Back ArrowLogo
Info
Profile
.

ਸ਼ਾਂਤੀ ਦਾ ਪ੍ਰਚਾਰ ਕੀਤਾ।

          'ਹਰ ਥਾਵੇਂ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਨਾ ਕੇਵਲ ਉਨ੍ਹਾਂ ਦੀ ਮੁਲਕ, ਮਨੋਹਰ ਮਾਸੂਮ ਸ਼ਖ਼ਸੀਅਤ ਸੀ ਸਗੋਂ ਉਨ੍ਹਾਂ ਦਾ ਦੰਭ-ਰਹਿਤ ਪ੍ਰਚਾਰ ਢੰਗ ਸੀ ਜਿਸ ਵਿਚ ਰਤਾ ਭਰ ਆਕੜ ਜਾਂ ਵਿਖਾਵਾ ਨਹੀਂ ਸੀ।"

ਗਾਰਡਨ ਨੇ 'ਦੀ ਸਿਖਸ' ਵਿਚ ਲਿਖਿਆ ਹੈ ਕਿ ਉਹ ਸੰਸਾਰ ਤੋਂ ਨਾ ਭੱਜੇ ਸਗੋਂ ਗ੍ਰਹਿਸਤੀ ਰਹਿ ਕੇ ਨਾਲ ਹੀ ਧਾਰਮਿਕ ਆਗੂ ਦੇ ਤੌਰ 'ਤੇ ਲਾਗਲੇ ਮੇਲਿਆਂ 'ਤੇ ਜਾ ਕੇ 'ਘਰ ਹੀ ਬੈਠਿਆਂ ਸਹੁ ਪਾਈਐ' ਦਾ ਆਦਰਸ਼ ਦ੍ਰਿੜਾਉਂਦੇ ਰਹੇ। ਕੱਟੜਪ੍ਰਸਤਾਂ ਨੇ ਉਨ੍ਹਾਂ ਦੀ ਜ਼ੋਰਦਾਰ ਵਿਰੋਧਤਾ ਕੀਤੀ ਤੇ ਉਨ੍ਹਾਂ ਦੇ ਉਦਾਸੀ ਬਾਣੇ ਨੂੰ ਉਤਾਰ ਕੇ ਫਿਰ ਗ੍ਰਹਿਸਤੀ ਬਾਣਾ ਧਾਰਨ 'ਤੇ ਵੀ ਕਰੜੀ ਨੁਕਤਾਚੀਨੀ ਕੀਤੀ ਤਾਂ ਆਪ ਜੀ ਨੇ 'ਅੰਜਨ ਮਾਹਿ ਨਿਰੰਜਨ ਰਹੀਐ' ਦਾ ਸਿਧਾਂਤ ਦ੍ਰਿੜਾਇਆ। ਸਿੱਖ ਧਰਮ ਤਾਂ ਹੈ ਹੀ ਹਤਵਾਦ (ਪ੍ਰੀਸਟਹੁਡ) ਵਿਰੁੱਧ ਇਕ ਬਗਾਵਤ। ਗੁਰੂ ਨਾਨਕ ਨੇ ਉਸ ਦਾ ਜੂਲਾ ਉਤਾਰ ਪਰ੍ਹਾਂ ਸੁੱਟ ਦਿੱਤਾ। ਸ਼ਾਂਤੀ ਤੇ ਸਦਭਾਵ ਦੇ ਅਵਤਾਰ ਹੋਣ ਦੇ ਨਾਤੇ ਗੁਰੂ ਨਾਨਕ ਨੇ ਪਰਜਾ ਨੂੰ ਕਿਹਾ : 'ਜੂਝ ਮਰੋ ਪਰ ਸ਼ਬਦ ਤੋਂ ਇਲਾਵਾ ਹੋਰ ਕਿਸੇ ਹਥਿਆਰ ਤੇ ਟੇਕ ਨਾ ਰੱਖੋ ।

ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹਥਿਆਰਾਂ ਦਾ ਜ਼ਿਕਰ ਕਰਦੇ ਹੋਏ ਫ਼ਰਮਾਇਆ ਹੈ ਕਿ

'ਸੰਤ ਸੰਗ ਲੈ ਚੜ੍ਹਿਓ ਸ਼ਿਕਾਰ,

ਮਿਰਗ ਮਾਰੇ ਬਿਨ ਘੋਰ (ਘੋੜੇ) ਹਥਿਆਰ।

ਅਤੇ

ਨਾਨਕ ਕੈ ਘਰਿ ਕੇਵਲ ਨਾਮੁ ।'

'ਗੁਰੂ ਦੇ ਉਪਦੇਸ਼' ਦੇ ਸਿਰਲੇਖ ਹੇਠਾਂ ਡਾਰਥੀ-ਫੀਲਡ ਲਿਖਦੀ ਹੈ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਹਿੰਦੂਆਂ ਦੀਆਂ ਤਿੰਨਾਂ ਥੰਮੀਆਂ ਪ੍ਰੋਹਤਵਾਦ, ਵਰਣਾਮ ਤੇ ਵੇਦ 'ਤੇ ਕਰਾਰੀਆਂ ਚੋਟਾਂ ਹਨ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਿਆਂ ਇਹ ਪ੍ਰਗਟ ਹੋ ਜਾਂਦਾ ਹੈ ਕਿ ਸਿੱਖ ਧਰਮ ਨੂੰ ਹਿੰਦੂਆਂ ਦਾ ਇਕ ਸੁਧਰਿਆ ਹੋਇਆ ਫਿਰਕਾ ਨਹੀਂ ਸਮਝਣਾ ਚਾਹੀਦਾ ਸਗੋਂ ਇਸ ਨੂੰ ਇਕ ਨਵਾਂ, ਨਿਆਰਾ ਵਿਸ਼ਵ ਧਰਮ ਮਿਥਣਾ ਚਾਹੀਦਾ ਹੈ।

1. The secret of personal favour in which Guru Nanak was held seems to have lain not merely in the gentleness of disposition and the charm of character but also in the manner of which he put forth his claim, and total absence of any pretensions for himself which could be interpreted as arrogant or impious.

2. As a preacher of peace and goodwill to man he told them to. "fight with valour but with no weapon except the word of God." Gordon: The Sikhs. P.P. 24

3. The Guru assumed a critical attitude towards the three cardinal pillars of Hinduism the priesthood, the caste system and the Vedas. A reading of the Granth strongly suggests that Sikhism should be regarded as a new separate world religion rather than as a reformed sect of the Hindus.

232 / 237
Previous
Next