ਬਰਕਤ ਪਾਵਸੀ। ਉਸ ਸਮੇਂ ਰਾਇ ਬੁਲਾਰ ਹਾਕਮ ਤਲਵੰਡੀ ਨੇ ਕਿਹਾ :
'ਅਨਾਇਤ ਖ਼ੁਦਾ ਦੀ ਹੈ। ਕਿਆ ਮੁਸ਼ਕਲ ਹੈ ਖੁਦਾਇ ਸਰਵਰ ਦੇ ਕਿਆ ਲੱਗਦਾ ਜਾਂ ਸਵਰਿਆ ਭਾਵੇਂ। ਉਥੇ ਹੀ ਅੱਜ ਕਿਆਰਾ ਸਾਹਿਬ ਗੁਰਦੁਆਰਾ ਹੈ।
ਉਹਨਾਂ ਦੇ ਦਸਵੇਂ ਵਰ੍ਹੇ ਦੇ ਸਰੂਪ ਬਾਰੇ ਜਨਮ ਸਾਖੀ ਵਾਲੇ ਲਿਖਿਆ ਹੈ :
'ਦੇਹ ਬਾਲਕ ਸਰੂਪ, ਮਤਿ ਅਗਾਹ, ਸੰਪੂਰਨ ਮਤਿ, ਜੋਤੀ ਸਰੂਪ ਬ੍ਰਹਮ, ਸਭ ਲਗੇ ਉਸਤਤ ਕਰਨ। ਲੋਕੀ ਕਹਿਣ, 'ਪ੍ਰਮੇਸ਼ਰ ਕੀ ਜੋਤ ਹੁ ਵਾਹ ਵਾਹ। ਦੇਖਿਆ ਤੇ ਜੋਤ ਸਰੂਪ, ਬੋਲੇ ਤਉ ਗਿਆਨ ਰੂਪ, ਅਸਚਰਜ ਬਾਲਕ ਹੈ।
ਰਜ਼ਾ : ਜੇ ਕੁਝ ਤਲਵੰਡੀ ਵਿਚ ਹੋਏ, ਆਪ ਜੀ ਮੁੱਖ 'ਭਲਾ ਹੋਵੇ, ਭਲਾ ਹੋਆ' ਹੀ ਕਹਿੰਦੇ। ਇਹ ਭਲਾ ਹੀ ਉਨ੍ਹਾਂ ਦਾ ਪਰਮ ਤੱਤ ਹੈ। 'ਸੋ ਕਰੇ ਜਿ ਤਿਸੈ ਰਜਾਇ' ਉਨ੍ਹਾਂ ਦੀ ਆਸਾ ਦੀ ਵਾਰ ਹੈ। 'ਹੁਕਮਿ ਰਜਾਈ ਚਲਣਾ' ਉਨ੍ਹਾਂ ਦੀ ਦ੍ਰਿਸ਼ਟੀ ਵਿਚ ਜਪੁ ਦੀ ਪਹਿਲੀ ਪਉੜੀ ਹੈ। 'ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ' ਉਨ੍ਹਾਂ ਦਾ ਸ਼ਬਦ ਹੈ। ਹਿਕਮਤਿ ਰਾਹੀਂ ਦੁਨੀਆਂ ਹੁੱਜਤ ਕਰਦੀ ਹੈ ਤੇ ਹੁਕਮ ਮੰਨਵਾ ਕੇ ਆਫਰੀ-ਆਫ਼ਰੀ ਫਿਰਦੀ ਹੈ। ਦੋਹਾਂ ਨੂੰ ਮਿਟਾਉਣ ਨਾਲ ਹੀ ਹਿਜਰ ਦੀ ਪੀੜ ਹਟ ਸਕੇਗੀ। 'ਕਿਆ ਭਰਮੁ ਕਿਆ ਮਾਇਆ ਕਹੀਐ, ਜੋ ਤਿਸੁ ਭਾਵੈ ਸੋਈ ਭਲਾ; ਅਤੇ 'ਜੋ ਕਿਛੁ ਕਰਣਾ ਸੁ ਕਰਿ ਰਹਿਆ' ਦੀ ਪੱਟੀ ਨਾਨਕ ਸ਼ਾਇਰ ਨੇ ਲਿਖੀ ਹੈ। 'ਤੇਰੀ ਗਤਿ ਮਿਤਿ ਤੂੰ ਹੈ ਜਾਣਹਿ ਕਿਆ ਕੋ ਆਖ ਵਖਾਣੈ, ਉਨ੍ਹਾਂ ਦੀ ਸਿੱਧ ਗੋਸ਼ਟ ਦਾ ਅੰਤਿਮ ਸਿੱਟਾ ਹੈ। ਉਨ੍ਹਾਂ ਦੇ ਉਚਾਰੇ ਤੁਖਾਰੀ ਰਾਗ ਦੇ ਬਾਰਹ ਮਾਹ, ਜਿਸ ਬਾਰੇ ਮਨੰਤ ਹੈ ਕਿ ਉਨ੍ਹਾਂ ਤਲਵੰਡੀ ਨੂੰ ਸਾਹਮਣੇ ਰੱਖ ਕੇ ਉਚਾਰਿਆ, ਦਾ ਪ੍ਰਧਾਨ ਵਿਸ਼ਾ ਭਲਾ ਹੀ ਹੈ। ਜ਼ਿੰਦਗੀ ਦੇ ਬਾਰਾਮਾਹ ਉਹ ਹੀ ਸੁਖ, ਸਹਿਜ, ਸੁਹਜ, ਸੁਆਦ ਤੇ ਅਨੰਦ ਨਾਲ ਗੁਜ਼ਾਰ ਸਕੇਗਾ ਜੋ ਹਰ ਹਾਲ ਭਲਾ ਆਖੇਗਾ। ਜੇਠ ਦੀ ਗਰਮੀ ਹੋਵੇ ਗੁਰੂ ਨਾਨਕ ਜੀ 'ਮਾਹ ਜੇਠੁ ਭਲਾ ਪ੍ਰੀਤਮ ਕਿਉ ਬਿਸਰੈ' ਹੀ ਆਖਣਗੇ। ਅਸਾੜ ਤਪ ਜਾਏ ਤਾਂ ਵੀ ਉਨ੍ਹਾਂ ਦੇ ਮੁੱਖ ਤੋਂ 'ਅਸਾੜੁ ਭਲਾ ਸੂਰਜੁ ਗਗਨਿ ਤਪੈ ਹੀ ਨਿਕਲੇਗਾ। ਰੁੱਤ ਬਦਲ ਜਾਏ, ਪੇਖ ਤੁਖਾਰ ਹੋ ਜਾਏ ਉਹ 'ਮਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ਅਤੇ 'ਮਾਘ ਪੁਨੀਤ' ਹੀ ਕਹਿਣਗੇ। ਫਿਰ ਚੇਤ ਬਸੰਤ ਆ ਜਾਏ, ਉਹ ਮੁਬਾਰਕਾਂ ਜ਼ਰੂਰ ਲੈਣ ਦੇਣਗੇ ਪਰ ਸ਼ੁਕਰ ਵਜੋਂ ਮੁੱਖੋਂ 'ਚੇਤੁ ਬਸੰਤ ਭਲਾ ਭਵਰ ਸੁਹਾਵੜੇ' ਹੀ ਫ਼ਰਮਾਉਣਗੇ। ਵੈਸਾਖੀ ਵਾਲੇ ਦਿਹਾੜੇ ਆਪਣੀ ਫਸਲ ਨੂੰ ਪੱਕੀ ਹੋਈ ਦੇਖ ਕੇ ਉਹ ਭੰਗੜੇ ਪਾ ਨੱਚ ਨਹੀਂ ਉੱਠਣਗੇ ਸਗੋਂ ਉਸ ਸਮੇਂ ਦਇਆ ਤੇ ਸ਼ੁਕਰ ਦੇ ਘਰ ਜਾਣਗੇ ਤੇ : 'ਵੈਸਾਖੁ ਭਲਾ ਸਾਖਾ ਵੇਸ ਕਰੇ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੋ।" ਦੀ ਹੀ ਧੁਨੀ ਲਗਾਉਣਗੇ। ਭਲਾ-ਭਲਾ ਕਹਿਣ ਵਾਲਿਆਂ ਦੀ ਛਾਂ ਕਦੇ ਢਲਦੀ ਨਹੀਂ।
ਕੋਤਕ : ਗਿਆਰਾਂ ਸਾਲਾਂ ਦੇ ਹੋਏ ਤਾਂ ਇਕ ਵਾਰੀ ਰੁੱਖ ਦੀ ਛਾਂ ਨਾ ਢਲੀਂ।
1. ਤੁਖਾਰੀ ਛੰਤ ਮਹਲਾ ੧, ਬਾਰਹ ਮਾਹਾ (ਪੰਨਾ ੧੧੦੮)
2. ਅਸਕਿਰ ਰਹੀ ਤਰੋਵਰ ਛਾਇਆ।
ਅਸਚਰਜ ਹੀ ਜੁਗਬਾਰ ਅਲਾਇਆ।