Back ArrowLogo
Info
Profile

ਲੱਭਾ ਤੇ ਸ਼ਾਇਦ ਕਦੇ ਵੀ ਨਾ ਲੱਭੇ। ਭਾਈ ਮਰਦਾਨੇ ਪੁੱਛਿਆ ਵੀ, 'ਬਾਬਾ ਇਹ ਜੋ ਕੀਰਤ ਹਮ ਗਾਵਤੇ ਹੈਂ, ਇਹ ਹੀ ਸ਼ਬਦ ਹੈ, ਇਸੀ ਹੀ ਮਹਿ ਮੁਕਤ ਹੈ ਕਿ ਨਾਂਹ। ਉਹ ਸ਼ਬਦ ਕਿਛ ਅਵਰ ਤਾਂ ਨਹੀਂ । ਗੁਰੂ ਨਾਨਕ ਨੇ ਕਿਹਾ : 'ਇਹੀ ਕੀਰਤ ਸ਼ਬਦ ਹੈ ਜਿ ਗੁਰੂ ਕਹਿਤਾ ਹੈ। ਮਨ ਮੇਂ ਸੁਰਤਿ ਕਰ ਸਮਝੇ ਤਿਸ ਕੀ ਮੁਕਤ ਹੋਇ। ਸਾਈ ਕੀਰਤ ਮੁਕਤ ਹੈ। ਇਹ ਕੀਰਤ ਅਰ ਮੁਕਤ ਇਕੋ ਹੈ। ਪੱਛਮ ਨੇ ਬਾਹਰਲੇ ਰੋਗਾਂ ਦਾ ਇਲਾਜ ਤਾਂ ਲੱਭ ਲਿਆ ਪਰ ਅੰਦਰ ਦਾ ਨਹੀਂ ਲੱਭ ਸਕਿਆ। ਤਾਰੀਖ-ਇ-ਪੰਜਾਬ ਵਿਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੀ ਰਬਾਬ ਦੀ ਹਰ ਤਾਰ ਵਿਚੋਂ 'ਨਿਰੋਕਾਰ ਨਾਨਕ ਬੰਦਾ ਤੇਰਾ ਹੈ' ਦੀ ਧੁਨਿ ਨਿਕਲਦੀ ਰਹਿੰਦੀ ਸੀ। ਬਾਬਾ ਜੀ ਕਰਤਾਰ-ਕਰਤਾਰ ਬਲਦੇ ਰਹਿੰਦੇ ਸਨ। ਜਿਸ ਦਾਨਾ ਨੂੰ ਪਹਿਲਾ ਆਪਣੇ ਬੱਚਿਆਂ ਦੇ ਦਾਣੇ ਫੱਕੇ ਦਾ ਫ਼ਿਕਰ ਸੀ, ਉਹ ਹੀ ਹੁਣ ਸਿਰਫ਼ ਸ਼ਬਦ, ਕੀਰਤ ਤੇ ਨਾਮ ਦਾ ਹੀ ਢੁੱਡਾਊ ਹੋ ਗਿਆ। ਮੁਨਸ਼ੀ ਸੋਹਣ ਲਾਲ ਸੂਰੀ ਨੇ ਵੀ ਗਵਾਹੀ ਭਰੀ ਹੈ ਕਿ 'ਮਰਦਾਨਾ ਦੀ ਰਬਾਬ ਵਿਚੋਂ ਵਾਹਿਗੁਰੂ ਦੀ ਏਕਤਾ ਦੀ ਬਾਣੀ ਨਿਕਲਦੀ ਰਹਿੰਦੀ ਸੀ ਅਤੇ ਜਦ ਉਹ ਬਾਣੀ ਗਾਉਂਦਾ ਸੀ ਤਾਂ ਉਸ ਦਾ ਚਿਹਰਾ ਜਗਮਗਾ ਉੱਠਦਾ। ਜੇ ਆਗਿਆ ਗੁਰੂ ਨਾਨਕ ਦੇਵ ਜੀ ਨੇ ਕੀਤੀ, ਮਰਦਾਨਾ ਜੀ ਨੇ ਉਸੇ ਉੱਤੇ ਫੁੱਲ ਚੜ੍ਹਾਏ। ਜਦ ਬਟਾਲੇ ਤੋਂ ਮੁੜੇ ਤਾਂ ਵਿਆਹ ਦਾ ਜੋੜਾ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਦੇ ਦਿੱਤਾ ਅਤੇ ਕਿਹਾ :

'ਅੱਜ ਤੋਂ ਕਿਸੇ ਕੋਲੋਂ ਕੁਝ ਮੰਗਣਾ ਨਹੀਂ, ਦਾਤਾ ਅਕਾਲ ਪੁਰਖ ਹੈ। ਜਿਸ ਚੀਜ਼ ਦੀ ਲੋੜ ਹੋਈ ਮੈਨੂੰ ਦੱਸ।' ਫਿਰ ਦੇਖਿਆ ਦੇਂਦੇ ਹੋਏ ਕਿਹਾ ਮਰਦਾਨਿਆਂ ਤੀਨ ਬਾਤਾਂ ਕਰੀ : ਇਕ ਸਿਰ ਤੇ ਕੇਸ ਨਹੀਂ ਕਟਾਣੇ, ਦੂਜਾ ਪਿਛਲ ਰਾਤ ਸਤਿਨਾਮ ਦਾ ਜਾਪੁ ਕਰੀ ਤੇ ਤੀਜੇ ਸਾਧ ਸੰਤ ਆਵਦੇ ਜਾਵਦੇ ਦੀ ਟਹਿਲ ਕਰਨੀ। ਆਪਣੀ ਪਹਣੀ ਕਮੀਜ਼ ਵੀ ਮਰਦਾਨੇ ਨੂੰ ਦਿੱਤੀ।' ਸਾਖੀ ਵੀ ਆਉਂਦੀ ਹੈ ਕਿ ਇਕ ਨਗਰ ਵਿਚ ਲੋਕਾਂ ਨੇ ਬਹੁਤ ਹੀ ਧਨ। ਬਸਤਰ ਤੇ ਅੰਨ ਗੁਰੂ ਨਾਨਕ ਜੀ ਨੂੰ ਭੇਟ ਕੀਤੇ। ਮਰਦਾਨਾ ਜੀ ਨੇ ਇਕੱਠੇ ਕੀਤੇ ਤੇ ਕਿਹਾ: 'ਲੋਕਾਂ ਜੋ ਚੜ੍ਹਾਏ, ਸੋ ਆਣੇ ਹੈਨਿ ਜਿਵੇਂ ਰਜਾਇ ਹੋਵੇ ਤਿਵੇਂ ਮੈ ਕਰੀ। ਗੁਰੂ ਨਾਨਕ ਜੀ ਨੇ ਕਿਹਾ : 'ਮਰਦਾਨਿਆ, ਤੈ ਤਾਂ ਇਹ ਆਂਦੇ ਸੋ ਭਲਾ ਕੀਤਾ ਪਰ ਇਹ ਸਾਡੇ ਕੰਮ ਨਹੀਂ ਪਏ ਭਠਿ। ਇਹ ਸਟ ਘਤੁ ਏਥਾਉ । ਮਰਦਾਨਾ ਜੀ ਨੇ ਸਭ ਪਦਾਰਥ ਉਥੇ ਹੀ ਸੁੱਟ ਦਿੱਤੇ। ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦਾ ਪੂਰਾ ਸੁਭਾਅ ਜਾਣ ਗਏ ਸਨ।

ਭਾਈ ਮਰਦਾਨਾ : ਮਰਦਾਨਾ, ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਮਿਲਿਆ ਖ਼ਤਾਬ ਸੀ। ਉਨ੍ਹਾਂ ਦਾ ਪਾਵਨ ਨਾਂ 'ਦਾਨਾ' ਸੀ। ਭਾਈ ਦਾਨਾ ਜੀ ਦੇ ਪੂਜ ਪਿਤਾ ਜੀ ਦਾ ਨਾਂ ਭਾਈ ਬਦਰ ਸੀ ਤੇ ਮਾਤਾ ਜੀ ਦਾ ਨਾਂ ਲੱਖੋ ਸੀ। ਮਹਾਂਕੋਸ਼ ਦੇ ਲਿਖਾਰੀ ਭਾਈ ਕਾਹਨ ਸਿੰਘ ਦੇ ਲਿਖੇ ਅਨੁਸਾਰ ਉਨ੍ਹਾਂ ਦਾ ਜਨਮ ਤਲਵੰਡੀ ਵਿਖੇ ੧੪੫੯ ਈ:

1. ਗੁਰ ਤੇ ਜਾਮਾ ਦੀਨ ਉਤਾਰੀ। ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ)

2. ਵਿਸਥਾਰ ਲਈ ਮੇਰੀ ਰਚਿਤ ਪੁਸਤਕ 'ਪੁਰਾਤਨ ਇਤਿਹਾਸਕ ਜੀਵਨੀਆਂ' ਅਤੇ 'ਆਦਿ ਸਿੱਖ ਤੇ ਆਦਿ ਸਾਖੀਆਂ' ਤੱਕ।

33 / 237
Previous
Next