

ਵਿਚ ਚੌਦਾਂ ਸੋ ਪਿੰਡ ਸਨ । ਤਹਾਂ ਸਤ ਰਾਜੇ ਸੇ । ਗੁਰੂ ਬਾਬੇ ਕੇ ਬਚਨਿ ਇਕ ਰਾਜੁ ਹੋਆ ਹੈ। ਜਿੱਥੇ ਵੀ ਗੁਰੂ ਨਾਨਕ ਦੇਵ ਜੀ ਜਾਂਦੇ ਸਨ ਸੰਗਤ ਬਣਾ ਆਉਂਦੇ ਸਨ ਤਾਂ ਕਿ ਸਾਰੇ ਇਕ ਥਾਂ ਬੈਠ ਸਕਣ।
ਜਾਰਜ ਫਾਰਸਟਰ ਜੋ ੧੭੯੮ ਵਿਚ ਪੰਜਾਬ ਵਿਚ ਆਇਆ ਸੀ. ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ ਕਿ (ਗੁਰੂ) ਨਾਨਕ ਹੱਦ ਦੇ ਇਨਸਾਫ਼ ਪਸੰਦ ਸਨ ਤੇ ਕੁਦਰਤ ਨੇ ਉਨ੍ਹਾਂ ਦੀ ਜ਼ੁਬਾਨ 'ਤੇ ਐਸਾ ਰਸ ਛਿੜਕਿਆ ਸੀ ਅਤੇ ਉਹ ਇਕ ਸੁਹਜ ਦੀ ਮੂਰਤ ਸਨ, ਜਿਸ ਵੀ ਬਿਖਮ ਮੁਹਿੰਮ 'ਤੇ ਉਹ ਚੜ੍ਹੇ ਇਨ੍ਹਾਂ ਗੁਣਾਂ ਕਾਰਨ ਕਾਮਯਾਬ ਹੋਏ।
ਇਕ ਮਰਹੱਟੀ ਵਿਦਵਾਨ ਮਹੀਪਤ ਨੇ ਆਪਣੀ ਪੁਸਤਕ ਭਗਤ ਲੀਲਾਮ੍ਰਿਤ ਵਿਚ ਲਿਖਿਆ ਹੈ ਕਿ ਉਹ ਨਿਰਾ ਨੂਰ ਸਨ, ਉਨ੍ਹਾਂ ਦੀ ਸ਼ਖ਼ਸੀਅਤ ਦੀ ਨਿਰਾਲੀ ਦੁੱਖ ਸੀ। ਫਿਰ ਉਹ ਲਿਖਦਾ ਹੈ ਕਿ ਉਹ ਲੋਕੀਂ ਜਿਨ੍ਹਾਂ ਧਰਮ ਨੂੰ ਐਸ਼ ਦਾ ਵਸੀਲਾ ਬਣਾਇਆ ਹੋਇਆ ਸੀ, ਗੁਰੂ ਨਾਨਕ ਦੇ ਉਪਦੇਸ਼ਾਂ ਸਾਹਮਣੇ ਸਭ ਹੱਥੋਂ ਨਿਕਲਦਾ ਦੇਖਿਆ। ਉਹ ਸਭ ਇਕੱਠੇ ਹੋ ਕੇ ਸਮੇਂ ਦੇ ਬਾਦਸ਼ਾਹ ਪਾਸ ਗਏ ਜੋ ਆਪੂੰ ਵੀ ਅੱਤਿਆਚਾਰੀ ਸੀ। ਉਸ ਨੇ ਜਦ ਸੁਣਿਆ ਕਿ ਗੁਰੂ ਨਾਨਕ ਨੇ ਇਕ ਨਵੇਂ ਸਮਾਜ ਦੀ ਉਸਾਰੀ ਕਰ ਲਈ ਹੈ, ਜਿੱਥੇ ਊਚ-ਨੀਚ ਇਕ ਹਨ। ਉਸ ਸ਼ਾਹ ਨੇ ਰੁਹਬ ਨਾਲ ਗੁਰੂ ਨਾਨਕ ਨੂੰ ਇਹ ਰਾਹ ਛੱਡਣ ਲਈ ਕਹਿਆ ਪਰ ਗੁਰੂ ਨਾਨਕ ਦਾ ਉੱਤਰ ਸੀ ਕਿ ਉਹ ਇਹ ਰਾਹ ਛੱਡਣ ਲਈ ਤਿਆਰ ਨਹੀਂ ਹਨ। ਕਬੀਰ ਨੇ ਕਿਹੜਾ ਗਾਇਤ੍ਰੀ ਮੰਤਰ ਪੜ੍ਹਿਆ ਸੀ, ਰਵਿਦਾਸ ਨੇ ਕਿਹੜੇ ਪੁਰਾਨ ਦੇਖੋ ਸਨ, ਲੋੜ ਨਿਰੋਲ ਆਤਮਾ ਉਚਿਆਣ ਦੀ ਹੈ। ਨਾਨਕ ਉਨ੍ਹਾਂ ਦੇ ਸਾਥ ਹੈ ਜੋ ਲੋਕਾਂ ਦੀ ਨਜ਼ਰ ਵਿਚ ਨੀਵੇਂ ਹਨ। ਉਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ। ਬਾਦਸ਼ਾਹ ਨੇ ਹੋਰ ਗੁੱਸਾ ਕੀਤਾ ਤੇ ਕਿਹਾ ਕਿ ਗੁਰੂ ਨਾਨਕ ਦੀ ਐਸੀ ਜੁਰਅਤਿ। ਉਸ ਨੇ ਇਕ ਹਜ਼ਾਰ ਪਠਾਣ ਗੁਰੂ ਨਾਨਕ ਦੇ ਮਠ (ਧਰਮਸਾਲ) ਨੂੰ ਢਾਹੁਣ ਲਈ ਭੇਜੇ। ਪਠਾਣ ਜਦ ਹਮਲਾ ਕਰਕੇ ਗੁਰੂ ਦੇ ਅਸਥਾਨ 'ਤੇ ਪੁੱਜੇ ਤਾਂ ਉਨ੍ਹਾਂ ਐਸਾ ਅਨੁਭਵ ਕੀਤਾ ਕਿ ਹਜ਼ਾਰਾਂ ਹੀ ਫ਼ਰਿਸ਼ਤੇ ਗੁਰੂ ਨਾਨਕ ਜੀ ਦੇ ਪਾਵਨ ਅਸਥਾਨ ਦੀ ਰੱਖਿਆ ਲਈ ਡਟੇ ਹੋਏ ਹਨ। ਉਹ ਮੁੜ ਗਏ। ਬਾਦਸ਼ਾਹ ਬਾਬੇ ਦੀ ਅਜ਼ਮਤ ਸੁਣ ਕੇ ਗੁਰੂ ਜੀ ਪਾਸ ਆਇਆ। ਖਿਮਾਂ ਮੰਗੀ, ਪ੍ਰਾਸਚਿਤ ਕੀਤਾ ਤੇ ਕਹਿਆ ਕਿ 'ਇਹ ਤੀਜਾ 'ਸਹਿਜ' ਦਾ ਪੰਥ ਜੋ ਤੁਸਾਂ ਚਲਾਇਆ ਇਸ ਤੇ ਬੇਸ਼ਕ ਟੁਰੋ।
ਗੁਰੂ ਨਾਨਕ ਦੇਵ ਜੀ ਦੀ ਕੁਝ ਐਸੀ ਸ਼ਖ਼ਸੀਅਤ ਸੀ ਕਿ ਜੋ ਵੀ ਉਨ੍ਹਾਂ ਪਾਸ ਆਉਂਦਾ ਸੀ. ਤਨ, ਮਨ, ਧਨ ਸੱਚਮੁੱਚ ਹੀ ਪੇਸ਼ ਕਰ ਦੇਂਦਾ ਸੀ । ਡਬਲਯੂ ਵਾਰਡ ਨੇ 'ਏ ਵੀਯੂ ਔਫ਼ ਦੀ ਹਿਸਟਰੀ, ਲਿਟਰੇਚਰ' ਵਿਚ ਲਿਖਿਆ ਹੈ ਕਿ ਗੁਰੂ ਨਾਨਕ ਜੀ ਦੀ ਹਯਾਤੀ ਵਿਚ ਹੀ ਇਕ ਲੱਖ ਲੋਕਾਂ ਨੇ ਇਹ ਰਾਹ ਅਪਣਾਇਆ। ਮੁਹਸਨ ਫ਼ਾਨੀ ਨੇ ਦਬਿਸਤਾਨਿ