Back ArrowLogo
Info
Profile

ਕਹਿੰਦੇ ਹਨ ਕਿ ਸਹਿਜੇ ਹੀ ਗੁਰੂ ਨਾਨਕ, ਗੁਰੂ ਅੰਗਦ ਦੇ ਮੱਥੇ `ਤੇ ਹੱਥ ਰਖਿਆ ਤੇ ਉਨ੍ਹਾਂ ਦੇ ਹਿਰਦੇ ਵਿਚ ਨਾਮ ਅੰਮ੍ਰਿਤ ਛਹਿਬਰ ਲਗਾ ਕੇ ਵੱਸ ਪਇਆ। ਮੌਤ ਜਿੱਤ ਲਈ ਗਈ, ਮਨ ਭਟਕਣ ਤੋਂ ਰਹਿ ਗਇਆ ਤੇ ਕਾਮਾਦਿਕ ਪੰਜੇ ਹੀ ਕਾਬੂ ਹੋ ਗਏ:

'ਤੇ ਧਰਿਓ ਮਸਤਿਕ ਹਥੁ ਸਹਜਿ, ਅਮਿਓ ਵੁਠਉ ਛਜਿ...।

ਮਾਰਿਓ ਕੰਟਕੁ ਕਾਲੁ ਗਰਜਿ, ਧਾਵਤ ਲੀਓ ਬਰਜਿ,

ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ।' ੧।

                                      (ਸਵਈਏ ਮਹਲੇ ਦੂਜੇ ਕੇ)

ਫਿਰ ਗੁਰੂ ਅੰਗਦ ਦੇਵ ਜੀ ਨੇ ਵੀ ਜਗਤ ਜਿੱਤ ਲਇਆ ਪਰ ਇਹ ਜਿੱਤਿਆ ਹੈ ਗੁਰੂ ਨਾਨਕ ਦੇ ਦਰ 'ਤੇ ਆ ਕੇ। ਉਸੇ ਦਰੋਂ ਸਮ ਦ੍ਰਿਸ਼ਟੀ ਦੀ ਦਾਤ ਮਿਲੀ :

'ਜਗ ਜੀਤਉਂ ਗੁਰਦੁਆਰਿ, ਖੇਲਹਿ ਸਮਤ ਸਾਰਿ।'

ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿਚ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਜੀ ਨੂੰ ਨਾਮ ਦੀ ਦਾਤ ਦਿੱਤੀ ਹੈ ਤੇ ਇਹ ਸਿਰੋਪਾ ਦਿੱਤਾ ਹੈ :

'ਹਰਿ ਦਾਤੇ ਹਰ ਨਾਮੁ ਜਪਾਇਆ, ਨਾਨਕ ਪੈਨਾਇਆ!'

ਗੁਰੂ ਰਾਮ ਦਾਸ ਜੀ ਨੇ ਬਹੁਤ ਸੁੰਦਰ ਉਚਾਰਿਆ ਹੈ ਕਿ :

'ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ

ਉਸ ਕੈ ਮੁਹਿ ਡਿਠੇ ਸਭ ਪਾਪੀ ਤਰਿਆ।'

ਗੁਰੂ ਅਰਜਨ ਦੇਵ ਜੀ ਦਾ ਫ਼ਰਮਾਉਣਾ ਹੈ ਕਿ ਗੁਰੂ ਨਾਨਕ ਦੇਵ ਜੀ ਸਦਾ ਖੇੜੇ ਵਿਚ ਰਹਿੰਦੇ ਹਨ। ਦੁੱਖ ਉਨ੍ਹਾਂ ਦੇ ਨੇੜੇ ਵੀ ਨਹੀਂ :

'ਹਰਖ ਅਨੰਤ, ਸੋਗ ਨਹੀਂ ਬੀਆ।

ਸੋ ਘਰੁ ਗੁਰਿ ਨਾਨਕ ਕਉ ਦੀਆ।'

ਗੁਰੂ ਨਾਨਕ ਦੇਵ ਜੀ ਦੇ ਗੁਣ ਗਿਣੇ ਨਹੀਂ ਜਾ ਸਕਦੇ :

'ਅਨੰਤ ਕਲਾ ਸੰਪੂਰਨ ਫਲਿਆ।'

ਬਲਵੰਡ ਜੀ ਕਹਿੰਦੇ ਹਨ : 'ਉਹ ਵੀਚਾਰਾ ਕਉਨ ਹੈ. ਜੋ ਗੁਰੂ ਨਾਨਕ ਜੀ ਦੇ ਗੁਣ ਆਖ ਤੋਲ ਸਕੇ ਕਿਉਂਕਿ ਉਨ੍ਹਾਂ ਦਾ ਨਾਮਣਾ ਕਾਦਰ ਨੇ ਆਪੂੰ ਉੱਚਾ ਕੀਤਾ ਹੈ। 'ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋ ਖੀਵਦੈ। ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਜੋ ਗੁਣ ਦੁਨੀਆਂ ਬੜੀ ਮੁਸ਼ਕਲ ਨਾਲ ਹਾਸਲ ਕਰਦੀ ਹੈ, ਉਨ੍ਹਾਂ ਪਾਸ ਇਜ ਹਨ ਜਾਣੋ ਕਿ ਗੁਰੂ ਨਾਨਕ ਦੇਵ ਜੀ ਦੇ ਭੈਣ ਭਰਾ ਹਨ। 'ਦੇ ਗੁਨਾ ਸਤਿ ਭੈਣ ਭਰਾਵ ਹੈ, ਪਾਰੰਗਤਿ ਦਾਨੁ ਪੜੀਵਦੇ।" ਜੋ ਧਰਮ ਦੀ ਲਹਿਰ ਗੁਰੂ ਨਾਨਕ ਜੀ ਨੇ ਚਲਾਈ ਹੈ, ਉਸ ਦੀ ਪੱਕੀ ਨੀਂਹ ਰੱਖੀ ਹੈ ਤੇ ਸੱਚ ਦਾ ਕਿਲ੍ਹਾ ਉਸਾਰ ਦਿੱਤਾ ਹੈ। ਇਸ ਨੂੰ ਕੋਈ ਗਿਰਾ ਜਾਂ ਢਾਹ ਨਹੀਂ ਸਕਦਾ :

'ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ।'

1. ਇਸ ਦਾ ਇਹ ਭਾਵ ਵੀ ਹੈ ਕਿ ਗੁਰੂ ਨਾਨਕ ਦੇਵ ਜੀ ਕਿਸੇ ਖੂਨ ਦੇ ਰਿਸ਼ਤੇ ਨੂੰ ਨਹੀਂ ਮੰਨਦੇ। ਲਹੂ ਦੇ ਸਾਕ ਨਾਲੋਂ ਦੈਵੀ ਗੁਣਾ ਜਿਨ੍ਹਾਂ ਵਿਚ ਹਨ ਉਨ੍ਹਾਂ ਨੂੰ ਹੀ ਰਿਸ਼ਤੇਦਾਰ ਭੈਣ ਭਰਾ ਗਿਣਦੇ ਹਨ।

226 / 237
Previous
Next