

ਨੇ ਆਪਣੇ ਨਾਮ ਲੇਵਿਆਂ ਨੂੰ 'ਨਿਰਭਉ' ਬਣਾ ਕੇ ਬੰਧਨਾਂ ਤੋਂ ਆਜ਼ਾਦ ਕੀਤਾ :
'ਕਾਟੀ ਬੇੜੀ ਪਗਹ ਤੇ, ਗੁਰ ਕੀਨੀ ਬੰਧ ਖਲਾਸਿ।'
ਇਬਟਸਨ ਨੇ ਲਿਖਿਆ ਹੈ ਕਿ ਗੁਰੂ ਨਾਨਕ ਜੀ ਲੋਕਾਂ ਦੇ ਮਨਾਂ ਨੂੰ ਪਰਛਾਵੇਂ ਤੋਂ ਹਟਾ ਕੇ ਪਰਤੱਖ ਵੱਲ ਭਵਾਉਣ ਆਏ ਸਨ।
ਸਰ ਮੁਹੰਮਦ ਇਕਬਾਲ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ 'ਮਰਦੇ ਕਾਮਿਲ' ਤੇ 'ਵਾਹਦਤ ਕਾ ਗੀਤ' ਗਾਉਣ ਵਾਲਾ ਲਿਖ ਕੇ ਸ਼ਰਧਾਂਜਲੀ ਦਿੱਤੀ, ਉੱਥੇ 'ਐਨ ਇਨਸਾਇਕਲੋਪੀਡੀਆ ਔਫ਼ ਇਸਲਾਮ ਦੀ ਚੌਥੀ ਜਿਲਦ ਵਿਚ ਗੁਰੂ ਨਾਨਕ ਦੇਵ ਜੀ ਦੀ ਸਾਰੀ ਸਿੱਖਿਆ ਦਾ ਮੰਤਵ ਸਮਾਜਿਕ ਸਾਂਵਾਂਪਣ, ਵਿਸ਼ਵ ਭਾਈਚਾਰਾ ਬਣਾਉਣਾ ਅਤੇ ਫਿਰਕਾਦਾਰੀ ਤੋੜਨਾ ਤੇ ਵਹਿਮਾਂ ਨੂੰ ਉਡਾਉਣਾ ਲਿਖਿਆ। ਉਨ੍ਹਾਂ ਦੇ ਉਪਦੇਸ਼ਾਂ ਵਿਚ ਰੀਤ, ਰਸਮ ਨੂੰ ਕੋਈ ਥਾਂ ਨਹੀਂ।
ਡਾਕਟਰ ਕਰਟ ਐਫ. ਲੈਡੀਕਾਰ ਨੇ ਆਪਣਾ ਯਕੀਨ ਦੱਸਿਆ ਹੈ ਕਿ ਹਿੰਦੁਸਤਾਨ ਹੀ ਸਿੱਖਾਂ ਵਰਗੀ ਕੌਮ ਪੈਦਾ ਕਰਨ ਦੀ ਸ਼ਕਤੀ ਰੱਖਦਾ ਤੇ ਭਾਰਤ ਹੀ ਗੁਰੂ ਨਾਨਕ ਨੂੰ ਜਨਮ ਦੇਣ ਯੋਗ ਹੈ। ਗੁਰੂ ਨਾਨਕ ਦਾ ਕਹਿਣਾ ਸੀ ਅਸਲ ਬਹਾਦਰੀ ਦਾ ਕਰਮ ਹੱਸ ਹੱਸ ਸ਼ਹੀਦੀ ਪ੍ਰਾਪਤ ਕਰਨਾ ਹੈ। ਉਹ ਸ਼ਹੀਦੀ ਪੂਜਣਯੋਗ ਹੈ ਜੋ ਪ੍ਰਵਾਨ ਹੋਏ ਅਸੂਲ ਲਈ ਦਿੱਤੀ ਜਾਏ। 'ਸਿਰੁ ਧਰਿ ਤਲੀ ਗਲੀ ਮੇਰੀ ਆਉ' ਉਨ੍ਹਾਂ ਦਾ ਹੀ ਫ਼ਰਮਾਨ ਹੈ। 'ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ' ਉਨ੍ਹਾਂ ਦੀ ਦਿੱਤੀ ਅਲਾਹਣੀ ਹੈ। 'ਮਰਣੁ ਲਿਖਾਇ ਮੰਡਲ ਮਹਿ ਆਏ' ਗੁਰੂ ਨਾਨਕ ਦੇਵ ਜੀ ਦੀ ਆਰਤੀ ਅਤੇ ਮਾਰੂ ਨਾਦ ਹੈ। 'ਮਰਿ ਮਰਿ ਜੀਵੈ ਤਾਂ ਕਿਛੁ ਪਾਏ' ਐਮਨਾਬਾਦ ਵਿਚ ਡਟ ਕੇ ਉਠਾਈ ਆਵਾਜ਼ ਹੈ। ‘ਮਰਣੁ ਮੁਣਸਾ ਸੂਰਿਆ ਹੱਕ ਹੈ ਜੇ ਹੋਇ ਮਰਣੁ ਪਰਵਾਣੋ ਉਨ੍ਹਾਂ ਦੀ ਸੂਰਮਿਆਂ ਨੂੰ ਦਿੱਤੀ ਚੁਣੌਤੀ ਹੈ।
ਬਾਕੇ ਬਿਹਾਰੀ ਨੇ 'ਸੂਫੀਜ਼, ਮਿਸਟਿਕਸ ਅਤੇ ਯੋਗੀ' ਨਾਂ ਦੀ ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਸਭ ਧਰਮਾਂ ਦੇ ਸਰਬ ਉੱਤਮ ਤੱਤਾਂ ਨੂੰ ਇਕ ਥਾਵੇਂ ਇਕੱਠਾ ਕਰਨ ਦਾ ਸਾਹਸ ਕੀਤਾ ਤੇ ਨਿਰੋਲ ਨਵੀਂ ਰੋਸ਼ਨੀ ਦਿੱਤੀ । ਗੁਰੂ ਨਾਨਕ ਤੋਂ ਪਹਿਲਾਂ ਹਿੰਦੂ ਵਿਦਵਾਨ ਦੂਜੇ ਧਰਮਾਂ ਨੂੰ ਪੜ੍ਹਨਾ ਹੀ ਮਲੇਛਪੁਣਾ ਸਮਝਦੇ ਸਨ। ਇਹ ਚੋੜੀ ਦ੍ਰਿਸ਼ਟੀ ਗੁਰੂ ਨਾਨਕ ਨੇ ਬਖਸ਼ੀ।
ਐਸ. ਐਸ. ਰਾਘਵਚਰ ਨੇ ਠੀਕ ਲਿਖਿਆ ਹੈ ਕਿ ਗੁਰੂ ਧਰਮ ਵਿਚ ਤੰਗ-ਦਿਲੀ ਦਾ ਸ਼ਿਕਾਰ ਨਹੀਂ ਸੀ। ਉਹ ਤਾਂ ਗੁਣਾਂ ਦਾ ਗਾਹਕ ਸੀ।