Back ArrowLogo
Info
Profile

ਖੂਬਸੂਰਤ, ਕੈਸੀ ਨਸੀਹਤ ਕਰਦਾ ਹੈ। ਕੈਸਾ ਬੋਲਦਾ ਹੈ। ਨਿਸ਼ਾ ਕੈਸੀ ਹੋਤੀ ਹੈ ਇਸ ਦੇ ਬੋਲਣ ਸਾਥ। ਵੱਡਾ ਕੋਈ ਖੁਦਾਇ ਦਾ ਨੋਕ ਹੈ। ਤਾਰੀਖ-ਇ-ਪੰਜਾਬ ਦਾ ਲਿਖਾਰੀ ਕਨ੍ਹਈਆ ਲਾਲ ਲਿਖਦਾ ਹੈ। ਛੋਟੀ ਉਮਰੇ ਹੀ ਨਾਨਕ ਜੀ ਦੀਆਂ ਆਦਤਾਂ ਬਜ਼ੁਰਗਾਂ ਵਾਲੀਆਂ ਸਨ। ਉਹ ਕਦੇ ਘਰ ਬਾਹਰ ਨਾ ਜਾਂਦੇ, ਨਾ ਹੀ ਆਮ ਮੁੰਡਿਆਂ ਵਿਚ ਖੇਡਦੇ। ਹਰ ਗੱਲ ਨਾਲ ਰੱਬ ਦੀ ਯਾਦ ਨੂੰ ਚੰਗੇਰਾ ਸਮਝਦੇ। ਵਧੇਰੇ ਸਮਾਂ ਚੁੱਪ ਹੀ ਰਹਿੰਦੇ। ਬਿਨਾ ਬੁਲਾਇਆ ਨਾ ਬੋਲਦੇ ਅਤੇ ਜਿਹੜਾ ਕੰਮ ਮਾਪੇ ਕਰਨ ਲਈ ਕਹਿੰਦੇ, ਉਹ ਪੂਰ ਦਿਲ ਨਾਲ ਕਰਦੇ, ਪਰ ਦਾਨੀ ਸੁਭਾਅ ਬਹੁਤਾ ਸੀ। ਇਕ ਦਿਨ ਘਰ ਦਾ ਲੋਟਾ ਕਿਸੇ ਫ਼ਕੀਰ ਨੂੰ ਦੇ ਆਏ। ਲੋੜਵੰਦਾਂ ਨੂੰ ਦੇ ਕੇ ਬਹੁਤ ਪ੍ਰਸੰਨ ਹੁੰਦੇ। ਇਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਤਲਵੰਡੀ ਦੇ ਆਲੇ-ਦੁਆਲੇ ਘਣੇ ਜੰਗਲਾਂ ਵਿਚ ਤਪੀ ਤੇ ਸੰਤ ਰਹਿੰਦੇ ਸਨ। ਮੈਕਾਲਫ਼ ਦੇ ਵਿਚਾਰਾਂ ਅਨੁਸਾਰ ਇਸ ਦੇ ਦੋ ਕਾਰਨ ਸਨ। ਇਕ ਇਕਾਂਤ ਹੋਣ ਕਾਰਨ ਭਗਤੀ ਵਿਚ ਵਿਘਨ ਨਹੀਂ ਪੈਂਦਾ ਸੀ। ਦੂਜੇ, ਕੱਟੜ ਮੁਸਲਮਾਨ ਹਾਕਮਾਂ ਦੇ ਜ਼ੁਲਮਾਂ ਤੋਂ ਬਚੇ ਰਹਿਣ ਲਈ ਫ਼ਕੀਰ ਤੇ ਸੱਤ ਇਥੇ ਆ ਟਿਕਦੇ ਸਨ। ਸਾਰੀਆਂ ਜਨਮ ਸਾਖੀਆਂ ਵਿਚ ਆਉਂਦਾ ਹੈ ਕਿ ਗੁਰੂ ਜੀ ਛੋਟੀ ਉਮਰ ਵਿਚ ਉਥੇ ਜਾਣ ਲੱਗ ਪਏ ਸਨ ਤੇ ਧਾਰਮਿਕ ਪੁਰਸਾਂ ਦੀ ਸੰਗਤ ਕਰਦੇ ਸਨ। ਜਦ ਵੇਖਦੇ ਕੋਈ ਅਤੀਤ ਸਾਧੂ ਭਗਤ ਆਇਆ ਹੈ ਤਾਂ ਉਸ ਨੂੰ ਬੁਲਾਇ ਕਰ ਘਰ ਵਿਚ ਨਾਲ ਲੈ ਜਾਣਾ। ਭੋਜਨ ਖੁਵਾਉਣਾ, ਸੇਵਾ ਟਹਲ ਪ੍ਰੀਤ ਨਾਲ ਕਰਨੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਜੇ ਕੁਝ ਘਰੋਂ ਬਾਹਰ ਲੈ ਜਾਣ, ਮੁੜ ਕੇ ਨਾ ਲਿਆਉਣ। ਅੰਨ ਬਸਤਰ, ਬਰਤਨ ਗਰੀਬ ਨੂੰ ਦੇ ਛੱਡਣ। ਜਨਮ ਸਾਖੀ ਦੇ ਸ਼ਬਦਾਂ ਵਿਚ :

'ਇਕ ਵਾਰੀ ਨਾ ਬੋਲੇ, ਨਾ ਖਾਇ, ਨਾ ਸਵੇ, ਨਾ ਕਿਸੀ ਕੀ ਤਰਫ਼ ਦੇਖੋ, ਨਾ ਸੁਣੇ। ਬੇਖੁਦ ਹੋ ਗਏ। ਲੋਕਾਂ ਦੇਖਿਆ ਤਾਂ ਇਕ ਦੂਜੇ ਨੂੰ ਕਹਿਣਾ ਅਰੰਭ ਕਰ ਦਿੱਤਾ ਕਿ ਯਾਰੋ, ਨਾਨਕ ਦੇ ਤਾਇ ਖ਼ੁਦਾਇ ਦੀ ਬਾਤ ਹੋ ਗਈ ਹੈ। ਘਰ ਵਾਲਿਆਂ, ਹਕੀਮਾਂ ਵੈਦਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਾ ਬੋਲੇ। ਆਖ਼ਰ ਇਕ ਪੁੱਜੀ ਆਤਮਾ ਨੇ ਨਾਨਕ ਦੇਵ ਜੀ ਦਾ ਸੁਭਾਅ ਦੇਖ ਕਿਹਾ, 'ਨਾਨਕ ਜੀ ਤੂੰ ਆਪਣੇ ਖ਼ੁਦਾਇ ਦੇ ਨਾਇ ਤੇ ਬੋਲ, ਰਜਾਇ ਖ਼ੁਦਾਇ ਬੋਲ, ਇਕ ਭੋਰਾ ਕੁ ਬੇਲ।' 'ਰਜਾਇ ਖੁਦਾਇ ਕਹਿਆ ਤਾਂ ਆਪ ਜੀ ਨੇ ਸਿਰਫ ਇੰਨਾ ਹੀ ਬਚਨ ਕੀਤਾ, 'ਦੁਨੀਆ ਮੁਕਾਮੇ ਫਾਨੀ'। ਉਨ੍ਹਾਂ ਦੀ ਬਾਣੀ ਸੁਣ ਕੇ ਲੋਕੀਂ ਬੋਲ ਉੱਠੇ, 'ਵਾਹ ਹੈ ਨਾਨਕ। ਜਿਸ ਅਸਾਂ ਪਹੁੰਚ ਖ਼ੁਦਾਇ ਦਿੱਤੀ ਹੈ। ਜਨਮ ਸਾਖੀ ਅਨੁਸਾਰ ਸਦਾ ਨਸੀਹਤ ਦੇਵੇ, 'ਦੀਨ ਕੇ ਰਾਹ ਦੀ । ਰਤਨ ਚੰਦ ਬਾਲ ਨੇ ਖਾਲਿਸ-ਨਾਮਾ ਵਿਚ ਲਿਖਿਆ ਹੈ ਕਿ ਬਚਪਨ ਤੋਂ ਹੀ ਉਨ੍ਹਾਂ ਦੇ ਚਿਹਰੇ ਤੋਂ ਨੂਰਾਨੀ ਝਲਕਾ ਲਿਸ਼ਕਣ ਲੱਗ ਪਈਆਂ ਸਨ ਅਤੇ ਕਰਾਮਾਤਾਂ ਦੇ ਚਿੰਨ੍ਹ ਉਨ੍ਹਾਂ ਦੇ ਮਸਤਕ 'ਤੇ ਪ੍ਰਤੱਖ ਦਿੱਸਦੇ ਸਨ।

ਪੜ੍ਹਾਈ : ਜਦ ਸੱਤਾਂ ਵਰ੍ਹਿਆਂ ਦੇ ਹੋਏ ਤਾਂ ਗੁਰੂ ਨਾਨਕ ਜੀ ਨੂੰ ਪੜ੍ਹਨੇ ਪਾਇਆ ਗਿਆ। ਉਨ੍ਹਾਂ ਪਹਿਲਾ ਪ੍ਰਸ਼ਨ ਹੀ ਪਾਂਧੇ ਪਾਸ ਇਹ ਕੀਤਾ : 'ਪਾਂਧੇ ਤੂੰ ਕੁਝ ਪੜਿਆ ਹੈ

1. ਦੇ ਕੇ ਰੋਕਨ ਬਹੁ ਸੁਖ ਪਾਵੈ॥ (ਗੁਰ ਪੁਰ ਪ੍ਰੇਮ ਪ੍ਰਕਾਸ)

24 / 237
Previous
Next