Back ArrowLogo
Info
Profile

ਤੇ ਜੇ ਕੌਮ ਦੇ ਆਗੂ ਦਾ ਉੱਪਰਲਾ ਚੁਬਾਰਾ ਖਾਲੀ ਹੈ ਤਾਂ ਕੌਮ ਵਾਸਤੇ ਧੱਕੇ ਧੋੜੇ ਤੇ ਲਾਹਨਤਾਂ ਹੀ ਹਨ।

ਖ਼ੁਸ਼ਵਕਤ ਰਾਇ ਨੇ ਤਵਾਰੀਖ਼-ਇ-ਸਿੱਖਾਂ ਵਿਚ ਖੇਤ ਹਰਿਆ ਕੀਤਾ, ਛਾਂ ਉਂਜਿ ਦੀ ਤਿਉਂ, ਬਾਬੇ ਦੇ ਸਿਰ ਮੌਜੂਦ ਅਤੇ ਫਨੀਅਰ ਸੱਪ ਨੇ ਆਪਣੀ ਛਜਲੀ ਨਾਲ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਿਰ 'ਤੇ ਛਾਂ ਕੀਤੀ ਦਾ ਵਰਨਣ ਕਰਨ ਪਿੱਛੋਂ ਲਿਖਿਆ ਹੈ ਕਿ ਰਾਇ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਨਿਰਾ ਪੁੱਤਰ ਹੀ ਨਾ ਜਾਣੇ 'ਉਹ ਤਾਂ ਰੱਬੀ ਦਰਗਾਹ ਵਿਚ ਸਨਮਾਨਿਆ ਹੋਇਆ ਕੋਈ ਵਲੀ ਹੈ।

ਕੀਰਤਨ ਦੀ ਉਤਪਤੀ : ਗੁਰੂ ਨਾਨਕ ਦੇਵ ਜੀ ਸਦਾ ਸਮਝਾਉਂਦੇ : 'ਨਾਨਕ ਹਉਮੈ ਰੋਗ ਬੁਰੇ। ਹਉਮੈ ਵੀ ਸੂਖਮ ਹੈ ਤੇ ਸ਼ਬਦ ਵੀ ਸੂਖਮ ਪਰ ਸ਼ਬਦ ਨਾਲ ਜੇ ਰਾਗ ਰਲਾ ਦਿੱਤਾ ਜਾਏ ਤਾਂ ਐਸਾ ਔਖਧ ਤਿਆਰ ਹੋ ਜਾਂਦਾ ਹੈ ਜੋ ਕਰੜੀ ਤੋਂ ਕਰੜੀ ਹਉਮੈ ਨੂੰ ਜੜ੍ਹੋਂ ਉਖਾੜ ਸਕਦਾ ਹੈ। ਇਸ ਸੋਚ ਵਿਚ ਬਾਹਰ ਬ੍ਰਿਛ ਹੇਠਾਂ ਇਕ ਦਿਨ ਲੇਟੇ ਹੋਏ ਸਨ ਕਿ ਉਹਨਾਂ ਦੇ ਕੰਨਾਂ ਵਿਚ ਰਬਾਬ ਵਜਾਉਣ ਦੀ ਆਵਾਜ਼ ਪਈ। ਗੁਰੂ ਜੀ ਉੱਠ ਕੇ ਰਬਾਬ ਵਜਾਉਣ ਵਾਲੇ ਦੇ ਪਾਸ ਗਏ ਤੇ ਪੁੱਛਿਆ : ਭਾਈ ਤੇਰਾ ਨਾਉਂ ਕਿਆ ਹੈ ? ਤਾਂ ਉਸ ਨੇ ਕਿਹਾ: 'ਮੇਰਾ ਨਾਉਂ ਦਾਨਾ', ਲੋਕ ਮਰਾਸੀ ਕਹਿੰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਇਹ ਸੁਣ ਕੇ ਆਖਿਆ: 'ਤੂੰ ਰਬਾਬ ਭਲੀ ਵਜਾਉਂਦਾ ਹੈ ਤੇ ਤੈਨੂੰ ਰਾਗਾਂ ਦੀ ਭਲੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੋ, ਤੇ ਇਹ ਰਾਗ ਸ਼ਬਦ ਪਾਇ ਕੇ ਗਾਵੈਂ ਤਾਂ ਤੇਰਾ ਦੀਨ ਦੁਨੀ ਵਿਚ ਉਧਾਰ ਕਰੀਏ।' ਦਾਨਾ ਨੇ ਕਿਹਾ, 'ਅਸੀਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਲਿਆਉਂਦੇ ਹਾਂ। ਆਪਣੇ ਧੀਆਂ ਪੁੱਤਰਾਂ ਦਾ ਦੁਨੀਆਂ ਵਿਚ ਗੁਜ਼ਰਾਨ ਕਰਦੇ ਹਾਂ। ਅਸੀਂ ਜੇ ਤੇਰੇ ਨਾਲ ਲੱਗਾਂਗੇ ਤਾਂ ਜੋ ਕੁਟੰਭੀ ਹੈਨਿ ਸੋ ਸਭ ਭੁੱਖ ਨਾਲ ਹੀ ਮਰ ਜਾਣਗੇ ਤੇ ਭੁੱਖਿਆਂ ਨਿਵਾਜ਼ ਰੋਜ਼ਾ ਵੀ ਨਹੀਂ ਹੋਣਾ ਹੋਵੇਗਾ। ਦੀਨ ਤੇ ਦੁਨੀ ਵੀ ਸਾਡੇ ਐਵੇਂ ਹੀ ਜਾਣਗੇ ਤੇ ਤੁਸੀਂ ਉਧਾਰ ਕਿਸ ਤਰ੍ਹਾਂ ਕਰੋਗੇ। ਤਾਂ ਸਾਹਿਬ ਬਚਨ ਕੀਤਾ : "ਦਾਨਿਆ, ਤੂੰ ਦੀਵਾਨਾ ਹੋਇਆ ਹੈ, ਸਭ ਪ੍ਰਤਿ-ਪਾਲਣਾ ਈਸਵਰ ਕਰਦਾ ਹੈ। ਨਿਮਾਜ ਤੇ ਰੋਜ਼ਾ ਖੁਦਾ ਦੇ ਘਰੋਂ ਬਖ਼ਸ਼ਿਸ਼ ਹੈ। ਖ਼ੁਦਾ ਦਾ ਘਰ ਮਹਾਂਪੁਰਸ਼ਾਂ ਦਾ ਰਿਦਾ ਹੈ, ਜਦ ਲੇਖਾ ਹੋਵੇਗਾ ਤਾਂ ਕਿਸੇ ਨੇ ਹਾਮੀ ਨਹੀਂ ਭਰਨੀ।" ਫਿਰ ਗੁਰੂ ਨਾਨਕ ਦੇਵ ਜੀ ਨੇ ਸਮਝਾਉਂਦੇ ਹੋਏ ਕਿਹਾ 'ਦਾਨਿਆ, ਜੇ ਹੁਣ ਤੂੰ ਮਰਦਾਨਾ (ਸੂਰਮਾ) ਹੋਵੇ, ਸ਼ਬਦ ਪਾਇ ਕੇ ਰਾਗ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਦਾਨਾ ਮਰਦਾਨਾ ਬਣ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਹੋ ਉੱਠਿਆ। ਮੁਨਸ਼ੀ ਸੁਜਾਨ ਰਾਏ ਨੇ 'ਖੁਲਾਸਤ-ਉਤ-ਤਵਾਰੀਖ' ਵਿਚ ਇਸੇ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦਾ ਵਿਸ਼ੇਸ਼ ਸਾਥੀ ਮਰਦਾਨਾ ਨਾਮ ਦਾ ਰਬਾਬੀ ਸੀ ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੋਜ਼ ਤੇ ਦਿਲ ਨੂੰ ਟੁੰਬਵੀਂ ਸੁਰ ਵਿਚ ਗਾਵਦਾ ਸੀ।

ਤਲਵੰਡੀ ਵਿਖੇ ਕੀਰਤਨ ਦੀ ਉਤਪਤੀ ਹੋ ਗਈ। ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਉਹ ਕਰਾਮਾਤ ਕੀਤੀ ਜਿਸ ਦਾ ਬਦਲ, ਸੰਸਾਰ ਨੂੰ ਅਜੇ ਤੱਕ ਨਹੀਂ

32 / 237
Previous
Next