

ਵਿਚ ਵੀ ਉਹ ਹੀ ਖਿੱਚ ਪਾਉਂਦੀ ਹੈ ਤਾਂ ਸਾਨੂੰ ਦੇਖਣਾ ਪਵੇਗਾ ਕਿ ਉਸ ਵਿਚ ਅਜਿਹੀ ਕਿਹੜੀ ਚੁੰਬਕ ਸ਼ਕਤੀ ਸੀ ਫਿਰ ਜਦ ਅਸੀਂ ਇਹ ਵੀ ਜਾਣਦੇ ਹੋਈਏ ਕਿ ਉਸ ਦਾ ਪ੍ਰਭਾਵ ਨਾ ਕਿਸੇ ਰੁਤਬੇ, ਰੁਹਬ ਜਾਂ ਰੁਪਏ (rank, power, wealth) ਕਾਰਨ ਪਿਆ। ਐਸੇ ਪੁਰਸ਼ ਨੂੰ ਸਹੀ ਅਰਥਾਂ ਵਿਚ ਮਹਾਂਪੁਰਸ਼ ਕਿਹਾ ਜਾ ਸਕਦਾ ਹੈ। ਉਸ ਨੇ ਆਪਣੇ ਹਮਵਤਨਾਂ ਵਿਚ ਸੁਧਾਰ ਦੇ ਐਸੇ ਅਸੂਲ ਪਾਏ ਕਿ ਉਨ੍ਹਾਂ ਨੂੰ ਪੋਹਤਵਾਦ, ਕਾਜ਼ੀਵਾਦ, ਰਸਮਾਂ, ਰੀਤਾਂ, ਰਿਵਾਜਾਂ ਤੇ ਵਰਣਾਸ਼ਰਮ ਦੇ ਚੁੰਗਲਾਂ ਵਿਚੋਂ ਕੱਢ ਕੇ ਆਜ਼ਾਦ ਕਰ ਦਿੱਤਾ। ਉਸ ਨੇ ਹਿੰਦੂ ਮੁਸਲਮਾਨਾਂ ਵਿਚ ਇਹ ਹੀ ਪ੍ਰਚਾਰ ਕੀਤਾ ਕਿ ਅਸੀਂ ਇਕ ਬਾਪੂ ਦੇ ਪੁੱਤਰ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ। ਉਨ੍ਹਾਂ ਦਾ ਹਰੇਕ ਲਈ ਇਕ ਹੀ ਉਪਦੇਸ਼ ਸੀ : 'ਉਸ ਨੂੰ ਯਾਦ ਰੱਖੋ।
ਮੈਲਕਮ ਨੇ ਆਪਣੀ ਪੁਸਤਕ 'ਦੀ ਸਿਖਸ ਸਕੈਂਚ' ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਜੋ ਮਹਾਨਤਾ ਤੇ ਪ੍ਰਸਿੱਧਤਾ ਪ੍ਰਾਪਤ ਕੀਤੀ ਅਤੇ ਜਿਸ ਸਫ਼ਲਤਾ ਨਾਲ ਵਿਰੋਧਤਾ ਦਾ ਟਾਕਰਾ ਕੀਤਾ. ਇਹ ਪ੍ਰਗਟ ਕਰਨ ਲਈ ਕਾਫ਼ੀ ਹੈ ਕਿ ਉਹ ਸਾਧਾਰਨ ਤੋਂ ਵੱਧ ਤੀਖਣ ਬੁੱਧੀ ਦੇ ਮਾਲਕ ਸਨ। ਅਜਿਹੇ ਸੂਬੇ ਵਿਚ ਪੈਦਾ ਹੋ ਕੇ ਜੋ ਹਿੰਦੁਸਤਾਨ ਦੀ ਇਕ ਨੁੱਕਰੇ ਹੈ ਅਤੇ ਜਿੱਥੇ ਪ੍ਰਤੱਖ ਤੌਰ ਤੇ ਮੁਸਲਮਾਨਾਂ ਦਾ ਮੱਤ ਅਤੇ ਹਿੰਦੂਆਂ ਦੀ ਮੂਰਤੀ ਪੂਜਾ ਆਪਸ ਵਿਚ ਖਹਿੰਦੇ ਸਨ ਤੇ ਇਹ ਦੋਵੇਂ ਇਕ ਦੂਜੇ ਨਾਲ ਅਤਿ ਦੀ ਘਿਰਣਾ ਕਰਦੇ ਸਨ ਤੇ ਦੁਸ਼ਮਣੀ ਰੱਖਦੇ ਸਨ, ਪਰਸਪਰ ਪਿਆਰ ਕਰਨ ਦਾ ਨਾਅਰਾ ਲਗਾਉਣਾ, ਇਕ ਕਮਾਲ ਦਾ ਕੰਮ ਸੀ । ਇਕ ਪਾਸੇ ਮੁਸਲਮਾਨਾਂ ਦੀ ਧਾਰਮਿਕ ਕੱਟੜਤਾ (ਰਿਲੀਜੱਸ-ਬਿਗਾਟ੍ਰਿ) ਤੇ ਦੂਜੇ ਪਾਸੇ ਹਿੰਦੂਆਂ ਦੀ ਡੂੰਘੀ ਵਹਿਮ-ਪ੍ਰਸਤੀ (ਡੀਪ ਰੂਟਡ ਸੁਪਰਸਟਿਸ਼ਨ) ਦਾ ਉਨ੍ਹਾਂ ਨੂੰ ਟਾਕਰਾ ਕਰਨਾ ਪਇਆ। ਪਰ ਗੁਰੂ ਨਾਨਕ ਨੇ ਸਾਰੀਆਂ ਅੋਕੜਾਂ ਨੂੰ ਸੂਝ ਤੇ ਸਨੇਹ' ਦੇ ਜ਼ੋਰ ਨਾਲ ਜਿੱਤਿਆ। ਕੈਪਟਨ ਬਿਗਲੇ ਨੇ ਗੁਰੂ ਨਾਨਕ ਦੇਵ ਜੀ ਦੀ ਮਹਾਤਮਾ ਬੁੱਧ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ 'ਨਾਨਕ ਤੇ ਬੁੱਧ ਦੋਹਾਂ ਨੇ ਉਸ ਧਰਮ ਵਿਰੁੱਧ ਬਗ਼ਾਵਤ ਕੀਤੀ ਜੋ ਸਮਾਜਕ ਵਿਖੇਵੇਂ ਪੈਦਾ ਕਰਦਾ ਸੀ, ਕਰਮ ਕਾਂਡਾ 'ਤੇ ਜ਼ੋਰ ਦਿੰਦਾ ਸੀ, ਫੋਕੀਆਂ ਰਸਮਾਂ ਨੂੰ ਹੀ ਧਰਮ ਕਹਿੰਦਾ ਸੀ। ਦੋਹਾਂ ਨੇ ਪਿਆਰ ਤੇ ਸ਼ਾਂਤੀ ਦਾ ਪ੍ਰਚਾਰ ਕੀਤਾ।
ਜਨਰਲ ਸਰ ਚਾਰਲਸ ਗਫ਼ ਤੇ ਆਰਥਰ ਡੀ. ਇਨੇ 'ਦੀ ਸਿਖਸ ਐਂਡ ਸਿੱਖ ਵਾਰਜ਼ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਸੱਚ ਦੀ ਭਾਲ ਲਈ ਬਾਲਪਣ ਤੋਂ ਹੀ ਜੁੱਟ ਪਏ। ਉਨ੍ਹਾਂ ਨੂੰ ਨਾ ਇਸਲਾਮ ਵਿਚੋਂ ਕੁਝ ਲੱਭਾ ਤੇ ਨਾ ਹਿੰਦੂ ਧਰਮ ਵਿਚੋਂ। ਅਖੀਰ ਉਨ੍ਹਾਂ ਹੋਰ ਡੂੰਘਾ ਜਾ ਕੇ ਵਾਹਿਗੁਰੂ ਦੀ ਏਕਤਾ ਤੇ ਮਨੁੱਖਾਂ ਦੀ ਸਾਂਝੀਵਾਲਤਾ ਵਾਲਾ ਆਦਰਸ਼ ਲੱਭ ਲਇਆ।
ਇਹ ਆਦਰਸ਼ ਪਾਉਣ ਉਪਰੰਤ ਉਹ ਲੋਕਾਈ ਨੂੰ ਸਮਝਾਉਣ ਲਈ ਨਿਕਲ ਪਏ। ਉਨ੍ਹਾਂ ਕਿਸੇ ਰਾਜੇ ਜਾਂ ਹੁਕਮਰਾਨ ਵਾਂਗੂ ਹੁਕਮ ਜਾਂ ਫਰਮਾਨ ਨਾ ਕੱਢੇ, ਸਗੋਂ ਵਾਹਿਗੁਰੂ ਦਾ ਆਪਣੇ ਆਪ ਨੂੰ ਇਕ ਨਿਮਾਣਾ ਸੇਵਕ ਦੱਸ ਕੇ ਖਹਿ-ਖਹਿ ਕਰਦੇ ਲੋਕਾਂ ਵਿਚ
1. By force of reason and humanity