

ਕਿ ਵਿਰਲੇ ਹਨ ਐਸੇ ਜੱਗ ਅੰਦਰ ਜੋ ਸੰਸਾਰੀ ਹੱਲਿਆਂ ਵਿਚੋਂ ਕਾਮਯਾਬ ਹੋ ਕਬੂਲ ਹੁੰਦੇ ਹਨ। ਐਸੇ ਵਿਰਲੇ, ਨਾ ਜਾਤ ਦੇ ਝਗੜੇ ਵਿਚ ਪੈਂਦੇ ਹਨ ਤੇ ਨਾ ਪਾਤ ਨੂੰ ਕੁਝ ਸਮਝਦੇ ਹਨ। ਉਨ੍ਹਾਂ ਨੇ ਪਕੜ ਮੁਕੰਮਲ ਤੌਰ 'ਤੇ ਗਵਾ ਲਈ ਹੁੰਦੀ ਹੈ। ਉਨ੍ਹਾਂ ਲੋਭ ਤੇ ਕਾਬੂ ਪਾ ਲਿਆ ਹੁੰਦਾ ਹੈ। ਵਾਹਿਗੁਰੂ ਦੀ ਹਜੂਰੀ ਦਾ ਪ੍ਰਕਾਸ਼ ਉਨ੍ਹਾਂ ਐਸਾ ਕਰ ਲਿਆ ਹੁੰਦਾ ਹੈ ਕਿ ਕੋਈ ਉਨ੍ਹਾਂ ਦੇ ਨੇੜੇ ਵੀ ਆਏ ਪਵਿੱਤ੍ਰ ਹੋ ਜਾਂਦਾ ਹੈ। ਉਨ੍ਹਾਂ ਨੂੰ ਹਉਮੈ ਤੋਂ ਉਪਜਿਆ ਦੁੱਖ ਨਹੀਂ ਹੁੰਦਾ। ਹਉਮੈ ਦਾ ਅਭਾਵ ਕਰ ਲਿਆ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹ ਆਪ ਅਜਿਹੇ ਆਦਰਸ਼ਕ ਮਨੁੱਖਾਂ ਦੇ ਪੈਰ ਧੋ ਕੇ ਜੀਵਨ ਪਦਵੀ ਪਾਂਦੇ ਹਨ ਜਿਨ੍ਹਾਂ ਸਿਵਾਇ ਗੁਰਬਾਣੀ ਤੋਂ ਹੋਰ ਕਿਸੇ ਕਰਮ ਕਾਂਡ ਦਾ ਪ੍ਰਚਾਰ ਨਹੀਂ ਕੀਤਾ :
'ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੇ ਪਾਇਆ।
ਜਾਤਿ ਵਰਨ ਤੇ ਭਏ ਅਤੀਤਾ, ਮਮਤਾ ਲੋਭੁ ਚੁਕਾਇਆ। ੭1
ਨਾਮਿ ਰਤੇ ਤੀਰਥ ਸੇ ਨਿਰਮਲ, ਦੁਖੁ ਹਉਮੈ ਚੁਕਾਇਆ।
ਨਾਨਕੁ ਤਿਨ ਕੇ ਚਰਨ ਪਖਾਲੈ, ਜਿਨਾ ਗੁਰਮੁਖਿ ਸਾਚਾ ਭਾਇਆ। ੮੭I
(ਪ੍ਰਭਾਤੀ ਮ. ੧, ਪੰਨਾ ੧੩੪੫)
ਬੱਸ, ਕੁਝ ਐਸੇ ਸਨ ਗੁਰੂ ਨਾਨਕ। 'ਬੋਲੇ ਤਉ ਗਿਆਨ ਸਰੂਪ, ਦੇਖੈ ਤਉ ਜੋਤ ਸਰੂਪ'। ਐਸੀ ਸੀ ਉਨ੍ਹਾਂ ਦੀ ਪ੍ਰਤਿਭਾ।
ਲੇਖੇ ਉਹ ਜਾਣਦੇ ਨਹੀਂ ਸਨ, ਇਸ ਲਈ ਤੇਰਾਂ 'ਤੇ ਆ ਕੇ ਰੁਕ ਜਾਂਦੇ ਸਨ। ਉਨ੍ਹਾਂ ਦੀ ਮੁਸਕਾਨ ਕਈਆਂ ਦੇ ਪਾਪ ਝਾੜ ਦਿੰਦੀ ਸੀ।
ਉਨ੍ਹਾਂ ਦੀਆਂ ਦਰਦ ਭਰੀਆਂ ਅੱਖਾਂ ਜਿਹੜੀਆਂ ਸਭ ਕੁਝ ਦੇਖਦੀਆਂ ਤੇ ਸਭ ਨਾਲ ਪਿਆਰ ਕਰਦੀਆਂ ਸਨ, ਉਨ੍ਹਾਂ ਵੱਲ ਤੱਕਿਆਂ ਮਨ ਦੀਆਂ ਧੁੰਦਾਂ ਮਿਟਦੀਆਂ ਤੇ ਜੱਗ ਚਾਨਣ ਦਿੱਸਦਾ ਸੀ।
ਪ੍ਰੋਫੈਸਰ ਪੂਰਨ ਸਿੰਘ ਜੀ ਨੇ ਭਾਵਕ ਹੋ ਕੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਨਾਂ ਕਾਗਜ਼ 'ਤੇ ਲਿਖਣ ਨਾਲ ਕਾਗਜ਼ ਹੀ ਖ਼ੁਸ਼ਬੂਦਾਰ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਉਪਦੇਸ਼ ਕੋਈ ਧਾਰਨ ਕਰ ਲਵੇ ਤਾਂ ਜ਼ਿੰਦਗੀ ਚੰਦਨ ਦੀ ਖ਼ੁਸ਼ਬੂਈ ਨਾਲ ਭਰੀ ਜਾਂਦੀ ਹੈ। ਇਕ ਹੋਰ ਭਾਵਾਂ ਦੀ ਦੁਨੀਆਂ ਵਿਚ ਵਹਿਣ ਵਾਲੇ ਸਵਾਮੀ ਵਿਵੇਕਾਨੰਦ ਨੇ ਲਿਖਿਆ ਕਿ ਜਦ ਵਾਹਿਗੁਰੂ ਨੇ ਲੁਕਾਈ ਵੱਲ ਨੀਝ ਲਗਾ ਦੇਖਿਆ ਤਾਂ ਪ੍ਰਭੂ ਦੀਆਂ ਅੱਖਾਂ ਵਿਚੋਂ ਇਕ ਹੰਝੂ ਧਰਤੀ 'ਤੇ ਡਿੱਗਾ। ਉਹ ਹੰਝੂ ਹੀ ਗੁਰੂ ਨਾਨਕ ਦਾ ਰੂਪ ਧਾਰ ਸੰਸਾਰ 'ਤੇ ਵਿਚਰਿਆ। ਗੁਰੂ ਨਾਨਕ ਤਰਸ ਰੂਪ ਹੈ। ਇਕ ਕੁੱਤੀ ਅਤੇ ਕਤੂਰਿਆਂ ਨੂੰ ਰਾਤੀਂ ਸਰਦੀ ਵਿਚ ਠਰਦੇ ਦੇਖ ਆਪ ਤਰਸ ਦੇ ਘਰ ਆ ਗਏ। ਝੌਂਪੜੀ ਵਿਚ ਤੰਗੀ ਤੁਰਸ਼ੀ ਦਾ ਜੀਵਨ ਕੱਟਣ ਵਾਲਿਆਂ ਨੂੰ ਜਦ ਤੱਕ ਨਵਾਂ ਮਕਾਨ ਉਸਾਰ ਕੇ ਨਾ ਦਿੱਤਾ. ਆਪ ਜੀ ਅੱਗੇ ਸਫ਼ਰ 'ਤੇ ਨਾ ਗਏ।
ਉਨ੍ਹਾਂ ਦੀ ਦਿਬ ਦ੍ਰਿਸ਼ਟੀ ਚਮ ਦ੍ਰਿਸ਼ਟੀ ਨੂੰ ਚੀਰ ਸੁੱਟਦੀ ਸੀ। ਐਵਡ ਉੱਚਾ ਹੋ ਕੇ ਉਨ੍ਹਾਂ ਕਿਸੇ ਚੀਜ਼ ਦਾ ਦਾਅਵਾ ਨਹੀਂ ਕੀਤਾ, ਸਗੋਂ 'ਆਦਮੀ, ਤਬਲ ਬਾਜ, ਵਿਚਾਰਾ'