

ਜਨਰਲ ਸਰ ਓ. ਮੂਰ ਕਰੇ ਨੇ ਇੰਡੀਅਨ ਸਟੱਡੀਜ਼ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਪੈਗੰਬਰ ਜਾਂ ਅਵਤਾਰ ਵਾਲੇ ਸਿਫ਼ਾਰਸ਼ ਦੇ ਸਿਧਾਂਤ ਨੂੰ ਮੂਲੋਂ ਹੀ ਮੁਕਾ ਦਿੱਤਾ। ਸਭ ਕੁਝ ਪਰਮਾਤਮਾ ਦੇ ਵੱਸ ਹੈ ਤੇ ਉਸ ਦੀ ਹੀ ਬਖ਼ਸ਼ਸ਼ ਮੰਗਣੀ ਚਾਹੀਦੀ ਹੈ। ਅਵਤਾਰੀ ਪੁਰਸ਼ ਸਿਰਫ਼ ਉਸ ਦੇ ਹੁਕਮ ਦੀ ਵਿਆਖਿਆ ਕਰ ਸਕਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਵੀ ਸਮਝਾਇਆ ਕਿ ਉਨ੍ਹਾਂ ਕੁਰਾਨ, ਪੁਰਾਨ ਤੇ ਵੇਦ ਘੋਖੇ ਹਨ ਪਰ ਕਿਸੇ ਨੇ ਵੀ ਧਰਮ ਦਾ ਤੱਤ ਨਹੀਂ ਸਮਝਾਇਆ। ਫਿਰ ਵੀ ਸਾਰੀਆਂ ਧਰਮ ਪੁਸਤਕਾਂ ਦਾ ਆਦਰ ਤੇ ਅਧਿਐਨ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਵਿਚ ਸੱਚ ਦਾ ਕੁਝ ਨਾ ਕੁਝ ਅੰਸ਼ ਹੈ :
'ਪੋਥੀ ਪੁਰਾਣ ਕਮਾਈਐ,
ਭਉ ਵਟੀ ਇਹ ਤਨਿ ਪਾਈਐ
ਸਚੁ ਬੂਝਣ ਆਣਿ ਜਲਾਈਐ।'
ਉਨ੍ਹਾਂ ਦਾ ਕਹਿਣਾ ਸੀ।
ਉਨ੍ਹਾਂ ਦਾ ਹੀ ਫ਼ਰਮਾਨ ਹੈ :
'ਨਾਨਕੁ ਵੇਚਾਰਾ ਕਿਆ ਕਹੈ।
ਸਭੁ ਲੋਕੁ ਸਲਾਹੇ ਏਕਸੈ।
ਸਿਰੁ ਨਾਨਕ ਲੋਕਾ ਪਾਵ ਹੈ।
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ'।੪।੨।
(ਬਸੰਤ ਮ: ੧, ਪੰਨਾ ੧੧੬੮)
ਸੀ. ਐਚ. ਪੇਨ ਲਿਖਦਾ ਹੈ ਕਿ ਗੁਰੂ ਨਾਨਕ ਨੇ ਸਿਖਲਾਇਆ ਕਿ ਸੰਸਾਰ ਵਿਚ ਚੰਗੀ ਤਰ੍ਹਾਂ ਰਹਿਣਾ ਕਿਵੇਂ ਹੈ। ਦੁਨੀਆਂ ਦੇ ਬਹੁਤ ਘੱਟ ਫਿਲਾਸਫਰਾਂ ਨੇ ਗੁਰੂ ਗ੍ਰੰਥ ਸਾਹਿਬ ਜਿਤਨੀ ਉੱਚੀ ਸਦਾਚਾਰਕ ਮਰਯਾਦਾ 'ਤੇ ਜ਼ੋਰ ਦਿੱਤਾ ਹੈ। ਉੱਪਰ ਸੱਚ ਆਚਾਰ' ਹੀ ਮਨੁੱਖ ਦਾ ਉੱਚਾ ਆਸ਼ਾ ਤੇ ਮੰਤਵ ਗੁਰੂ ਜੀ ਨੇ ਦਿੜਾਇਆ। ਸੱਚ-ਆਚਾਰ ਤੋਂ ਬਗੈਰ ਧਰਮ ਕਿਸੇ ਅਰਥ ਨਹੀਂ।
ਵਿਸ਼ਵਾਸ, ਜਤ, ਨਿਆਂ, ਰਹਿਮ, ਦਇਆ, ਧੀਰਜ, ਪਵਿੱਤਰਤਾ ਅਨੇਕਾਂ ਵਿਚੋਂ ਕੁਝ ਐਸੇ ਗੁਣ ਸਨ ਜਿਨ੍ਹਾਂ 'ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ੋਰ ਦਿੱਤਾ ਅਤੇ ਉਤਨੇ ਹੀ ਜ਼ੋਰ ਨਾਲ ਕੁਬੁਧੀ, ਕੁਦਇਆ, ਜਬਰ, ਲੋਭ ਤੇ ਵਿਲਾਸ ਵਿਰੁੱਧ ਉਨ੍ਹਾਂ ਬੋਲਿਆ।
ਸੀ. ਏ. ਕਿਨਕੇਡ ਨੇ 'ਟੀਚਰਜ਼ ਆਫ਼ ਇੰਡੀਆ' ਵਿਚ ਲਿਖਿਆ ਹੈ ਕਿ ਯੂਨਾਨੀ ਅਖਾਣ ਹੈ ਕਿ ਮਾਲਕ ਦੇ ਡਰ ਤੋਂ ਸੂਝ ਦਾ ਪ੍ਰਕਾਸ਼ ਹੁੰਦਾ ਹੈ (ਸੌਫੀਆ ਆਰਕੇ, ਕੁਰਿਓ ਫ਼ੋਬੋਜ਼) ਪਰ ਹਿੰਦੁਸਤਾਨ ਵਿਚ ਇਹ ਅਖਾਣ ਝੂਠਾ ਪਇਆ ਦਿੱਸੇਗਾ। ਨਾਨਕ ਸ਼ਾਹ
1. Yet he respected all these books as containing some truth which he recommended his disciples to seek out and action,
2. How to live worthily in it.
3. Few even of the world's greatest philosophers have laid down a more exalted moral code than to be found in the pages of the Granth Sahib. Purity of life is set forth as the highest object of human endeavour without it even faith is unavailing.