

ਵਿਚ ਲਿਖਦਾ ਹੈ ਕਿ ਜਿੱਥੇ ਹੋਰ ਬੇਅੰਤ ਗੁਣ ਗੁਰੂ ਨਾਨਕ ਵਿਚ ਸਨ ਉੱਥੇ ਗੁਰੂ ਨਾਨਕ ਇਕ ਮਹਾਨ ਰਾਗੀ ਵੀ ਸਨ । ਛੇ ਤਾਰਾਂ ਵਾਲਾ ਰਬਾਬ ਉਨ੍ਹਾਂ ਦੀ ਹੀ ਕਾਢ ਹੈ। ਕੁਲਿਆਤ ਆਰੀਆ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਕਿਤਾਬ ਦਾਰਦ, ਉੱਮਤ ਦਾਰਦ, ਮੋਅਜਜ਼ਾ ਦਾਰਦ, ਅਸਹਾਬ ਦਾਰਦ, ਵ-ਬੁਜ਼ੁਰਗ ਤਰ ਅਜ਼ਹਮਾ ਫ਼ਜਾਇਲਹਾ। ਮੁਸਲਮਾਨ ਹਮ ਬੋਕਰਾਮਤਿ ਓ ਕਾਇਲ ਅਦ। ਪਸ, ਬਾਬਾ ਨਾਨਕ ਬਿਲਾ ਸ਼ਕੋ ਸੁਬਹ ਨਬੀ ਅਸਤ। (ਇਸ ਵਿਚ ਰਤਾ ਭਰ ਵੀ ਸ਼ੱਕ ਨਹੀਂ ਕਿ ਗੁਰੂ ਨਾਨਕ ਜੀ ਨਬੀ ਸਨ ਤੇ ਉਨ੍ਹਾਂ ਪਾਸ (ਗੁਰੂ) ਗ੍ਰੰਥ, ਸਿੱਖੀ ਕਰਾਮਾਤ ਅਤੇ ਸਰੀਰ ਨੂੰ ਬਦਲ ਕੇ ਗੁਰੂ ਅੰਗਦ ਤੇ ਦਸ ਜਾਮੇ ਧਾਰਨੇ ਉਨ੍ਹਾਂ ਦੀ ਵਡਿਆਈ ਦੱਸਣ ਲਈ ਕਾਫ਼ੀ ਹਨ।)
ਖ਼ੁਸ਼ਵਕਤ ਰਾਇ ਨੇ ਲਿਖਿਆ ਹੈ, ਆਪ ਜੀ ਦੀ ਸੱਚੀ ਬਾਣੀ ਨੇ ਦੇਸਾਂ ਅਤੇ ਦੇਸਾਂਤਰਾਂ ਵਿਚ ਉਤਸ਼ਾਹ ਪੈਦਾ ਕੀਤਾ। ਆਪ ਜੀ ਸਦਾ ਉਨ੍ਹਾਂ ਲੋਕਾਂ ਪਾਸ ਜਾਂਦੇ ਸਨ ਜਿਨ੍ਹਾਂ ਨੂੰ ਹਕੀਕਤ ਦਾ ਗਿਆਨ ਪ੍ਰਾਪਤ ਹੁੰਦਾ ਸੀ। ਆਪ ਜੀ ਦੀ ਇਕ-ਇਕ ਤੁਕ ਹਕੀਕੀ ਰਮਜ਼ਾਂ ਦਾ ਪ੍ਰਗਟਾਵਾ ਕਰਦੀ ਹੈ। ਆਪ ਜੀ ਨੂੰ ਆਪਣੇ ਆਦਰ ਮਾਨ ਦੀ ਕਦੇ ਖ਼ਾਹਿਸ਼ ਨ ਹੋਈ। ਹਿੰਦੂ ਮੁਸਲਮਾਨਾਂ ਨਾਲ ਇਕੋ ਜਹੇ ਘੁਲ ਮਿਲ ਜਾਂਦੇ। ਗੁਲਗਸ਼ਤ-ਏ-ਪੰਜਾਬ ਵਿਚ ਪੰਡਤ ਰਾਜਾ ਰਾਮ ਤੋਤਾ ਨੇ ਪਹਿਲੀ ਪਾਤਸ਼ਾਹੀ ਦੇ ਸਿਰਲੇਖ ਹੇਠ ਲਿਖਿਆ :
'ਗੁਰੂ ਨਾਨਕ ਮਹਾਨ ਰਹੱਸਵਾਦੀ, ਰੱਬ ਦੀ ਏਕਤਾ ਦੇ ਗਾਇਕ, ਭਾਣੇ ਵਿਚ ਰਹਿਣ ਵਾਲੇ, ਰੱਬੀ ਰਹਿਮਤਾਂ ਦੇ ਚਸ਼ਮੇ, ਦੋਹਾਂ ਜਹਾਨਾਂ ਦੀਆਂ ਰਮਜ਼ਾਂ ਦੇ ਜਾਣੂੰ, ਸਭ ਵਿੱਦਿਆ ਦੇ ਗਿਆਤਾ ਅਤੇ ਧਰਤੀ ਤੇ ਆਕਾਸ਼ ਦੇ ਭੇਤ ਜਾਣਨ ਵਾਲੇ ਸਨ।
ਭਗਤ ਮਾਲ ਨੇ ਵੀ ਆਪ ਜੀ ਨੂੰ ਪੁਲਾੜ ਤੇ ਆਕਾਸ਼ ਦੀਆਂ ਰਮਜ਼ਾਂ ਜਾਣਨ ਵਾਲਾ ਗੁਰੂ ਕਿਹਾ ਹੈ।
ਪ੍ਰਸਿੱਧ ਵਿਚਾਰਵਾਨ ਐਮਰਸਨ ਨੇ ਮਹਾਂਪੁਰਖਾਂ ਦਾ ਕਰਤੱਵ ਲਿਖਦੇ ਹੋਏ ਕਿਹਾ ਹੈ ਕਿ ਮਹਾਂਪੁਰਖਾਂ ਦੀ ਘਾਲਣਾ ਹੀ ਇਹ ਹੁੰਦੀ ਹੈ ਕਿ ਹੋਰ ਮਹਾਂਪੁਰਖ ਪੈਦਾ ਹੁੰਦੇ ਰਹਿਣ। ਮੌਲਵੀ ਅਬਦੁਲ ਕਰੀਮ ਤਾਰੀਖ਼-ਇ-ਪੰਜਾਬ ਵਿਚ ਲਿਖਦਾ ਹੈ ਕਿ ਗੁਰੂ ਨਾਨਕ ਦੀ ਨਜ਼ਰ ਵਿਚ ਹਿੰਦੂ ਤੇ ਮੁਸਲਮਾਨ ਇਕੋ ਜਿਹੇ ਸਨ। ਉਹ ਇਕ ਨਾਲੋਂ ਦੂਜੇ ਨੂੰ ਕਦੇ ਵੀ ਵਡਿਆਈ ਨਹੀਂ ਸਨ ਦਿੰਦੇ।
ਇਸ ਸਿਲਸਿਲੇ ਵਿਚ ਲੈਫਟੀਨੈਂਟ ਕਰਨਲ ਸਟੈਨ ਬੈਕ' ਨੇ ਗੁਰੂ ਨਾਨਕ ਦੇਵ ਜੀ ਨੂੰ ਕਲਹ ਦਾ ਵੈਰੀ (Enemy of discord) ਲਿਖਿਆ ਹੈ। ਇਸ ਦੀਆਂ ਕਈ ਉਦਾਹਰਨਾਂ ਸਿੱਖ ਇਤਿਹਾਸ ਵਿਚ ਮਿਲਦੀਆਂ ਹਨ। 'ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ' ਵਿਚ ਲਿਖਿਆ ਹੈ ਕਿ 'ਗੁਰੂ ਨਾਨਕ ਜੀ ਸੰਗਲਾ ਦੀਪ ਗਏ। ਸਾਰੇ ਮੁਲਕ
1. ਤਵਾਰੀਖ਼-ਏ-ਸਿੱਖਾਂ।
2. ਨਿਜ਼ਦੇ ਨਾਨਕ ਸ਼ਾਹ ਹਿੰਦੂ ਵ ਮੁਸਲਮਾਨ ਬਰਾਬਰ ਬੁਦੰਦ। ਯਕੇ ਰਾ ਬ ਦੀਗਰੇ ਤਰਜੀਹ ਨਮੀਦਾਦ।
3. The Punjab being a brief account of the Country of the Sikhs.