ਦਇਆ ਦਿਗੰਬਰੁ ਦੇਹ ਬੀਚਾਰੀ॥
ਆਪ ਮਰੈ, ਅਵਰਾ ਨਹ ਮਾਰੀ'॥ ੩॥ (ਆਸਾ ਮਹਲਾ ੩. ਪੰਨਾ ੩੫੬)
ਆਪ ਜੀ ਨੇ ਆਪਣਾ ਵਿੱਦਿਅਕ ਨਜ਼ਰੀਆ ਦਿੰਦੇ ਕਿਹਾ : ਗਿਆਨ ਦੀ ਸਾਨ ਤੇ ਵਿੱਦਿਆ ਦੀ ਧਾਰ, ਤਿੱਖੀ ਕਰੀ ਜਾਣੀ ਹੈ ਪਰ ਨਾਲ ਭਗਤੀ ਦੀ ਮੁੱਠ ਜ਼ਰੂਰੀ ਹੋਵੇ। ਕਲਮ ਦੀ ਕੁਵਰਤੋਂ ਵੀ ਉਤਨੀ ਹੀ ਮਾੜੀ ਹੈ ਜਿਤਨੀ ਤਲਵਾਰ ਦੀ।
ਜੰਞੂ : ਜਦੋਂ ਨੇ ਵਰ੍ਹਿਆਂ ਦੇ ਹੋਏ ਤਾਂ ਜੰਝੂ ਪਾਉਣ ਦੀ ਰਸਮ ਦਾ ਵੇਲਾ ਆਇਆ। ਜੁੜੀ ਬਰਾਦਰੀ ਦੇ ਸਾਹਮਣੇ ਆਪ ਜੀ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ।
ਆਪ ਜੀ ਨੇ ਚਾਰ ਭਾਵ ਪੂਰਤ ਸਵਾਲ ਪੰਡਿਤ 'ਤੇ ਕੀਤੇ। ਸਵਾਲ ਸਨ : ਕਿਉਂ ਇਹ ਜੰਞ ਪਾ ਰਹੇ ਹੋ? ਕੀ ਵਾਧਾ ਹੋਵੇਗਾ ਪਾਉਣ ਨਾਲ? ਕਿਸ ਪਦਵੀ ਨੂੰ ਇਹ ਪਹੁੰਚਾਵੇਗਾ ? ਅਤੇ ਕੀ ਘਟ ਜਾਵੇਗਾ ਇਸ ਦੇ ਨਾ ਪਹਿਨਣ ਨਾਲ ?
ਉੱਤਰ ਵਜੋਂ ਪੰਡਿਤ ਨੇ ਕਿਹਾ : ਨਾਂਹ ਪਾਈਏ ਤਾਂ ਬ੍ਰਾਹਮਣ ਤੇ ਖੱਤਰੀ ਦਾ ਧਰਮ ਨਹੀਂ ਰਹਿੰਦਾ।
ਮਹਾਰਾਜ ਨੇ ਮੋੜਵੀਂ ਪਰ ਲੱਗਦੀ ਗੱਲ ਕਹੀ। ਤੁਸੀਂ ਦੱਸੋ ਪੰਡਿਤ ਜੀ! ਕਿਹੜਾ ਕੁਕਰਮ ਨਹੀਂ ਜੋ ਬ੍ਰਾਹਮਣ ਤੇ ਖੱਤਰੀ ਧਨ ਦੇ ਲਾਲਚ ਹਿਤ ਨਹੀਂ ਕਰ ਰਿਹਾ। ਚੁਗਲਖੋਰ ਹੋ ਕੇ ਖੱਤਰੀਆ ਨੇ ਗੁਲਾਮੀ ਦੀ ਜ਼ੰਜੀਰ ਸਭ ਨੂੰ ਪਵਾ ਦਿੱਤੀ ਹੈ।
"ਪਾਏ ਸੂਤ ਗੁਰ ਕਰਤ ਕੁਕਰਮਾ।
ਧਨ ਹਿਤ ਹਿੱਸਾ ਧੋਹਿ ਅਧਰਮਾ।
ਅੰਤ ਪ੍ਰਯੰਤ ਦੁਸ਼ਟਤਾ ਧਾਰੇ।
ਪਿਸਨੇਤਾ (ਚੁਗਲੀ) ਚਿਤ ਹਿਤਕਾਰੇ। ੧੫। (ਸ੍ਰੀ ਗੁਰ ਪਰ ਪ੍ਰਕਾਸ਼)
ਸਦੀਆਂ ਤੋਂ ਬਣੇ ਬ੍ਰਾਹਮਣ ਦੇ ਭੱੜ ਦੇ ਤੋੜਨ ਦਾ ਪਹਿਲਾ ਸਫਲ ਯਤਨ ਸੀ। ਧਰਮ ਦੇ ਰਾਖਿਆਂ ਵਲੋਂ ਹੁੰਦੇ ਜਬਰ 'ਤੇ ਇਹ ਕਰਾਰੀ ਸੱਟ ਸੀ ਜੋ ਬਾਬੇ ਨੇ ਮਾਰੀ। ਬ੍ਰਾਹਮਣ ਦਾ ਜੰਧੂ ਤੀਹਰੇ ਧਾਰੀ ਦਾ ਸੀ, ਖੱਤਰੀ ਲਈ ਦੁਹਰੇ ਤੇ ਵੈਸ਼ ਲਈ ਇਕੋਰੇ ਧਾਗੇ ਦਾ ਸੀ ਪਰ ਸੂਦਰ ਨੂੰ ਇਸ ਦੇ ਪਾਉਣ ਦਾ ਅਧਿਕਾਰ ਨਹੀਂ ਸੀ । ਫਿਰ ਬ੍ਰਾਹਮਣ ਬਸੰਤ ਰੁੱਤੇ, ਖੇਤਰੀ ਗਰਮੀ ਦੀ ਅਤੇ ਵੈਸ਼ ਪਤਝੜ ਵਿਚ ਪਹਿਨਦਾ ਸੀ। ਬ੍ਰਾਹਮਣ ਜਬਰ ਨਾਲ ਮੂੰਹ ਮੰਗੀ ਦੱਛਣਾ ਤੇ ਖਾਣਾ ਮੰਗਦੇ ਸਨ। ਜਿਸ ਵਿਚਾਰੇ ਕਿਰਤੀ ਕੋਲ ਡੰਗ ਦੀ ਰੋਟੀ ਵੀ ਨਹੀਂ ਸੀ ਉਸ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਜਸ਼ਨ ਕਰਾਏ, ਕੁਹਿ ਬਕਰਾ ਰਿੰਨ੍ਹ ਖੁਆਏ। ਧਰਮ ਦੇ ਸਹਾਰੇ ਐਸੇ ਕੁਕਰਮ ਕਰਨ ਵਾਲੇ ਬ੍ਰਾਹਮਣ ਨੂੰ ਕੁਰੀਤੀਆਂ ਤੋਂ ਰੋਕਣਾ ਇਕ ਇਨਕਲਾਬ ਹੀ ਸੀ। ਪਿੱਛੋਂ ਜਾ ਕੇ (੨੦੦ ਸਾਲ ਬਾਅਦ) ਜਦ ਔਰੰਗਜ਼ੇਬ ਨੇ ਜਬਰੀ ਜੰਞੁ
ਭਗਤ ਮੁਸਟ ਕੇ ਸੰਗ ਜਈ ਸੋ।
ਢਿੱਢ ਬੈਰਾਗ ਅਕਾਰ ਘਟੀ ਸੋ।