮਾਂ ਦੇ ਇਤਿਹਾਸ ਵਿਚ ਇਕ ਹੋਰ ਇਨਕਲਾਬ ਕਰ ਦਿੱਤਾ। 'ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ' ਦੀ ਵਾਰਤਾ ਤਾਂ ਸਾਰੇ ਸੁਣਾਂਦੇ ਹਨ ਪਰ ਇਹ ਪਰਪਾਟੀ ਗੁਰੂ ਨਾਨਕ ਦੇਵ ਜੀ ਹੀ ਪਾ ਗਏ ਸਨ। ਮਹਿਮਾ ਪ੍ਰਕਾਸ਼ ਅਨੁਸਾਰ ਉਸ ਸਮੇਂ ਕਹਿਆ: 'ਮੇਰਾ ਗੁਰੂ ਤੂੰ, ਮੈਂ ਤੇਰਾ ਗੁਰੂ।
'ਮੇਰੇ ਮਨ ਮੈਂ ਤੂੰ ਬਸੇ,
ਮੈ ਸਦ ਹਿਰਦੇ ਤੋਹਿ।
ਅਭੇਦ ਭਗਤ ਮੇਰੀ ਕਰੀ,
ਮੈਂ ਮਨ ਤੁਮਾਰਾ ਦੋਹ।
ਅਤੇ
ਅਬ ਤੂੰ ਮੇਰੇ ਅੰਗ ਤੇ ਭਇਆ।
ਤੁਮ ਲਹਿਨਾ ਮੈਂ ਦੇਨ ਦਇਆ।'
ਭਾਈ ਸੇਵਾ ਰਾਮ ਦੀਆਂ ਲਿਖੀਆਂ ਪਰਚੀਆਂ ਅਨੁਸਾਰ ਫਰਮਾਇਆ :
'ਪੁਰਖਾ! ਤੁਝੇ ਮਾਨੇਗਾ ਸੋ ਮੁਝੇ ਮਾਨੇਗਾ।
ਤਉ ਕਉ ਸੇਵੇਗਾ, ਸੋ ਮੋ ਕਉ ਸੇਵੇਗਾ।
ਤੂੰ, ਮੈਂ, ਮੈਂ, ਤੂੰ। ਤੁਮ ਹਮ ਕਉ
ਭਿੰਨ ਜਾਨੇਗਾ ਸੋ ਗੁਰੂ ਤੇ ਬਿਛਰਿਆ ਰਹੇਗਾ।'
ਜਨਮ ਪੱਤ੍ਰੀ ਸੰਭੂ ਨਾਥ ਵਾਲੀ ਵਿਚ ਲਿਖਿਆ ਹੈ ਕਿ ਦੋ ਵਸਤਾਂ ਹੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀਆਂ : ਆਪਣੀ ਅਜ਼ਮਤਿ ਅਤੇ ਸ਼ਬਦ ਦੀ ਸੁਰਤਿ।
ਮੂਬਿਦ ਜ਼ੁਲਫਿਕਾਰ ਅਰਦਿਸਤਾਨੀ, ਜਿਸ ਨੂੰ ਮੁਹਸਿਨ ਫ਼ਾਨੀ ਕਰ ਕੇ ਜਾਣਿਆ ਜਾਂਦਾ ਹੈ, ਨੇ ਦਬਿਸਤਾਨਿ-ਮਜ਼ਾਹਿਬ ਵਿਚ ਲਿਖਿਆ ਹੈ ਕਿ ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਕੇਵਲ ਨੂਰ ਹੀ ਸਨ। ਉਨ੍ਹਾਂ ਜਦ ਆਪਣੇ ਸਰੀਰ ਰੂਪੀ ਚੋਲੇ ਨੂੰ ਤਿਆਗਿਆ ਤਾਂ ਆਪਣੇ ਖਾਸ ਸੇਵਕ ਗੁਰੂ ਅੰਗਦ ਦੇ ਸਰੀਰ ਵਿਚ ਪ੍ਰਵੇਸ਼ ਹੋਏ। ਇਸੇ ਲਈ ਗੁਰੂ ਅੰਗਦ ਸਾਕਾਰ ਨਾਨਕ ਹਨ। ਇਸੇ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿਆ। ਗੁਰੂ ਅੰਗਦ ਦੇਵ ਜੀ ਜਦ ਜੋਤੀ ਜੋਤ ਸਮਾਏ ਤਾਂ ਬਾਬਾ ਨਾਨਕ ਅਮਰ ਦਾਸ ਦੇ ਸਰੀਰ ਵਿਚ ਪ੍ਰਵੇਸ਼ ਕਰ ਗਏ। ਅਮਰ ਦਾਸ ਦੇ ਪਿੱਛੋਂ ਆਪ ਨੇ ਰਾਮ ਦਾਸ ਦਾ ਰੂਪ ਧਾਰਨ ਕੀਤਾ ਅਤੇ ਫਿਰ ਅਰਜਨ ਮਲ ਦੀ ਕਾਇਆ ਵਿਚ ਚਲੇ ਗਏ। ਹਰ ਇਕ ਗੁਰੂ ਦਾ ਨਾਂ 'ਮਹਲ' ਰੱਖਿਆ ਗਿਆ। ਮਹਲ ਪਹਿਲਾ ਨਾਨਕ ਸੀ ਅਤੇ ਦੂਜਾ ਅੰਗਦ। ਇਸ ਪ੍ਰਕਾਰ ਗੁਰੂ ਅਰਜਨ ਪੰਜਵੇਂ ਮਹਲ ਸਨ। ਸਿੱਖਾਂ ਦੇ ਵਿਚਾਰ ਹਨ ਕਿ ਜੋ ਸ਼ਖਸ ਗੁਰੂ ਅਰਜਨ ਨੂੰ ਬਾਬਾ ਨਾਨਕ ਨਹੀਂ ਮੰਨਦੇ ਉਹ ਮਨਮੁਖ ਤੇ ਕਾਫ਼ਰ ਹਨ। ਭਾਈ ਨੰਦ
1. ਇਹ ਪੁਸਤਕ ਗੁਰੂ ਹਰਿਗੋਬਿੰਦ ਸਮੇਂ ਲਿਖੀ ਗਈ ਸੀ। ਅਸਲ ਸ਼ਬਦ ਸਨ : ਗੁਫ਼ਤੰਦ ਹਰ ਕਿ ਗੁਰੂ ਅਰਜਨ ਮਲ ਨਾ ਈ ਬਾਬਾ ਨਾਨਕ ਨ ਦਾਨੰਦ ਮਨਮੁਖ ਬਾਸਦ ਯਅਨੀ ਕਾਫ਼ਰ। ਵਿਸਥਾਰ ਲਈ ਮੇਰੀ ਹੀ ਰਚਿਤ 'ਕਥਾ ਪੁਰਾਤਨ ਇਉ ਸੁਣੀ' ਦੇਖਣ ਦੀ ਕ੍ਰਿਪਾਲਤਾ ਕਰਨੀ।