Back ArrowLogo
Info
Profile

ਦੋਵਾਂ ਦੀ ਸਾਂਝੀ ਰਹੀ। ਰਾਬਰਟ ਐਨ. ਕਸਟ ਦਾ ਲਿਖਣਾ ਹੈ ਕਿ ਸੰਸਾਰ ਵਿਚ ਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਕੋ ਪੁਰਸ਼ ਦਾ ਮਕਬਰਾ ਤੇ ਸਮਾਧ ਬਣਿਆ ਹੋਵੇ ਤੇ ਇਹ ਦੀਵਾਰ ਸਾਂਝੀ ਹੋਵੇ। ਗੁਰੂ ਜੀ ਨੂੰ ਸ਼ਾਇਦ ਇਹ ਨਹੀਂ ਸੀ ਭਾਵਦਾ ਕਿ ਉਨ੍ਹਾਂ ਦੀ ਸਮਾਧ ਜਾਂ ਮਕਬਰਾ ਰਵੇ। ਇਸ ਲਈ ਰਾਵੀ ਵਿਚ ਹੜ੍ਹ ਆਇਆ ਤੇ ਦੋਵਾਂ ਨੂੰ ਰੋੜ੍ਹ ਕੇ ਲੈ ਗਈ। ਕਈ ਯਤਨ ਹੋਏ ਕਿ ਸਮਾਧ ਜਾਂ ਨਿਸ਼ਾਨੀ ਬਣ ਜਾਏ ਪਰ ਰਾਵੀ ਨੇ ਪੇਸ਼ ਨਾ ਜਾਣ ਦਿੱਤੀ । ਰਾਵੀ ਗੁਰੂ ਜੀ ਦਾ ਸੰਦੇਸ਼ ਅਠਾਰਾਂ ਵਰ੍ਹੇ ਸੁਣਦੀ ਰਹੀ, ਉਹ ਝੂਠੀਆਂ ਨਿਸ਼ਾਨੀਆਂ ਕਿਵੇਂ ਕਾਇਮ ਰਹਿਣ ਦਿੰਦੀ। ਗੁਰੂ ਨਾਨਕ ਦੇਵ ਜੀ ਸ਼ਬਦ ਦੇਣ ਆਏ ਸਨ ਤੇ ਸ਼ਬਦ ਉਜਾਗਰ ਕਰ ਕੇ ਸ਼ਬਦ ਦੇ ਦਾਤੇ ਕੋਲ ਚਲੇ ਗਏ। ਸ਼ਾਇਦ ਇਸ ਲਈ ਮਰਾਠੀ ਵਿਦਵਾਨ ਮਹੀਪਤ ਨੇ ਭਗਤ ਲੀਲਾਮ੍ਰਿਤ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੂਰ ਸੀ ਤੇ ਉਸ ਦਾ ਕੋਈ ਪਰਛਾਵਾਂ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਇਸੇ ਲਈ ਉਨ੍ਹਾਂ ਨੂੰ ਚਰਾਗ ਕਿਹਾ ਕਿਉਂਕਿ ਸੂਰਜ ਦੀ ਰੌਸ਼ਨੀ ਤਾਂ ਜ਼ਰੂਰ ਤਿੱਖੀ ਹੈ ਪਰ ਹੋਰ ਸੂਰਜ ਨਹੀਂ ਬਣਾ ਸਕਦੀ। ਫੇਰ ਜੇ ਮੇਰਾ ਚਿੱਤ ਨਾ ਹੋਵੇ ਤਾਂ ਸੂਰਜ ਚੜ੍ਹਿਆਂ ਵੀ ਦਰਵਾਜ਼ੇ ਬੰਦ ਕਰਕੇ ਹਨੇਰੇ ਵਿਚ ਰਹਿ ਸਕਦਾ ਹਾਂ ਪਰ ਚਰਾਗ ਤਾਂ ਹਨੇਰੀ ਤੋਂ ਹਨੇਰੀ ਨੁੱਕਰ ਨੂੰ ਵੀ ਰੁਸਣਾਏਗਾ ਤੇ ਚਰਾਗ ਤੋਂ ਚਰਾਗ਼ ਬਲ ਸਕਦਾ ਹੈ ਤੇ ਬਲਿਆ ਵੀ।

ਗੁਰੂ ਨਾਨਕ ਦੇਵ ਜੀ ਸਰੀਰਕ ਜਾਮੇ ਵਿਚ ਕੁੱਲ ਸੱਤਰ ਸਾਲ, ਪੰਜ ਮਹੀਨੇ ਸਤਾਰਾਂ ਦਿਨ ਰਹੇ :

'ਨਾਨਕ ਜਿ ਜਹਾਨ ਰਫਤ

ਗੁਲ ਅਜ ਬਾਗ਼ ਬਿਰੂ ਸ਼ੁਦ।'

(ਗੁਰੂ ਨਾਨਕ ਦੇਵ ਜੀ ਨੇ ਜਹਾਨ ਤੋਂ ਕੂਚ ਕੀ ਕੀਤਾ ਮਾਨੋ ਬਾਗ਼ ਵਿਚੋਂ ਖਿੜਿਆ ਫੁੱਲ ਡਿੱਗ ਪਿਆ।)

222 / 237
Previous
Next