

ਡਾਕਟਰ ਕੇ. ਏ. ਨਿਜ਼ਾਮੀ ਨੇ ਅਕਬਰ ਦੇ ਦਰਬਾਰੀ ਕਵੀ ਉਰਫ਼ੀ ਦਾ ਇਕ ਸ਼ੇਅਰ ਕਿ 'ਓ ਉਰਫ਼ੀ ਇਵੇਂ ਰਵੋ ਜਗਤ ਵਿਚ, ਸਭ ਦੇ ਸੰਗ ਕਿ ਜਦ ਤੂੰ ਜਾਇ ਤਾਂ ਮੁਸਲਮਾਨ ਤੈਨੂੰ ਜ਼ਮਜ਼ਮ ਦੇ ਨਾਲ ਗੁੱਸਲ (ਇਸ਼ਨਾਨ) ਕਰਾਉਣ ਤੇ ਹਿੰਦੂ ਆਪਣੀ ਰੀਤੀ ਨਾਲ ਸਸਕਾਰ ਕਰਨ। ਕੁਝ ਅਜਿਹਾ ਹੀ ਸੀ ਗੁਰੂ ਨਾਨਕ ਜਿਸ ਨੂੰ ਲੋਕੀਂ
'ਗੁਰੂ ਨਾਨਕ ਸ਼ਾਹ ਫ਼ਕੀਰ।
ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ ਕਹਿੰਦੇ ਸਨ।
ਅਮਿਆ ਚਕਰਵਰਤੀ ਦਾ ਕਹਿਣਾ ਹੈ ਕਿ ਗੁਰੂ ਨਾਨਕ ਐਸਾ ਸੰਤ ਸੀ ਜੋ ਚੁਪੁ ਨਹੀਂ ਸੰਘਰਸ਼ ਕਰਦਾ ਸੀ (Saint in action) । ਜਾਹਨ ਬੀ. ਚੌਥਿਮਟਮ ਦਾ ਕਹਿਣਾ ਹੈ ਕਿ ਅੱਜ ਦਾ ਪੰਜਾਬ ਜੋ ਕੁਝ ਹੈ, ਇਹ ਗੁਰੂ ਨਾਨਕ ਦਾ ਸਵਾਰਿਆ ਤੇ ਸਾਜਿਆ ਹੈ।
ਪੰਜਾਬ ਹੀ ਨਹੀਂ, ਸੰਸਾਰ ਹੀ ਗੁਰੂ ਨਾਨਕ ਦੇਵ ਜੀ ਦਾ ਸਵਾਰਿਆ ਹੈ। ਉਨ੍ਹਾਂ ਦੀ 'ਕੋਕਲ ਬਾਣੀ' ਤੇ 'ਸਿੰਘ ਨਾਦ' ਸੁਣ ਕੇ ਜੀਵਨ ਨੂੰ ਨਵੀਂ ਸੇਧ ਮਿਲਦੀ ਹੈ। ਗੁਰੂ ਅਰਜਨ ਦੇਵ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਦੀ ਇਕ ਰਮਜ਼ ਪਾਈ ਕਿ ਜਦ ਗੁਰੂ ਨਾਨਕ ਦੇਵ ਜੀ ਆਏ ਤਾਂ ਸਾਡੀ ਕੀ ਹਾਲਤ ਸੀ ਤੇ ਜਦ ਉਹ ਚਲੇ ਗਏ ਤਾਂ ਅਸੀਂ ਕੀ ਬਣ ਗਏ।
ਆਦਿ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਥਾਂ ਸ੍ਰੀ ਰਾਗ ਨੂੰ ਦਿੱਤੀ ਤੇ ਅਖ਼ੀਰ ਵਿਚ ਪ੍ਰਭਾਤੀ ਰੱਖਿਆ। ਇਸੇ ਰਹੱਸ ਨੂੰ ਸਮਝਣ ਨਾਲ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਸਾਹਮਣੇ ਆ ਜਾਵੇਗੀ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਮਾਲਾ ਅਨੁਸਾਰ 'ਪ੍ਰਥਮ ਰਾਗ ਭੈਰਉ ਵੈ ਕਰੀ ਂ ਪਰ ਇਥੇ ਪਹਿਲ ਸ੍ਰੀ ਰਾਗ ਨੂੰ ਦਿੱਤੀ। ਸ੍ਰੀ ਰਾਗ ਦਾ ਸਮਾਂ ਸੁਭਾਅ ਲਿਖਣ ਵਾਲੇ ਕਹਿੰਦੇ ਹਨ ਕਿ ਸ੍ਰੀ ਰਾਗ ਸ਼ਾਮ ਦਾ ਰਾਗ ਹੈ, ਅਤਿ ਗਰਮੀ, ਅਤਿ ਸਰਦੀ ਵਿਚ ਗਾਇਆ ਜਾਂਦਾ ਹੈ । ਸ੍ਰੀ ਮਾਇਆ ਹੈ, ਗਹਿਣਿਆਂ ਤੇ ਬਸਤ੍ਰਾਂ ਨਾਲ ਲੱਦੀ ਇਸਤਰੀ। ਜਦ ਗੁਰੂ ਨਾਨਕ ਦੇਵ ਜੀ ਆਏ ਉਸ ਸਮੇਂ ਗੁਣਾਂ ਦੀ ਸ਼ਾਮ ਪੈ ਗਈ ਸੀ। ਅੱਗੋਂ ਕਾਲੀ ਰਾਤ ਪਈ ਦਿੱਸਦੀ ਸੀ। 'ਆਧੇਰੇ ਰਾਹ ਨਾ ਕੋਈ।' ਉਸ ਸਮੇਂ ਦੋ ਬੀਮਾਰੀਆਂ ਨੇ ਲੋਕਾਂ ਨੂੰ ਗ੍ਰਸਿਆ ਹੋਇਆ ਸੀ। ਜਾਂ ਲੋਕੀਂ ਅਤਿ ਕੋਰੇ ਸਨ ਜਾਂ ਅਤਿ ਕ੍ਰੋਧੀ। ਜਾਂ ਇਹ ਕਹਿੰਦੇ ਸਨ ਸਾਨੂੰ ਕੀ ਹੈ ਜਾਂ ਵਢੇ-ਵਢੇ ਕਰਦੇ ਸਨ। ਮਹਾਰਾਜ ਨੇ 'ਹਰਿ ਬਿਨ ਜੀਉ ਜਲਿ ਬਲਿ ਜਾਉ' ਦਾ ਸਾਜ਼ ਛੇੜਿਆ ਤੇ ਜਦ ਸ਼ਬਦ ਦਾ ਪਸਾਰਾ ਹੋ ਗਿਆ ਤਾਂ ਪ੍ਰਭਾਤ ਚੜ੍ਹ ਗਈ ਤੇ ਧਰਮ ਦਾ ਮੂਲ ਲਭਿ ਪਇਆ । ਸਬਦਿ ਮਿਲੇ ਸੇ ਸੂਚਾਚਾਰੀ, ਸਾਚੀ ਦਰਗਹ ਮਾਨੇ।" ਇਥੇ ਕੀ, ਉਥੇ ਵੀ ਕਾਮਯਾਬ ਹੋ ਗਇਆ। ਜੋ ਮਨੁੱਖ ਮੈਂ ਮੇਰੀ ਵਿਚ ਸੜ ਰਹਿਆ ਸੀ ਹੁਣ 'ਤੂਹੈ ਹੈ, ਵਾਹ ਤੇਰੀ ਰਜਾਇ' ਕਹਿਣ ਲੱਗ ਪਇਆ।
ਪ੍ਰਭਾਤੀ ਰਾਗ ਦੀ ਆਪਣੀ ਆਖ਼ਰੀ ਅਸ਼ਟਪਦੀ ਦੀ ਆਖ਼ਰੀ ਤੁਕ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਦਰਸ਼ਕ ਮਨੁੱਖ ਦਾ ਖਾਕਾ ਖਿੱਚਿਆ। ਆਪ ਜੀ ਨੇ ਲਿਖਿਆ
1. ਪ੍ਰਭਾਤੀ ਮਹਲਾ ੧, ਪੰਨਾ ੧੩੩੨.