

ਮਹਿਮਾ ਪ੍ਰਕਾਸ਼ ਅਨੁਸਾਰ :
'ਤਾ ਸੋ ਬਾਬੇ ਬਚਨ ਬਖਾਨ।
ਮੇਰੋ ਸਰੂਪ ਗੁਰੂ ਅੰਗਦ ਜਾਨੋ।
ਵਹ ਦਰਸਨ ਮੇਰੋ ਨਿਜ ਦਰਸਨ।
ਸਭ ਉਨ ਕੀ ਸੇਵ ਕਰੋ ਮਮ ਸਰਸਨ'॥ ੨੫॥
ਅਤੇ
ਗੁਰੂ ਅੰਗਦ ਦੇਵ ਜੀ ਨੂੰ ਕਿਹਾ :
'ਹਰਿ ਕਾ ਪੰਥ ਗੁਰਮੁਖ ਜਗ ਕਰਨਾ
ਦੇ ਨਾਮ-ਮੰਤ੍ਰ ਤੁਮ ਜਗਤ ਉਧਰਨਾ'॥੧॥
ਆਰਚਰ ਦੇ ਕਹਿਣ ਮੁਤਾਬਿਕ ਕੇਵਲ ਇਕ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਆਪਣੀ ਹਯਾਤੀ ਵਿਚ ਹੀ ਜਾਨਸ਼ੀਨ ਚੁਣਿਆ ਤੇ ਉਸ ਜ਼ਿੰਮੇ ਕੰਮ ਲਗਾਇਆ ਕਿ ਉਹ ਉਨ੍ਹਾਂ ਪਾਵਨ ਅਸੂਲਾਂ ਨੂੰ ਸਾਂਭੇ ਤੇ ਪ੍ਰਚਾਰ ਕਰੇ, ਜਿਨ੍ਹਾਂ ਨੂੰ ਉਹ ਪ੍ਰਚਾਰਦੇ ਰਹੇ। ਇਹ ਹੁਕਮ ਦਿੱਤਾ ਵੀ ਲਗਦਾ ਹੈ ਕਿ ਕਰਤਾਰਪੁਰ ਨਾ ਟਿਕਣਾ ਕਿਉਂਕਿ ਉਹ ਜਾਣਦੇ ਸਨ ਕਿ ਪਕੜ ਜੋ ਕਾਇਮ ਰੱਖੀ ਤਾਂ ਵਿਰਾਸਤ ਦੇ ਝਗੜੇ ਪੈਣਗੇ। ਇਸ ਲਈ ਭਾਈ ਗੁਰਦਾਸ ਜੀ ਨੇ ਸਪੱਸ਼ਟ ਲਿਖਿਆ: 'ਦਿੱਤਾ ਛੱਡ ਕਰਤਾਰਪੁਰ, ਬੈਠ ਖਡੂਰੇ ਜੋਤਿ ਜਗਾਈ', ਅਤੇ ਫਿਰ ਉਸੇ ਤਰ੍ਹਾਂ ਗੁਰੂ ਅਮਰ ਦਾਸ ਜੀ ਨੂੰ ਗੁਰੂ ਗੱਦੀ ਦੇ ਕੇ ਖਡੂਰ ਛੱਡਣ ਦਾ ਹੁਕਮ ਦਿੱਤਾ ਲਗਦਾ ਹੈ ਜਿਸ ਨੂੰ ਭਾਈ ਜੀ ਅਚਰਜ ਖੇਲ੍ਹ ਕਹਿੰਦੇ ਹਨ :
'ਫੇਰਿ ਵਸਾਇਆ ਗੋਇੰਦਵਾਲ
ਅਸਚਰਜੁ ਖੇਲ ਨਾ ਲਖਿਆ ਜਾਈ।'
ਗੁਰੂ ਨਾਨਕ ਦੇਵ ਜੀ ਦੇ ਮਿਰਤਕ ਸਰੀਰ 'ਤੇ ਕਾਫ਼ੀ ਝਗੜਾ ਪੈ ਗਇਆ ਪਰ ਸਮੇਂ ਸਿਰ ਨਜਿੱਠ ਲਇਆ ਗਿਆ। ਆਪ ਜੀ ਦਾ ਰਾਵੀ ਕਿਨਾਰੇ ਹੀ ਸਸਕਾਰ ਕੀਤਾ ਗਿਆ। ਜਦ ਪਿੱਛੋਂ ਚਿਖਾ ਫਰੋਲੀ ਗਈ ਤਾਂ 'ਕੋਈ ਸਰੀਰ ਦਾ ਆਕਾਰ ਨਜ਼ਰ ਨਾ ਆਇਆ।"
ਮੁਸਲਮਾਨਾਂ ਇਕ ਪਾਸੇ ਮਕਬਰਾ ਬਣਾ ਦਿੱਤਾ ਤੇ ਦੂਜਿਆਂ ਨੇ ਸਮਾਧ । ਦੀਵਾਰ
1. ਸਾਖੀ ੬੫-ਸ੍ਰੀ ਗੁਰੂ ਬਾਬੇ ਜੀ ਕੇ ਜੋਤੀ ਜੋਤ ਸਮਾਵਨੇ ਕੀ।
2. ਮਹਿਮਾ ਪ੍ਰਕਾਸ਼।
3. ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ ਕਿ ਮਾਤਾ ਸੁਲੱਖਣੀ ਨੇ ਗੁਰੂ ਨਾਨਕ ਦੇਵ ਜੀ ਦਾ
ਚਲਾਣਾ ਸੁਣ ਕੇ ਹੀ ਸਵਾਸ ਦੇ ਦਿੱਤੇ।
ਸਮਾਧੀ-ਮਕਬਰੇ ਬਾਰੇ ਉਹ ਲਿਖਦਾ ਹੈ :
ਦੋਨੇ ਇਕੱਠੇ ਏਕ ਦਰਵਾਜ਼ਾ।
ਖੱਬੇ ਮਸੀਤ, ਸੱਜੇ ਕੂਪ ਬਿਰਾਜਾ।
ਵੁਹ ਪੜ੍ਹਨਿ ਕਲਮਾਂ ਤੇ ਨਿਮਾਜ਼ਾ।
ਇਧਰ ਸ਼ਬਦ ਸਾਖੀ ਦੀਆਂ ਆਵਾਜ਼ਾਂ।