ਜੋ ਮੇਰੇ ਤਾਈਂ ਪੜ੍ਹਾਉਂਦਾ ਹੈ ?' ਠੀਕ ਕਿਹਾ ਸੀ ਬਾਬੇ ਨੇ । ਪਾਂਧਾ ਇਹ ਬਗੈਰ ਜਾਣੇ ਹੀ ਕਿ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲਦਾ ਹੈ, ਪੜ੍ਹਾਈ ਤੁਰੀ ਜਾ ਰਿਹਾ ਹੈ। ਉਥੇ ਹੀ ਮਹਾਰਾਜ ਦੇ ਬਚਨ ਸਨ ਕਿ ਉਸ ਵਿੱਦਿਆ ਦਾ ਕੀ ਪੜ੍ਹਿਆ ਜੇ ਮਾਇਆ ਦਾ ਜੰਜਾਲ ਹੀ ਨਾ ਟੁੱਟਾ। ਜਿਸ ਦੇ ਲਿਖਣ ਨਾਲ ਵਿਕਾਰ ਹੀ ਫੈਲਦੇ ਹਨ, ਉਸ ਦੇ ਲਿਖਣ ਦਾ ਕੀ ਲਾਭ ? ਸਾਡੀ ਸਾਰੀ ਪੜ੍ਹਾਈ ਵਿਹਲੜ, ਆਲਸੀ, ਕੰਮਚੋਰ, ਮਾਇਆ ਇਕੱਠੀ ਕਰਨ ਲਈ ਤਰਲਿਆਂ ਵਾਲੇ ਪੁਰਸ਼ ਪੈਦਾ ਕਰ ਰਹੀ ਹੈ। ਪੜ੍ਹਾਈ ਤਾਂ ਐਸੀ ਹੋਵੇ ਜੋ ਪਕੜ ਗਵਾਇ। ਮੋਹ ਤੋੜੇ, ਸਾਧਨਾ ਲਈ ਲਗਨ ਪੈਦਾ ਕਰੋ, ਅੰਦਰ ਉਤਸ਼ਾਹ ਜਗਾਏ। ਚਾਅ ਪੈਦਾ ਕਰੋ, ਹਿਰਦੇ 'ਤੇ ਡੂੰਘੀ ਛਾਪ ਲਗਾਏ। ਕੁਝ ਕਰ ਗੁਜ਼ਰਨ ਦਾ ਉਮਾਹ ਉਪਜਾਏ। ਪਰਮੇਸਰ ਨਾ ਵਿਸਰਨ ਦੇਵੇ। ਇਹ ਯਕੀਨੀ ਹੈ ਕਿ ਸਭ ਉੱਥਲ ਪੁੱਥਲ ਤਦੇ ਹੀ ਹੋ ਰਹੀ ਹੈ ਜੋ ਵਿਚੋਂ ਪਰਮੇਸਰ ਨਿਕਲ ਗਿਆ ਹੈ। ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਵਿਦਿਆਰਥੀ ਜੋ ਸਾੜ ਫੂਕ ਕਰਦਾ ਹੈ। ਇਸ ਵਿਚ ਉਸਦਾ ਅਸੰਤੋਸ਼ ਹੀ ਪ੍ਰਗਟ ਹੁੰਦਾ ਹੈ। ਅਸੰਤੁਸ਼ਟਤਾ ਮਹਿਸੂਸ ਕਰਦੇ ਹੀ ਉਹ ਅੰਦਰ ਦੀ ਟੇਕ ਨਾਲੋਂ ਬਾਹਰ ਸਹਾਰਾ ਲੱਭਦਾ ਹੈ। ਵਿਦਿਆਰਥੀਆਂ ਵਿਚ ਨਸ਼ਾ, ਸ਼ਰਾਬ, ਮਾਰਜੁਆਨਾ, ਮਾਰਬੇਡੀਨ ਐਲ. ਐਸ. ਡੀ. ਤੇ ਸਿਗਰਟ ਨਿੱਤ ਵਰਤੋਂ ਬਣਨ ਦਾ ਕਾਰਨ, ਪਰਮੋਸ਼ਰ ਭੁੱਲਣਾ ਹੈ। ਪਰਮਾਤਮਾ ਲਿਖਣ ਦੀ ਜਾਚ ਹੀ ਉਸ ਨੂੰ ਭੁੱਲ ਗਈ ਹੈ । ਉਸ ਨੂੰ ਵਾਰ-ਵਾਰ ਇਹ ਕਹਿਣ ਦੀ ਲੋੜ ਹੈ 'ਲਿਖੁ ਨਾਮੁ, ਸਾਲਾਹ ਲਿਖੁ, ਲਿਖੁ ਅੰਤ ਨ ਪਾਰਾਵਾਰੁ ॥
(ਸਿਰੀ ਰਾਗ ਮਹਲਾ ੧)
ਗੁਰੂ ਜੀ ਨੇ 'ਪੱਟੀ ਲਿਖੀ' ਦੀ ਰਹਾਉ ਦੀ ਤੁਕ ਵਿਚ ਬੜੀ ਕਰੜੀ ਚੇਤਾਵਨੀ ਦਿੱਤੀ ਹੈ ਕਿ ਹੇ ਮੂਰਖ। ਅਸਲ ਜੀਵਨ ਰਾਹ ਤੋਂ ਕਿਉਂ ਲਾਂਭੇ ਜਾ ਰਿਹਾ ਹੈਂ। ਤਦੋਂ ਹੀ ਤੂੰ ਪੜ੍ਹਿਆ ਹੋਇਆ ਵਿਦਵਾਨ ਸਮਝਿਆ ਜਾ ਸਕੇਗਾ ਜਦੋਂ ਸੰਸਾਰ ਵਿਚ ਸੁਰਖਰੂ ਹੋ ਕੇ ਫਿਰਨ ਦੀ ਜਾਚ ਤੈਨੂੰ ਆ ਜਾਵੇਗੀ।
'ਮਨ ਕਾਹੇ ਭੂਲੋ ਮੁੜ ਮਨਾ।
ਜਦ ਲੇਖਾ ਦੇਵਹਿ ਬੀਰਾ ਤਉ ਪੜਿਆ॥ ੧॥ ਰਹਾਉ॥
(ਰਾਗ ਆਸਾ ਮਹਲਾ ੧. ਪੱਟੀ ਲਿਖੀ)
ਪੜ੍ਹੇ ਹੋਏ ਨੂੰ ਪੈਂਤੀ ਦਾ ਪਹਿਲਾ ਅੱਖਰ ਪੜ੍ਹਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਹਿਲਾਂ ਇਸ ਸ੍ਰਿਸ਼ਟੀ ਬਾਰੇ ਜਾਣਨਾ ਜ਼ਰੂਰੀ ਹੈ, ਫਿਰ ਉਸ ਬਾਰੇ ਜਿਸ ਸਾਜੀ ਅਤੇ ਉਨ੍ਹਾਂ ਦਾ ਹੀ ਆਉਣਾ ਸਫਲ ਹੈ ਜਿਨ੍ਹਾਂ ਦਾ ਮਨ ਪ੍ਰਭੂ ਤੋਂ ਕਿਸੇ ਪਾਸੇ ਨਹੀਂ ਭੱਜਿਆ। ਜ਼ਿੰਦਗੀ ਭਰ ਜੋ ਇਕ ਟਿਕ ਤੁਰੀ ਹੀ ਗਏ, ਮੰਜ਼ਿਲ ਨੂੰ ਉਨ੍ਹਾਂ ਨੇ ਹੀ ਪਾਇਆ। ਸੇਵਤ ਰਹੇ ਚਿਤੁ ਜਿਨ ਕਾ ਲਾਗਾ, ਆਇਆ ਤਿਨਕਾ ਸਫਲੁ ਭਇਆ।' ਵਿਕਾਰ ਤੇ ਭਟਕਣਾ ਉਸੇ ਵੇਲੇ ਪੈਦਾ ਹੁੰਦੀ ਹੈ, ਜਦ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਉਸ ਤੋਂ ਬਗੈਰ ਵੀ ਹੋਰ ਕੋਈ ਰਿਜ਼ਕ ਦੇਣ ਵਾਲਾ ਹੈ। ਜੇ ਕੋਈ ਇਹ ਜਾਣ ਲਵੇ ਕਿ ਰਿਜਕ ਦਾਤਾ ਕੇਵਲ ਉਹ ਹੀ ਹੈ, ਉਸ ਨੂੰ ਵਿਕਾਰ ਪੋਹ ਨਹੀਂ ਸਕਦੇ। 'ਤਿਸ ਸਿਰ ਲੇਖ ਨਾ ਹੋਈ ਗੁਰੂ ਨਾਨਕ ਜੀ ਦਾ ਫ਼ਰਮਾਨ ਸੀ। ਸਾਰੀ ਉਮਰ ਢੂੰਡਾਊ (ਸੀਕਰ)