Back ArrowLogo
Info
Profile

'ਜਿਥੇ ਬਾਬਾ ਪੈਰ ਧਰੇ,

ਪੂਜਾ ਆਸਣ ਥਾਪਣ ਸੋਆ।'

ਜਿੱਥੇ ਵੀ ਗੁਰੂ ਨਾਨਕ ਜੀ ਗਏ ਉਹ ਥਾਂ ਹੀ ਪੂਜਾ ਅਸਥਾਨ ਬਣ ਗਈ। ਸ਼ੇਰ ਦੇ ਨਿਕਲਣ ਨਾਲ ਜਿਵੇਂ ਹਿਰਨਾਂ ਦੀ ਡਾਰ ਨੱਸ ਜਾਂਦੀ ਹੈ। ਕੁਝ ਇਸੇ ਤਰ੍ਹਾਂ ਗੁਰੂ- ਰੂਪੀ ਸ਼ੇਰ ਦੇ ਪ੍ਰਗਟ ਹੋਣ ਨਾਲ ਹੋਇਆ। ਪਖੰਡ ਰੂਪੀ ਹਿਰਨ ਨੱਸ ਗਏ। ਸੂਰਜ ਦੇ ਨਿਕਲਣ ਨਾਲ ਅੰਨ੍ਹੀ ਜਹਾਲਤ ਮੁੱਕ ਗਈ।

ਗੁਰੂ ਨਾਨਕ ਦੇਵ ਜੀ ਸੁਮੇਰ 'ਤੇ ਗਏ। ਸਿੱਧ ਦੇਖ ਹੈਰਾਨ ਹੋ ਗਏ। ਪਹਿਲੀ ਨਜ਼ਰ ਨਾਲ ਹੀ ਸਭ ਜਾਣ ਗਏ ਕਿ ਕੋਈ ਮਹਾਨ ਸ਼ਖ਼ਸੀਅਤ ਹੈ :

'ਸਭ ਸਿਧਿ ਇਹ ਬੁਝਿਆ, ਕਲਿ ਤਾਰਣ ਨਾਨਕ ਅਵਤਾਰਾ।'

ਇਸੇ ਲਈ ਭਾਈ ਜੀ ਨੇ ਲਿਖਿਆ ਹੈ :

'ਕਿਹੜਾ ਝਲੈ ਗੁਰ ਦੀ ਝਾਲਾ।'

ਬੂਟੇ ਸ਼ਾਹ' ਨੇ ਇਸ ਸਿਲਸਿਲੇ ਵਿਚ ਇਕ ਟੂਕ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਬਚਨ ਅਤੇ ਪਾਵਨ ਸ਼ਖ਼ਸੀਅਤ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ। ਲੋਕ ਉਨ੍ਹਾਂ ਦੇ ਚਰਨ ਪਰਸਨ ਲਈ ਉਮੱਡ ਪੈਂਦੇ ਸਨ। ਉਨ੍ਹਾਂ ਦੀ ਸੰਗਤ ਦਾ ਸ਼ੋਕ ਲੋਕਾਂ ਵਿਚ ਉਬਾਲੇ ਖਾਣ ਲੱਗਾ।

ਬਗ਼ਦਾਦ ਦੀ ਵਿਥਿਆ ਵੀ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਤੇ ਠੀਕ ਚਾਨਣਾ ਪਾਉਂਦੀ ਹੈ। ਬਾਬੇ ਨੇ ਬਾਂਗ ਦਿੱਤੀ, ਦਿਲ-ਖਿੱਚਵੀਂ ਆਵਾਜ਼ ਸੀ : 'ਸੁਨ ਮੁਨ ਨਗਰੀ ਭਈ ਦੇਖ ਪੀਰ ਹੋਇਆ ਹੈਰਾਨਾ ।' ਸੰਗ ਸਾਰ ਦਾ ਹੁਕਮ ਦਿੱਤਾ ਪਰ ਪੱਥਰ ਮਾਰਨ ਵਾਲਿਆਂ ਦੇ ਹੱਥ ਉੱਥੇ ਦੇ ਉੱਥੇ ਹੀ ਰਹਿ ਗਏ ਜਦ ਉਨ੍ਹਾਂ ਨੇ ਆਪਣੇ ਸਾਹਮਣੇ ਤੇਜਮਈ ਚਿਹਰਾ ਦੇਖਿਆ।

ਭਾਈ ਗੁਰਦਾਸ ਜੀ ਨੇ ਇਕ ਹੋਰ ਸ਼ਬਦ 'ਅਕਾਲ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਵਰਤਿਆ ਹੈ। ਗੁਰੂ ਨਾਨਕ ਅਕਾਲ ਨਹੀਂ ਪਰ ਅਕਾਲ ਰੂਪ ਜ਼ਰੂਰ ਹਨ। ਅਕਾਲ, ਸਾਹਿਬ ਕਮਾਲ, ਹੁਸਨਲ ਚਰਾਗ, ਸਾਹਿਬੁਲ ਦਿਮਾਗ਼, ਹੁਸਨਲ ਵਜੂ ਹੈ। ਇਹ ਨਾਨਕ ਉਸ ਦਾ ਰੂਪ ਵੀ ਉਨ੍ਹਾਂ ਸਾਰੀਆਂ ਸਿਫ਼ਤਾਂ ਦਾ ਮਾਲਕ ਹੈ। ਇਕ ਥਾਂ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਮਸਤਾਨਾ ਵੀ ਲਿਖਦੇ ਹਨ। ਮਸਤਾਨੇ ਤੋਂ ਇਹ ਹੀ ਪ੍ਰਭਾਵ ਪੈਂਦਾ ਹੈ ਕਿ ਉਹ ਕਿਸੇ ਰੰਗਣ ਵਿਚ ਰੰਗੇ ਰਹਿੰਦੇ ਸਨ। ਆਦਰਸ਼ਾਂ ਨੂੰ ਪ੍ਰਚਾਰਨ ਵਿਚ ਮਸਤ ਹੋ ਜਾਂਦੇ ਸਨ । ਗੁਰੂ ਨਾਨਕ ਦੇਵ ਜੀ ਨੇ ਆਪ ਵੀ ਲਿਖਿਆ ਹੈ ਕਿ ਕੋਈ ਉਨ੍ਹਾਂ ਨੂੰ ‘ਬੇਤਾਲਾ', ਕੋਈ ਭੂਤਨਾ ਤੇ ਕੋਈ ਆਦਮੀ ਕਹਿੰਦਾ ਹੈ। ਗੁਰੂ ਨਾਨਕ 'ਮਸਤਾਨਾ', 'ਅਕਾਲ ਰੂਪ, ਆਦਮੀ' ਸੀ।

ਪੁਰਾਤਨ ਜਨਮ ਸਾਖੀ ਵਾਲੇ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਨਾਨਕ ਜੀ ਜਦ ਪ੍ਰਗਟ ਹੋਏ ਤਾਂ ਦੋਲਤਾਂ ਦਾਈ ਨੇ ਮਹਿਤਾ ਕਾਲੂ ਜੀ ਨੂੰ ਜਿੱਥੇ ਇਹ ਕਿਹਾ : 'ਕਾਲੂ,

1. ਤਵਾਰੀਖ-ਏ-ਪੰਜਾਬ, ਅਧਿਆਇ ਤੀਜਾ, ਪੰਨਾ ੪੮੫।

224 / 237
Previous
Next