ਛਾਂ ਨਾ ਢਲਦੀ ਦੇਖ ਕੇ ਰਾਇ ਤੁਲਾਰ ਨੇ ਕਿਹਾ ਸੀ. 'ਦੇਖਹੁ ਕੁਦਰਤ ਖੁਦਾਇ ਦੀ ਏਸ ਬਾਲਕ ਉੱਪਰ ਛਾਵ ਟਿਕੀ ਖੜ੍ਹੀ ਹੈ। ਹੋਰਨਾਂ ਰੁੱਖਾਂ ਦੀ ਛਾਵ ਢਲ ਗਈ ਹੈ। ਅਰ ਜਿਸ ਪਾਸੇ ਪਿਆ ਹੈ, ਉਹ ਬਾਲਕ ਉਥੇ ਹੀ ਪਇਆ ਹੈ । ਪਾਸਾ ਪਉਟਿਆ ਮੁਤਲਿਕ ਨਾਹੀ। ਵੱਡਾ ਹੇਰਾਨ ਹੋਆ ਹੈ, ਕੋਈ ਵਲੀ ਖ਼ੁਦਾਇ ਇਹ ਪੈਦਾ ਕੀਤਾ ਹੈ, ਇਹ ਸਿੱਧਾ ਮਨੁੱਖ ਨਹੀਂ। ਫਿਰ ਮਹਿਤਾ ਕਾਲੂ ਜੀ ਕੋਲ ਜਾ ਕੇ ਕਿਹਾ: 'ਹੇ ਭਾਈ ਕਾਲੂ। ਮਤਿ ਜਾਣਹਿ ਕਿ ਇਹ ਪੁੱਤਰ ਮੇਰਾ ਹੈ, ਪਾਲਿ ਪੋਸ ਵੱਡਾ ਕੀਆ ਹੈ। ਮਤ ਇਹ ਗੱਲ ਜਾਣਦਾ ਹੋਇ ਕਿ ਕੋਈ ਗੱਲ ਟਹਲ ਫਰਮਾਇਸ ਕਰਦਾ ਹੋਵਹਿ। ਉਹ ਤੇਰਾ ਪੁੱਤਰ ਨਹੀਂ ਵੱਡਾ ਬਜ਼ੁਰਗ ਹਈ. ਕੋਈ ਖੋਲ ਖ਼ੁਦਾਇ ਦਾ ਹਈ, ਪਰ ਅਜ਼ਮਤਿ ਸਾਥ ਭਰਿਆ ਹੈ। ਤੂੰ ਇਸ ਨੂੰ ਖ਼ਿਦਮਤ ਹੀ ਕਰਦਾ ਰਹੁ ਜੇ ਕਿਤੇ ਮਰਾਤਬੇ ਪਹੁੰਚਿਆ ਲੋੜਦਾ ਚਹੇ। ਉਹ ਗਾਉਸ ਖ਼ੁਦਾਇ ਹੈ, ਚੇਤੇ ਰੱਖੀ ।' ਫਿਰ ਅਗਲੇ ਦਿਨ ਸੱਪ ਨੂੰ ਗੁਰੂ ਨਾਨਕ ਜੀ ਦੇ ਮੁੱਖੜੇ 'ਤੇ ਛਾਵ ਕਰਦੇ ਦੇਖਿਆ ਤਾਂ ਰਾਇ ਬੁਲਾਰ ਪੁਕਾਰ ਹੀ ਉੱਠਿਆ, 'ਯਾਰ ਕੱਲ੍ਹ ਵੀ ਡਿੱਠਾ ਸੀ ਅੱਜ ਵੀ ਡਿੱਠਾ ਹੈ। ਸੱਦੇ ਮਹਿਤਾ ਕਾਲੂ ਨੂੰ, ਮਤੇ ਪੁੱਤਰ ਨੂੰ ਫਿਟੇ ਮੂੰਹ ਕਹਿੰਦਾ ਹੋਵੇ। ਇਸ ਦਾ ਸਦਕਾ ਤਾਂ ਮੇਰਾ ਸ਼ਹਿਰ ਵੱਸਦਾ ਹੈ। ਸ਼ਹਿਰ ਕੀ ਸੰਸਾਰ ਹੀ ਉਸੇ ਸਦਕਾ ਵੱਸਦਾ ਹੈ ਜਿਸ ਵਿਚ ਉੱਜੜਿਆ ਹਰਾ ਕਰਨ ਦੀ ਸ਼ਕਤੀ ਹੈ। ਜਿਸ ਨੂੰ ਹਰਖ ਸੋਗ, ਧੁੱਪ-ਛਾਂ ਇਕੋ ਜਿਹੀ ਲੱਗਦੀ ਹੈ। ਜਿਸ ਪਾਸ ਜ਼ਹਿਰ ਵੀ ਪੁੱਜ ਕੇ ਅੰਮ੍ਰਿਤ ਹੋ ਜਾਂਦਾ ਹੈ ਤੇ ਸਰਪ ਸਿਰ ਝੁਕਾਅ ਨਮਸਕਾਰਾਂ ਕਰਦਾ ਹੈ।
ਪੁਰਾਤਨ ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦਾ ਇਕ ਹੋਰ ਕਾਮਲ ਬਚਨ ਸਾਂਭਿਆ ਮਿਲਦਾ ਹੈ। ਇਥੇ ਇਕ ਦਾ ਸਦਕਾ ਸ਼ਹਿਰ ਵੱਸਦਾ ਹੈ, ਉਥੇ ਇਕ ਦਾ ਸਦਕਾ ਉੱਜੜਦਾ ਵੀ ਹੈ। ਸਾਖੀ ਇਸ ਤਰ੍ਹਾਂ ਹੈ : ਭਾਈ ਮਰਦਾਨਾ ਜੀ ਨੇ ਜਦ ਏਮਨਾਬਾਦ ਦਾ ਕਤਲੇਆਮ ਹੁੰਦਾ ਡਿੱਠਾ ਤਾਂ ਉਨ੍ਹਾਂ ਨੂੰ ਸੰਕਾ ਉਪਜਿਆ ਕਿ ਇਨੇ ਬੇਦੋਸੇ ਕਿਉਂ ਮਾਰੇ ਗਏ? ਗੁਰੂ ਨਾਨਕ ਦੇਵ ਜੀ ਨੇ ਉੱਤਰ ਦੇਣ ਦੀ ਥਾਂ ਕਿਹਾ ਕਿ ਉਹ ਸਾਹਮਣੇ ਵਾਲੇ ਰੁੱਖ ਦੇ ਥੱਲੇ ਜਾ ਬੈਠੇ। ਉਹ ਅਜੇ ਬੈਠਾ ਹੀ ਸੀ ਕਿ ਅੱਖ ਲੱਗ ਗਈ। ਕੀੜਿਆਂ ਦੇ ਭੌਣ ਵਿਚੋਂ ਇਕ ਨੇ ਸੁੱਤੇ ਹੋਏ ਮਰਦਾਨੇ ਨੂੰ ਡੰਗ ਮਾਰਿਆ । ਮਰਦਾਨਾ ਜੀ ਨੇ ਸਾਰਿਆਂ ਨੂੰ ਇਕੋ ਹੀ ਝਟਕੇ ਨਾਲ ਮਸਲ ਦਿੱਤਾ ਤਾਂ ਬਾਬੇ ਕਿਹਾ, 'ਮਰਦਾਨਿਆ ਇਹ ਕੀ ?'
'ਮਹਾਰਾਜ ਇਕ ਨੇ ਮੈਨੂੰ ਡੰਗ ਮਾਰਿਆ', ਮਰਦਾਨੇ ਦਾ ਉੱਤਰ ਸੀ। 'ਮਰਦਾਨਿਆ! ਉਸ ਇਕ ਨੂੰ ਮਾਰਨਾ ਸੀ ਜਿਸ ਨੇ ਤੈਨੂੰ ਕੱਟਿਆ। ਬੇਦੋਸ਼ਿਆਂ ਨੂੰ ਕਿਉਂ ਮਾਰਿਆ', ਮਹਾਰਾਜ ਦਾ ਤਰਕ ਸੀ। ਮਰਦਾਨੇ ਨੇ ਹੱਥ ਜੋੜ ਕਿਹਾ, 'ਮਹਾਰਾਜ ਪਿੱਛੇ ਜਉ ਮਾੜੇ ਦੇ ਲੱਗੇ ਸਨ. ਮਰਨਾ ਹੀ ਸੀ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ, "ਇਵੇਂ ਹੀ ਮਰਦੀ ਆਈ ਲੁਕਾਈ ਮਰਦਾਨਿਆ ਇਕਸ ਦਾ ਸਦਕਾ'। ਕੈਸੀ ਕੌੜੀ ਸੱਚਾਈ ਆਖੀ ਬਾਬੇ ਨੇ ਕਿ ਇਕਸ ਦਾ ਸਦਕਾ ਮਰਦੀ ਆਈ ਦੁਨੀਆ। ਜੋ ਘਰ ਦਾ ਬਾਪੂ ਸਿਰ ਫਿਰਿਆ ਹੈ ਤਾਂ ਘਰ ਤਬਾਹ। ਜੇ ਕਾਰਪੋਰੇਸ਼ਨ ਦਾ ਮੇਅਰ ਅਕਲ ਕੋਰਾ ਹੈ ਤਾਂ ਸ਼ਹਿਰ ਬਰਬਾਦ ਅਤੇ ਜੇ ਪ੍ਰਦੇਸ਼ ਦਾ ਮੁਖੀ ਵਿਭਚਾਰੀ ਹੈ ਤਾਂ ਪ੍ਰਦੇਸ਼ ਦਾ ਰੱਬ ਰਾਖਾ
1. ਚੇਤ ਛਾਵ ਕੇ ਫਣ ਬਿਸਥਾਰਾ।