Back ArrowLogo
Info
Profile

ਓਹ ਰਜੀ ਗਈ, ਉਥੇ ਇਹ ਵੀ ਆਖਿਆ: 'ਜਦ ਗੁਰੂ ਬਾਲਕ ਨੂੰ ਉਸ ਝੋਲੀ ਵਿਚ ਪਾਇਆ ਤਾਂ ਇੰਝ ਪ੍ਰਤੀਤ ਹੋਇਆ ਕਿ ਲੱਖਾਂ ਲੋਕੀਂ ਜੈਕਾਰੇ ਛੱਡ ਰਹੇ ਹਨ ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ। ਜਦ ਨਾਂ ਧਰਿਆ ਗਿਆ ਤਾਂ ਵੀ ਕਾਲੂ ਜੀ ਨੇ ਕਿਹਾ: 'ਸਾਡੇ ਕੁਲ ਵਿਚ ਐਸਾ ਨਾਮ ਕਦੇ ਨਹੀਂ ਰੱਖਿਆ। ਤਬ ਪ੍ਰੋਹਿਤ ਨੇ ਕਿਹਾ: ਇਸ ਕੋ ਹਿੰਦੂ ਮੁਸਲਮਾਨ ਸਯਦ (ਸਾਰੇ) ਜਪੈਂਗਾ। ਸੁਜਾਨ ਰਾਇ ਨੇ ਇਸੇ ਲਈ ਗੁਰੂ ਨਾਨਕ ਦੇਵ ਜੀ ਨੂੰ 'ਰੱਬ ਨੂੰ ਪਹਿਚਾਨਣ ਵਾਲੇ ਲੋਕਾਂ ਦਾ ਨੇਤਾ' ਕਿਹਾ। ਸਮਕਾਲੀ ਭੱਟਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸ਼ਬਦ ਦਾ ਸੋਮਾ (ਸ਼ਬਦ ਸਰੇ) ਕਿਹਾ ਹੈ ਤੇ ਇਹ ਵੀ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਸਮਝਣ ਲਈ ਗੰਭੀਰਤਾ, ਧੀਰਜ ਤੇ ਉੱਚ ਕੋਟੀ ਦੀ ਅਕਲ ਦੀ ਲੋੜ ਹੈ। 'ਗਾਵਹਿ ਗੰਭੀਰ ਧੀਰ ਮਤਿ ਸਾਗਰ।' ਇਕੋ ਇਕ ਗੁਰੂ ਨਾਨਕ ਦੇਵ ਜੀ ਹੀ ਹਨ ਜੋ ਗ੍ਰਹਿਸਤੀ ਵੀ ਹਨ ਤੇ ਨਾਲ ਹੀ ਮਾਇਆ ਤੋਂ ਉਪ੍ਰਾਮ ਵੀ ਹਨ। ਤੇ ਫਿਰ ਹਰੀ ਨਾਲ ਜੁੜੇ ਵੀ ਹੋਏ ਹਨ :

ਕਬਿਕਲ, ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ।

ਗੁਰੂ ਨਾਨਕ ਦੇਵ ਜੀ ਹਰੀ ਰਸ ਵਿਚ ਰਤੇ ਹੋਏ (ਹਰਿ ਰਸ ਪੂਰਨ) ਤੇ ਉਨ੍ਹਾਂ ਨੂੰ ਮਾਇਆ ਕੀ, ਕੋਈ ਵੀ ਛਲ ਨਹੀਂ ਸਕਦਾ (ਅਛਲ ਛਲਾ)।

ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਕਿਉਂਕਿ ਉਨ੍ਹਾਂ ਲੋਕਾਂ ਨੂੰ ਭੇਖਾਂ ਤੇ ਵਰਣਾਂ ਤੋਂ ਉੱਚਾ ਕਰ ਦਿੱਤਾ ਹੈ।

ਗਾਵਹਿ ਗੁਣ

ਬਰਨ ਚਾਰਿ,

ਖਟ ਦਰਸਨ ।

ਉਹ ਨਿਰਵੈਰ ਮੂਰਤ ਹਨ ਕਿਉਂਕਿ ਨਿਰਵੈਰ ਅਕਾਲ ਪੁਰਖ ਉਨ੍ਹਾਂ ਦੇ ਹਿਰਦੇ ਵਿਚ ਹੈ। ਆਪ ਉਹ ਇਕ ਰਸ ਨਾਮ ਜਪ ਤਰ ਗਏ ਹਨ ਤੇ ਸਾਰੀ ਸ੍ਰਿਸ਼ਟੀ ਨੂੰ ਵੀ ਨਾਮ ਦੀ ਬਰਕਤ ਨਾਲ ਤਾਰ ਦਿੱਤਾ ਹੈ :

'ਰਾਜੁ ਜੋਗੁ ਮਾਣਿਓ, ਬਸਿਓ ਨਿਰਵੈਰੁ ਰਿਦਂਤਰਿ।

ਸ੍ਰਿਸਟ ਸਗਲ ਉਧਰੀ ਨਾਮਿ, ਲੇ ਤਰਿਓ ਨਿਰੰਤਰ।'

ਗੁਰੂ ਨਾਨਕ ਦੇਵ ਜੀ ਹਰੀ ਨਾਮ ਦੇ ਰਸੀਏ ਹਨ। 'ਹਰਿ ਨਾਮ ਰਸਿਕ ਨਾਨਕ ਗੁਰੇ।' ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਅਡੋਲਤਾ ਵਿਚ ਟਿਕ ਕੇ ਮਾਣਦੇ ਹਨ। 'ਸਹਿਜ ਆਤਮ ਰੰਗੁ ਮਾਣੇ ।' ਕਲਸਹਾਰ ਦਾ ਭਾਵ ਸੀ ਕਿ ਕਿਸੇ ਨੂੰ ਐਸੀ ਵਸਤੂ ਮਿਲ ਜਾਏ ਤਾਂ ਉਹ ਆਫ਼ਰ-ਆਫ਼ਰ ਫਿਰਦਾ ਹੈ, ਪਰ ਇਹ ਨਿਮਰਤਾ ਵਿਚ ਟਿਕਦੇ ਹਨ। ਗੁਰੂ ਨਾਨਕ ਦੇਵ ਜੀ ਐਸੇ ਹਨ ਜਿਨ੍ਹਾਂ ਹਾਜ਼ਰ ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇਕੋ ਜਹਿਆ ਪਛਾਣਿਆ ਹੈ: 'ਗੁਣ ਨਿਰਗੁਣ ਸਮ ਜਾਣਿਓ।' ਗੁਰੂ ਅੰਗਦ ਦੇਵ ਜੀ ਨੂੰ ਸੰਵਾਰਨ ਤੇ ਬਣਾਉਣ ਦੀ ਉਦਾਹਰਨ ਦੇ ਕੇ ਕਲਸਹਾਰ

1. ਗੁਰੂ ਗ੍ਰੰਥ ਸਾਹਿਬ, ਪੰਨਾ ੧੩੮੯.

225 / 237
Previous
Next