ਉਤਾਰਨਾ ਚਾਹਿਆ ਤਾਂ ਨਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਹੀ ਕੁਰਬਾਨ ਕਰ ਦਿੱਤਾ। ਇਤਿਹਾਸ ਦਾ ਵਿਦਿਆਰਥੀ ਤਾਂ ਹੈਰਾਨ ਹੁੰਦਾ ਹੈ ਕਿ ਨੇ ਸਾਲ ਦੇ ਗੁਰੂ ਨਾਨਕ ਕਹਿੰਦੇ ਹਨ ਕਿ ਮੈਂ ਜੰਞ ਨਹੀਂ ਪਾਉਣਾ, ਨੋ ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਕਿ ਮੈਂ ਜੰਞ ਉਤਰਨ ਨਹੀਂ ਦੇਣਾ! ਗੁਰੂ ਨਾਨਕ ਦੇਵ ਜੀ ਦੇ ਪਿਤਾ ਕਹਿੰਦੇ ਹਨ 'ਬੱਚਾ ਪਾ ਲੈ । ਉੱਧਰ ਗੁਰੂ ਗੋਬਿੰਦ ਸਿੰਘ ਜੀ ਪਿਤਾ ਨੂੰ ਕਹਿੰਦੇ ਹਨ :'ਜੰਝੂ ਦੀ ਰੱਖਿਆ ਕਰੋ।' ਲੜਾਈ ਨਾ ਪਾਉਣ ਦੀ ਹੈ, ਨਾ ਹੀ ਉਤਾਰਨ ਦੀ ਹੈ। ਲੜਾਈ ਵਿਤਕਰੇ ਵਿਰੁੱਧ ਜਬਰ ਵਿਰੁੱਧ ਹੈ। ਇਹ ਕੋਈ ਦੋਹਾਂ ਕਰਮਾਂ ਦੀ ਆਪਸੀ ਵਿਰੋਧਤਾ ਨਹੀਂ। ਜਿਸ ਨੇ ਤਲਵੰਡੀ ਦੀ ਆਵਾਜ਼ ਨੂੰ ਸੁਣਿਆ ਹੈ ਉਸ ਨੂੰ ਇਹ ਵਿਰੋਧਤਾ ਨਹੀਂ ਜਾਪੇਗਾ। ਗੁਰੂ ਨਾਨਕ ਦਾ ਮਤ ਸੀ. 'ਨਾ ਮੈਂ ਜਬਰ ਨਾਲ ਜੰਞੁ ਪਹਿਨਣ ਦੇਣੇ ਹਨ ਤੇ ਨਾ ਹੀ ਜਬਰ ਨਾਲ ਉਤਾਰਨ ਦੇਣੇ ਹਨ।
ਗੁਰੂ ਘਰ ਜਬਰ ਵਿਰੁੱਧ ਇਕ ਤਕੜੀ ਆਵਾਜ਼ ਸੀ।
ਮਹਿਮਾ ਪ੍ਰਕਾਸ਼ ਅਨੁਸਾਰ ਪੰਡਿਤ ਹਰਦਿਆਲ ਜਦ ਜੰਝੂ ਪਾਉਣ ਲਈ ਅੱਗੇ ਵਧਿਆ ਤਾਂ ਆਪ ਹੱਸ ਬੋਲੇ ਅਤੇ ‘ਦਇਆ ਕਪਾਹ, ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ" ਦਾ ਸਲੋਕ ਉਚਾਰਿਆ। ਮੇਹਰਬਾਨ ਦੀ ਜਨਮ ਸਾਖੀ ਅਨੁਸਾਰ, ਪੰਡਿਤ ਕੋਲੋਂ ਪੁੱਛਿਆ ਕਿ 'ਪੰਡਿਤ, ਖਤਰੀ ਕਾ ਧਰਮ ਜਨੇਊ ਸਉ ਰਹਿਤਾ ਹੈ ਕਿ ਕਰਮ ਧਰਮ ਕਰ ਰਹਿਤਾ ਹੈ।' ਉਹ ਅਵਾਕ ਹੋ ਗਿਆ। ਉਸ ਦੇ ਰੋਗਟੇ ਖੜ੍ਹੇ ਹੋ ਗਏ ਅਤੇ ਬੇਨਤੀ ਕੀਤੀ ਕਿ ਕੋਈ ਐਸਾ ਜੰਞ ਹੈ ਤਾਂ ਆਪ ਕ੍ਰਿਪਾ ਕਰਕੇ ਦੱਸੋ। ਗੁਰੂ ਜੀ ਨੇ 'ਦਇਆ ਕਪਾਹ ਵਾਲਾ ਸਲੋਕ ਉਚਾਰਿਆ'। 'ਸੁਣ ਹਰਿਦਿਆਲ ਸੁ ਆਸ ਉਪਦੇਸੁ॥ ਰਿਦੈ ਧਾਰ ਲਿਖ ਲਖਿ ਜਗਿ ਤੇਸੁ ॥' ਜਦ ਪਹਿਲਾਂ ਆਪ ਜੀ ਨੂੰ ਇਕ ਮੂਰਤੀ ਅੱਗੇ ਮੱਥਾ ਟੇਕਣ ਲਈ ਕਿਹਾ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਪੱਥਰ ਅੱਗੇ ਸਿਰ ਕਿਉਂ ਝੁਕਾਵਾਂ। ਪੰਡਿਤ ਨੇ ਕਿਹਾ: 'ਵਿਸ਼ਨੂੰ ਦਾ ਸਾਕਾਰ ਰੂਪ ਹੈ। ਗੁਰੂ ਜੀ ਨੇ ਕਿਹਾ : 'ਪੱਥਰ ਕਿਵੇਂ ਪ੍ਰਭੂ ਦਾ ਸਾਕਾਰ ਰੂਪ ਹੈ? ਪੰਡਿਤ ਦਾ ਅੱਗੋਂ ਕਹਿਣਾ ਸੀ ਕਿ ਸਾਕਾਰ ਰੂਪ ਬਗੈਰ ਪੂਜਾ ਹੋ ਹੀ ਨਹੀਂ ਸਕਦੀ। ਗੁਰੂ ਜੀ ਨੇ ਫਰਮਾਇਆ: 'ਸਾਰੀ ਮਾਨਵ ਸ੍ਰਿਸ਼ਟੀ ਉਸ ਪਰਮਾਤਮਾ ਦਾ ਸਾਕਾਰ ਰੂਪ ਹੈ।
ਛੇੜੂ : ਜਦ ਦਸ ਵਰ੍ਹਿਆਂ ਦੇ ਸਨ ਤੇ ਮੱਝੀਆਂ ਨੂੰ ਲੈ ਕੇ ਖੇਤਾਂ ਵਿਚ ਛੇੜਨ ਵੀ ਜਾਂਦੇ ਸਨ। ਇਕ ਵਾਰੀ ਮੱਝੀਆਂ ਜਦ ਲਾਭੇ ਦੇ ਖੇਡ ਨੂੰ ਚਰ ਗਈਆਂ ਤਾਂ ਸਿਕਾਇਤਾਂ ਵੀ ਹੋਈਆਂ, ਪਰ ਜਦ ਜਾ ਕੇ ਦੇਖਿਆ ਗਿਆ ਤਾਂ ਸਭ ਕੁਝ ਹਰਿਆ ਸੀ। ਰਾਇ ਬੁਲਾਰ ਨੇ ਜੱਟ ਕੋਲੋਂ ਸਾਰਾ ਹਾਲ ਪੁੱਛਿਆ ਤਾਂ ਉਸ ਕਿਹਾ: 'ਰਾਇ ਜੀ, ਉਜਾੜਾ ਤਾਂ ਉਜਾੜੇ ਨਾਲ ਹੈ, ਪਰ ਨਾਨਕ ਕਾਲੂ ਦਾ ਪੁੱਤ ਅਜ਼ਮਿਤ ਵਾਲਾ ਡਿੱਠਾ, ਵੱਡੀਆਂ ਖ਼ੁਦਾਇ ਦੀਆਂ ਸਿਫ਼ਤਾਂ ਕਰਦਾ ਹੈ। ਐਸੀਆ ਨਸੀਹਤਾਂ ਦੇਂਦਾ ਹੈ ਕਿ, ਜਿ ਸੁਣੀਐ ਤਬ ਕਿਸੀ ਕੀ ਨਹੀਂ ਰਹਿੰਦੀ। ਗੁਰੂ ਨਾਨਕ ਨੇ ਕਿਹਾ ਸੀ: ਭਾਈ ਵੇ। ਤੇਰਾ ਕਿਛੁ ਨਹੀਂ ਉਜੜਿਆ। ਕਿਆ ਹੋਇਆ ਕਿ ਕਿਸੇ ਮਹੀ ਮੂੰਹ ਮਾਰਿਆ। ਖ਼ੁਦਾਇ ਇਸੇ ਵਿਚ
1. ਆਸਾ ਦੀ ਵਾਰ ਮਹਲਾ ੧ (ਪੰਨਾ ੪੭੧)