

ਗੁਰੂ ਗੋਬਿੰਦ ਸਿੰਘ ਜੀ ਬਚਿਤ੍ਰ ਨਾਟਕ ਵਿਚ ਲਿਖਦੇ ਹਨ ਕਿ ਕਲਿਯੁਗ ਵਿਚ ਕੇਵਲ ਧਰਮ ਉਨ੍ਹਾਂ ਹੀ ਚਲਾਇਆ ਹੈ ਅਤੇ ਸਭ ਧਰਮ ਦੇ ਢੂੰਡਾਉਆਂ ਨੂੰ ਰਾਹ ਦਿਖਾਇਆ। ਜੋ ਉਨ੍ਹਾਂ ਦੇ ਦੱਸੇ ਰਾਹ 'ਤੇ ਟੁਰ ਪਏ, ਉਹ ਦੁੱਖ-ਸੁਖ ਤੋਂ ਉਤਾਂਹ ਹੋ ਗਏ ਤੇ ਉਨ੍ਹਾਂ ਦੀਆਂ ਤ੍ਰਿਸ਼ਨਾਵਾਂ ਮੁੱਕ ਗਈਆਂ। ਮੌਤ ਤੋਂ ਵੀ ਉਹ ਉੱਪਰ ਹੋ ਗਏ :
'ਤਿਨ ਇਹ ਕਲ ਮੋ ਧਰਮ ਚਲਾਯੋ।
ਸਭ ਸਾਧਨ ਕੋ ਰਾਹ ਬਤਾਯੋ।
ਜੋ ਤਾ ਕੇ ਮਾਰਗਿ ਮਹਿ ਆਏ।
ਤੇ ਕਬਹੂ ਨਹੀਂ ਪਾਪ ਸਤਾਏ।
ਜੋ ਜੋ ਪੰਥ ਤਵਨ ਕੇ ਪਰੇ।
ਪਾਪ ਤਾਪ ਤਿਨ ਕੋ ਪ੍ਰਭ ਹਰੇ।
ਭਾਈ ਨੰਦ ਲਾਲ ਜੀ ਗੰਜਨਾਮਾ ਵਿਚ ਲਿਖਦੇ ਹਨ ਕਿ ਉਸ ਦੇ ਪਵਿੱਤ੍ਰ ਨਾਮ ਦੇ ਦੋਵੇਂ ਨੂੰਨ ਨਿਆਮਤਾਂ ਬਖਸ਼ਣ ਵਾਲੇ ਤੇ ਸਹਾਈ ਹੋਣ ਵਾਲੇ ਹਨ। ਵਿਚਕਾਰਲਾ 'ਅਲਫ਼ਿ' ਅਕਾਲ ਪੁਰਖ ਦਾ ਲਖਾਇਕ ਹੈ ਅਤੇ ਅਖੀਰਲਾ 'ਕਾਫ਼' ਅਮਨ ਤੇ ਮਹਾਂਪੁਰਖ ਦਾ ਸੂਚਕ ਹੈ। ਉਸਦੀ ਫ਼ਕੀਰੀ ਕਾਮਲ ਫਕਰ ਦਾ ਸਿਰ ਉੱਚਾ ਕਰਨ ਵਾਲੀ ਹੈ ਤੇ ਉਸ ਦੀ ਸਖ਼ਾਵਤ ਦੋਹਾਂ ਜਹਾਨਾਂ ਵਿਚ ਭਰਪੂਰ ਹੈ। ਉਸ ਜਿਹਾ ਹੋਰ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ। 'ਕੀ ਨਿ ਆਦਿ ਚੁੰਨੂ ਦਿਗਰ ਦਰਵੇਸ਼'।
ਗੁਰੂ ਨਾਨਕ ਦੇਵ ਜੀ ਸਦਾ ਇਹ ਕਹਿੰਦੇ ਸਨ ਕਿ ਮੈਂ ਤੇਰਾ ਬੰਦਾ ਹਾਂ, ਤੇਰਾ ਗੁਲਾਮ ਹਾਂ। 'ਗੁਫ਼ਤ ਮਨ ਬੰਦਾ' ਓ ਗੁਲਾਮਿ ਤੂ ਅਮ। ਉਹ ਸਿਮਰਨ ਦਾ ਰਾਹ ਇਸ ਜਹਾਨ ਨੂੰ ਵਿਖਾਉਣ ਆਏ ਸਨ ਤੇ ਸਭਨਾਂ ਦਾ ਮੂੰਹ ਵਾਹਿਗੁਰੂ ਦੇ ਧਿਆਨ ਵੱਲ ਭਵਾਉਣ। ਵਾਹਿਗੁਰੂ ਨੇ ਨਾਨਕ ਨੂੰ ਇਹ ਹੀ ਕਿਹਾ ਸੀ ਕਿ ਲੋਕਾਂ ਦੇ ਹਿਰਦਿਆਂ ਵਿਚੋਂ ਦੂਈ ਦਾ ਮੋਹ ਕੱਢ ਦੇ :
‘ਹੁਬਿ ਗੈਰ, ਅਜ਼ ਜ਼ਮੀਰ ਸ਼ਾਂ ਬਜ਼ਦਾਇ।'
ਚਹਾਰ ਗੁਲਸ਼ਨ ਦਾ ਲਿਖਾਰੀ, ਗਣੇਸ਼ ਦਾਸ ਵਡੇਰਾ ਲਿਖਦਾ ਹੈ ਕਿ ਉਸ ਦੇ ਕਮਾਲਾਂ ਦਾ ਬਿਆਨ ਬੋਲਣ ਤੇ ਲਿਖਣ ਤੋਂ ਬਾਹਰ ਹੈ। ਮੁਨਸ਼ੀ ਸੋਹਣ ਲਾਲ ਉਮਦਾਤੁਲ-ਤਵਾਰੀਖ਼ ਵਿਚ ਕਹਿੰਦਾ ਹੈ ਕਿ ਉਹ ਇਕ ਮਹਾਨ ਸ਼ਖ਼ਸੀਅਤ ਸਨ। ਉਸ ਦੇ ਇਸ਼ਾਰਿਆਂ ਅਤੇ ਹਵਾਲਿਆਂ ਤੋਂ ਸਾਫ਼ ਪ੍ਰਗਟ ਹੁੰਦਾ ਹੈ ਕਿ ਉਹ ਫ਼ਾਰਸੀ ਦੇ ਇਲਮ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਆਪ ਜੀ ਦਾ ਦੀਦਾਰ ਮਾਤਰ ਕਰਕੇ ਹੀ ਲੋਕਾਂ ਦੀਆਂ ਅੱਖਾਂ ਵਿਚ ਨੂਰ ਛਾ ਜਾਂਦਾ। ਆਪ ਜੀ ਦੇ ਵਿਚਾਰ ਸੁਣ ਕੇ ਅਨੇਕਾਂ ਹੀ ਸਿੱਖ ਬਣੇ। ਮੌਲਵੀ ਗੁਲਾਮ ਅਲੀ ਜੋ ਫ਼ਰੁਖ਼ਸੀਅਰ ਦਾ ਮੁਨਸ਼ੀ ਸੀ, ਲਿਖਦਾ ਹੈ: 'ਗੁਰੂ ਜੀ ਪਾਸ ਇਲਮ ਤੇ ਹੁਨਰ ਜਿਤਨਾ ਨੱਬੀਆਂ ਪਾਸ ਹੁੰਦਾ ਹੈ, ਪੂਰਾ-ਪੂਰਾ ਸੀ, ਉਨ੍ਹਾਂ ਤੋਂ ਵੱਧ ਇਲਮ ਹੋਰ ਕਿਸੇ ਪਾਸ ਨਹੀਂ। ਸਾਦਿਕ ਅਲੀ ਖ਼ਾਨ ਆਪਣੀ ਪੁਸਤਕ 'ਸਰਮਾਇਆ ਇਸ਼ਰਤ
1. ਬਿਆਨੇ ਕਮਾਲਾਤਸ਼ ਅਜ ਤਕਰੀਰ ਓ ਤਹਿਰੀਰ ਮੁਸਤਗਨੀ।
2. ਅਜ ਇਸ਼ਾਰਾਤ ਵਾ ਕਨਾਯਾਤ ਇਲਮੇ ਫ਼ਾਰਸੀ ਨੇਕੇ ਮੁਤਲਾ।