Back ArrowLogo
Info
Profile

ਰਹਿਣਾ ਹੀ ਅਸਲ ਪੜ੍ਹਾਈ ਹੈ :

“ਉਥੇ ਉਪਮਾ ਤਾ ਕੀ ਕੀਜੇ ਜਾ ਕਾ ਅੰਤੁ ਨ ਪਾਇਆ।।

ਜਿਸ ਨੇ ਉਸ ਦੇ ਬੇਅੰਤ ਹੋਣ ਨੂੰ ਜਾਣ ਲਿਆ ਹੈ, ਮੈਂ ਮੈਂ ਨਹੀਂ ਕਰਦਾ ਸਗੋਂ ਤੂੰ ਤੂੰ ਕਰਦਾ ਹੈ। ਐਸਾ ਪੜ੍ਹਿਆ ਹੋਇਆ ਸੁਆਰਥੀ ਜੀਵਨ ਮੁਕਾ ਲੈਂਦਾ ਹੈ। ਸਾਰੀ ਵਿੱਦਿਆ ਪ੍ਰਣਾਲੀ ਦਾ ਦੋਸ਼ ਇਹ ਹੀ ਹੈ ਕਿ ਪੜ੍ਹਿਆ ਹੋਇਆ ਮਾਇਆ ਦੇ ਪਿੱਛੇ ਭਟਕਦਾ ਹੈ ਤੇ ਜਦ ਨਹੀਂ ਮਿਲਦੀ ਤਾਂ ਵਿਸ਼ਵਾਸ ਛੱਡ ਬੈਠਦਾ ਹੈ। ਵਿਦਵਾਨ ਉਸੇ ਨੂੰ ਸਮਝਣਾ ਚਾਹੀਦਾ ਹੈ ਜੋ ਦੁੱਖ-ਸੁਖ ਨੂੰ ਇਕ ਕਰ ਜਾਣੇ ਤੇ ਜ਼ਿੰਦਗੀ ਸੇਵਕ ਵਾਲੀ ਬਣਾਏ ਤੇ ਸੇਵਕਾਂ ਵਾਲੀ ਹੀ ਕਰੜੀ ਘਾਲ ਘਾਲੇ। ਸੇਵਾ ਹੀ ਨਿਮ੍ਰਤਾ ਪੈਦਾ ਕਰਦੀ ਹੈ ਪਰ ਸੇਵਾ ਤਾਂ ਇਕ ਪਾਸੇ ਰਹੀ ਪੜ੍ਹਿਆ-ਲਿਖਿਆ ਨਿਮ੍ਰਤਾ ਹੀ ਗੁਆ ਲੈਂਦਾ ਹੈ। ਨਿਮ੍ਰਤਾ ਨਾ ਹੋਣ ਕਾਰਨ ਫਿਰ ਕੌੜਾ ਬੋਲਦਾ ਹੈ ਤੇ ਦੂਜਿਆਂ ਦੇ ਔਗੁਣ ਛਾਂਟਦਾ ਹੈ। ਗੁਰੂ ਜੀ ਦੀ ਪੱਟੀ ਲਿਖੀ ਦੀਆਂ ਇਹ ਤੁਕਾਂ ਤਾਂ ਹਰ ਸਕੂਲ ਤੇ ਕਾਲਜ ਦੇ ਬਾਹਰ ਲਿਖ ਕੇ ਲਟਕਾ ਦੇਣੀਆਂ ਚਾਹੀਦੀਆਂ ਹਨ ਅਤੇ ਪੂਰਨ ਕੋਸ਼ਿਸ਼ ਕਰਕੇ ਵਿਦਿਆਰਥੀਆਂ ਦੇ ਹਿਰਦੇ 'ਤੇ ਉਕਰ ਦੇਣੀਆਂ ਚਾਹੀਦੀਆਂ ਹਨ।

'ਦਦੇ ਦੇਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ ੨੧॥                             (ਪੱਟੀ ਲਿਖੀ)

ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ 'ਨਾਨਕ ਪਾਠਸ਼ਾਲਾ ਵਿਚ ਬਾਲਕਾ ਨਾਲ ਪ੍ਰਮੇਸ਼ਰ ਕੀ ਹੀ ਬਾਤ ਕਰੋ।' ਤਾਰੀਖ-ਇ-ਪੰਜਾਬ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੂੰ ਵਿੱਦਿਆ ਪ੍ਰਣਾਲੀ ਲਈ ਇਕ ਉਸਤਾਦ ਪਾਸ ਬਿਠਾਇਆ ਗਿਆ ਤਾਂ ਉਸਤਾਦ ਬਾਬਾ ਜੀ ਦੇ ਬਚਨ ਕਾਮਲ ਸੰਕੇਤ ਸੁਣ ਕੇ ਹੈਰਾਨ ਰਹਿ ਗਿਆ। ਉਸ ਨੂੰ ਯਕੀਨ ਹੋ ਗਿਆ ਕਿ ਬਾਲਕ ਜਮਾਂਦਰੂ ਹੀ ਵਲੀ ਹੈ। ਜਦ ਗੁਰੂ ਜੀ ਨੂੰ ਮੁੱਲਾਂ ਪਾਸ ਬੁੱਧਵਾਰ ਪੜ੍ਹਨੇ ਪਾਇਆ ਗਿਆ ਤਾਂ ਇਕੋ ਵਾਰੀ ਅਰਬੀ ਦੀ ਵਰਣਮਾਲਾ ਉਨ੍ਹਾਂ ਪੜ੍ਹ ਲਈ। ਮੁੱਲਾਂ ਨੇ ਚਮਤਕਾਰ ਦੇਖ ਕਿਹਾ :

"ਸੁਬਾਹਨ-ਅੱਲਾ ਰੁਬੁਉਲਆਲਮੀਨ। ਇਸਦੇ ਤਾਈ ਵੱਡੀ ਇਨਾਇਤ ਰੂਬ-ਉਲ- ਆਲਮੀਨ ਦੀ ਹੈ। ਨਾਨਕ ਜੀ ਦੇ ਤਾਈਂ ਇਸ ਜਹਾਨ ਵਿਚ ਇਉਂ ਕੋਈ ਨਹੀਂ ਪੜ੍ਹਾ ਸਕਦਾ। ਇਹ ਕੋਈ ਵਲੀ ਹੈ ਜੋ ਸੁਣਦਿਆਂ ਸਾਰ ਯਾਦ (ਜਬਿਤ) ਕਰ ਲੈਂਦਾ ਹੈ।" ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਮਾਤਾ-ਪਿਤਾ ਪਹਿਲੇ ਦਿਨ ਸ਼ੱਕਰ ਦਾ ਭਰਿਆ ਬਾਲ ਤੇ ਉੱਤੇ ਪੰਜ ਰੁਪਏ ਰੱਖ ਕੇ ਪਾਂਧੇ ਪਾਸ ਜਦ ਪੜ੍ਹਾਉਣ ਲਈ ਲਿਆਏ ਤਾਂ ਅੱਗੇ ਰੱਖਣ ਵੇਲੇ ਸ਼ੱਕਰ ਦਾ ਥਾਲ ਬੁਲ੍ਹ ਗਿਆ ਤਾਂ ਬਾਕੀ ਸਭ ਵਿਦਿਆਰਥੀ ਸ਼ੱਕਰ ਚੁੱਕ ਚੱਟਣ ਲੱਗੇ ਤਾਂ ਪਾਂਧੇ ਨੇ ਕਿਹਾ ਕਿ ਇਸ ਦੀ ਭਗਤੀ 'ਤੇ ਸਾਰਾ ਜਗ ਵਰਸਾਵੇਗਾ। ਪਾਂਧੇ ਦਾ ਨਾਂ ਕੁਤਬਦੀਨ ਲਿਖਿਆ ਮਿਲਦਾ ਹੈ। ਮਹਿਮਾ ਪ੍ਰਕਾਸ਼ ਅਨੁਸਾਰ ਜਦ ਪੱਟੀ 'ਤੇ ਅਲਫ ਬੇਇ ਪਾਇਆ ਤਾਂ ਆਪ ਜੀ ਨੇ ਕਿਹਾ :

1. ਸਾਖੀ ਮੁਲਾ ਕੇ ਪਾਸ ਪੜ੍ਹਨੇ ਕੀ

26 / 237
Previous
Next