

13.
ਸਮੁੱਚੇ ਜੀਵਨ 'ਤੇ ਇਕ ਝਾਤ
ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਪੜ੍ਹ ਕੇ ਇਕ ਸੁਆਲ ਸੁਭਾਵਕ ਉੱਠਦਾ ਹੈ ਕਿ ਉਹ ਕਿਹੋ ਜਿਹੀ ਸ਼ਖ਼ਸੀਅਤ ਹੋਵੇਗੀ ਜੋ ਦੁਨੀ ਚੰਦ ਨੂੰ ਦੀਨ, ਲਾਲੋ ਨੂੰ ਲਾਲੀ, ਭਾਗੋ ਦੇ ਉੱਚੇ ਭਾਗ, ਠੱਗ ਨੂੰ ਸੱਜਣ, ਹੰਕਾਰੀ ਨੂੰ ਵਲੀ, ਮਾਣਸ ਖਾਣਿਆਂ ਨੂੰ ਮਨੁੱਖ ਅਤੇ ਨੂਰੀ ਨੂੰ ਨੂਰ ਦੇ ਗਈ। ਜਿੱਥੇ ਹੋਰ ਕੋਈ ਗੁਣ ਮਹਾਨ ਪੁਰਸ਼ ਵਿਚ ਹੋਣੇ ਚਾਹੀਦੇ ਹਨ ਉਥੇ ਹੈਨਰੀ ਸੀ. ਲਿੰਕ ਦਾ ਕਹਿਣਾ ਹੈ ਕਿ ਇਕ ਵੱਡਾ ਗੁਣ ਖਿੱਚਵੀਂ ਸ਼ਖ਼ਸੀਅਤ (ਇੰਮਪ੍ਰੈਸਿਵ ਪ੍ਰਸਨੈਲਟੀ) ਵਾਲਾ ਹੋਣਾ ਜ਼ਰੂਰੀ ਹੈ । ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਆਪ-ਮੁਹਾਰੇ ਹੀ ਖਿੱਚ ਪਾਉਂਦੀ ਰਹਿੰਦੀ ਸੀ । ਜਨਮ ਸਾਖੀ ਵਾਲਿਆਂ ਵਾਰ-ਵਾਰ ਲਿਖਿਆ ਹੈ ਕਿ 'ਉਨ੍ਹਾਂ ਦੀ ਸ਼ੋਭਾ, ਦਰਸ਼ਨ ਕੀ ਕਿਛੁ ਬਰਨੀ ਨਹੀਂ ਜਾਤੀ। ਸਤਵਾਦੀ ਹੈ, ਸ਼ੋਭਾ ਅਨੇਨ। ਗਿਆਨ ਗਮ, ਸਿੱਧੀ ਪਹੁੰਚ ਹੈ। ਏਕ ਵਾਰ ਦੇਖਣੇ ਸੇ ਹੀ ਸੰਤੋਖ ਮਿਲਤਾ ਹੈ।' ਫਿਰ ਉਹ ਹੀ ਲਿਖਦੇ ਹਨ ਕਿ "ਬੋਲਹਿ ਤੋ ਗਿਆਨ ਸਰੂਪ ਦੇਖੇ ਤੋ ਜੋਤਿ ਸਰੂਪ।' ਇਸ ਤੇ ਵਾਧਾ ਇਹ ਕਿ ਕੋਈ ਮਾਣ ਨਹੀਂ, ਕੋਈ ਪਖੰਡ ਨਹੀਂ। ਕੋਈ ਦਿਖਾਵਾ ਨਹੀਂ। ਦ ਭਗਤ ਕਬੀਰ ਜੀ ਤੇ ਹੋਰ ਭਗਤ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਏ ਤਾਂ ਸਾਰੇ ਇਕ ਜ਼ਬਾਨ ਨਾਲ ਕਹਿਣ ਲੱਗ ਪਏ ਕਿ ਨਾਨਕ ਐਸਾ ਹੈ, ਜੋ ਕਿਸੀ ਬਾਤ ਕਾ ਦਾਅਵਾ ਨਹੀਂ ਧਰਤਾ। ਨਾ ਕਮਾਈ ਕਾ, ਨਾ ਭਗਤੀ ਕਾ, ਨਾ ਸਿਮਰਨ ਕਾ, ਨਾ ਜਪ ਕਾ, ਨਾ ਤਪ ਕਾ, ਨਾ ਧਰਮ ਕਾ, ਨਾ ਪੁੰਨ ਕਾ, ਨਾ ਸੀਲ ਕਾ, ਨਾ ਸੰਜਮ ਕਾ, ਨਾ ਜੁਗਤ ਕਾ, ਨਾ ਰਹਤ ਕਾ, ਨਾ ਇਸ਼ਨਾਨ ਕਾ: ਨਾ ਨਾਮ ਕਾ, ਨਾ ਕਾਹੂ ਸੇਵਾ ਕਾ, ਆਪਣੇ ਆਪ ਕੋ ਕੀਟ ਕਰਿ ਜਾਣਤਾ ਹੈ ਅਰ ਕਰਨਹਾਰ ਉਸ ਕਉ ਪਛਾਨਤਾ ਹੈ। ਕਰਮ ਕਰਿ-ਕਰਿ ਨਿਹ ਕਰਮ ਆਪਣੇ ਆਪ ਕੋ ਜਣਾਂਦਾ ਹੈ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੀ ਡੂੰਘੀ ਛਾਪ ਹਰ ਮਨ 'ਤੇ ਲੱਗ ਜਾਂਦੀ ਸੀ ।
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਉਨ੍ਹਾਂ ਦੀ ਸ਼ਖ਼ਸੀਅਤ ਦਰਸਾਉਣ ਲਈ ਇਕ ਚੰਗੀ ਗਵਾਹੀ ਹੈ। ਭਾਈ ਜੀ ਕਹਿੰਦੇ ਹਨ :