Back ArrowLogo
Info
Profile

ਮਜ਼ਾਹਬ ਦੇ ਨਾਨਕ ਪੰਥੀਆਂ ਅਧਿਆਇ ਦੇ ਅਰੰਭ ਵਿਚ ਹੀ ਲਿਖਿਆ ਹੈ ਕਿ ਨਾਨਕ ਦੇ ਨਾਮ ਲੇਵਾ ਨਾ ਬੁੱਤ ਮੰਨਦੇ ਹਨ ਤੇ ਨਾ ਬੁੱਤ ਖ਼ਾਨਾ।' ਜਿਨ੍ਹਾਂ ਉਨ੍ਹਾਂ ਦੀ ਬੰਨ੍ਹੀ ਮਰਯਾਦਾ 'ਤੇ ਟੁਰਨ ਦਾ ਪ੍ਰਣ ਕਰ ਲਿਆ ਉਨ੍ਹਾਂ ਨੂੰ 'ਕਰਤਾਰੀ' ਕਿਹਾ ਜਾਣ ਲੱਗ ਪਇਆ। ਕਈ ਥਾਵਾਂ 'ਤੇ 'ਕਰਤਾਰੀ ਸੰਗਤਾਂ' ਵੀ ਬਣ ਗਈਆਂ ਸਨ। ਉਨ੍ਹਾਂ ਦੀ ਵਡਿਆਈ ਦੇਖ ਕਈ ਸਿੱਖ ਬਣੇ। ਗੁਰੂ ਨਾਨਕ ਦੇਵ ਜੀ ਕੇਵਲ ਇਕ ਵਾਹਿਗੁਰੂ ਵਿਚ ਹੀ ਯਕੀਨ ਰੱਖਦੇ ਸਨ।

(ਨਾਨਕ ਕਾਇਲ ਬ ਤੋਹੀਦ ਬਾਰੀ ਬੂਦ)

ਗੁਰੂ ਜੀ ਇਹ ਨਹੀਂ ਸਨ ਮੰਨਦੇ ਕਿ ਵਾਹਿਗੁਰੂ ਜਾਮੇ ਵਿਚ ਜਨਮ ਲੈਂਦਾ ਹੈ ਤੇ ਕਿਸੇ ਖਾਸ ਬੰਦੇ ਵਿਚ ਵਾਹਿਗੁਰੂ ਦਾ ਵਜੂਦ ਹੈ (ਵ ਮਨੁਕਰ ਹਲੂਲ ਵ ਇਤਹਾਦ ਬੂਦ)।

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਤਰਲਾ ਹੈ। ਤੜਪ ਹੈ ਮਿਲਾਪ ਲਈ। ਪ੍ਰੇਰਨਾ ਹੈ ਸ਼ੁੱਭ ਕਰਮ ਦੀ ਪਰ ਨਾਲ ਹੀ ਝਿੜਕ ਵੀ ਹੈ ਬੰਦੇ ਨੂੰ। ਗੁਰੂ ਨਾਨਕ ਦੇਵ ਜੀ ਦੇ ਸਿੱਖ ਸੰਸਕ੍ਰਿਤ ਨੂੰ ਦੇਵ ਬਾਣੀ ਜਾਣ ਸਤਿਕਾਰ ਨਹੀਂ ਕਰਦੇ। (ਮੁਰੀਦਾਨਿ ਊ ਰਾ ਬ ਜ਼ਬਾਨਿ ਸੰਸਕ੍ਰਿਤ ਸਰੇ ਨ ਬਾਸ਼ਦ)

ਉਨ੍ਹਾਂ ਕਿਹਾ : ਸੱਚੇ ਮਾਰਗ ਚਲਦਿਆਂ ਹੀ ਮੁਕਤੀ ਮਿਲਦੀ ਹੈ ਅਤੇ ਸੱਚੇ ਨੂੰ ਹੀ ਵਾਹਿਗੁਰੂ ਨਿਵਾਜਦਾ ਹੈ।

(ਗਸਤੀ ਆਵਰ ਕਿ ਸੁਣੀ ਰਸਤਗਾਰ।

ਗਸਤੀ ਅਜ਼ ਤੋਂ ਜ਼ਫਰ ਅਜ਼ ਕਰਦਗਾਰ)

ਮੈਕਰੇਗਰ ਨੇ ਤਾਂ ਹਿਸਟਰੀ ਔਫ ਸਿਖਸ ਵਿਚ ਇਕ ਨਵੀਂ ਮਨਤਕ ਦਿੱਤੀ ਹੈ ਕਿ ਗੁਰੂ ਦੇ ਅਰਥ ਉਸਤਾਦ ਨਹੀਂ. ਇਕੱਠ ਦਾ ਆਗੂ ਹੈ। ਇਹ ਸ਼ਬਦ 'ਗਿਰਹੁ' ਤੋਂ ਵਿਗੜ ਕੇ ਗੁਰੂ ਬਣਿਆ ਹੈ ਜਿਸ ਦਾ ਅਰਥ ਸੀ ਸੰਗਤ, ਇਕੱਠ ਤੇ ਜਮਾਤ। ਜੋ ਸੰਗਤ ਦੀ ਅਗਵਾਈ ਕਰਦਾ ਹੈ, ਉਸੇ ਨੂੰ ਹੀ ਗੁਰੂ ਕਹਿੰਦੇ ਹਨ। ਇਸੇ ਕਾਰਨ ਕਿਸੇ ਹੋਰ ਧਾਰਮਿਕ ਨੇਤਾ ਨਾਲ ਇਹ ਸ਼ਬਦ ਨਹੀਂ ਜੁੜਿਆ ਜਿਤਨਾ ਗੁਰੂ ਨਾਨਕ ਜਾਂ ਉਨ੍ਹਾਂ ਦੇ ਜਾਨਸ਼ੀਨਾਂ ਨਾਲ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦੇਖਿਆ ਇਹ ਅਰਥ ਕੁਝ ਢੁਕਵੇਂ ਲਗਦੇ ਹਨ। ਗੁਰੂ ਜੀ ਨੇ ਉਨ੍ਹਾਂ ਲੋਕਾਂ ਨੂੰ ਪਾਸ ਬਿਠਾਇਆ ਤੇ ਇਕੱਠਾ ਕੀਤਾ ਜੋ ਇਕ ਦੂਜੇ ਦੇ ਪ੍ਰਛਾਵੇਂ ਤੋਂ ਵੀ ਪਰਹੇਜ਼ ਕਰਦੇ ਸਨ । ਗੁਰੂ ਨਾਨਕ ਜੀ ਨੇ ਐਸੀ ਅਗਵਾਈ ਦਿੱਤੀ ਕਿ ਗਿਰੇ ਹੋਏ ਵੀ ਉੱਠ ਖਲੋਤੇ। ਕਨਿੰਘਮ ਨੇ ਸਿੱਖਾਂ ਬਾਰੇ ਇਸੇ ਲਈ ਲਿਖਿਆ ਹੈ ਕਿ ਸਾਹਸ ਵੀ ਉਨ੍ਹਾਂ ਵਿਚ ਬੇਪਨਾਹ ਹੈ ਅਤੇ ਸਹਿਜ ਵੀ ਅਥਾਹ। (They will dare much and they will endure much.)

ਰਾਬਰਟ ਨੀਡਮ ਕਸਟ ਨੇ ਪਿਕਚਰਜ਼ ਆਫ਼ ਇੰਡੀਅਨ ਲਾਈਫ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਇਕ ਐਸੀ ਸ਼ਖ਼ਸੀਅਤ ਸੀ ਜੋ ਸਦੀਆਂ ਗੁਜ਼ਰ ਜਾਣ ਬਾਅਦ (੧੮੮੧)

230 / 237
Previous
Next