ਨੂੰ ਹੋਇਆ। ਇਸ ਹਿਸਾਬ ਨਾਲ ਉਮਰੋਂ ਉਹ ਗੁਰੂ ਨਾਨਕ ਤੋਂ ਉਮਰ ਕਰ ਦਸ ਸਾਲ ਵੱਡੇ ਸਨ। ਉਹਨਾਂ ਦਾ ਦਿਹਾਂਤ ਨਵੰਬਰ ੧੯, ਸੰਨ ੧੫੩੪ ਈ: ਮੁਤਾਬਕ ੧੩ ਮੱਘਰ ੧੫੯੧ ਨੂੰ ਹੋਇਆ ਪਰ ਇਕ ਗੱਲ ਮਹਾਂਕੋਸ਼ ਵਿਚ ਅਜਿਹੀ ਲਿਖੀ ਹੈ ਜੋ ਇਤਿਹਾਸ ਦੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ। ਮਹਾਂਕੋਸ਼ ਵਿਚ ਵਰਨਣ ਹੈ ਕਿ ਮਰਦਾਨਾ ਜੀ ਦਾ ਦਿਹਾਂਤ ਦਰਿਆ ਕੁਰੱਮ ਦੇ ਕਿਨਾਰੇ, ਕੁਰੱਮ ਸ਼ਹਿਰ ਵਿਖੇ ਹੋਇਆ ਤੋ ਗੁਰੂ ਨਾਨਕ ਦੇਵ ਜੀ ਨੇ ਸਸਕਾਰ ਆਪਣੇ ਹੱਥੀਂ ਕੀਤਾ। ਸੰਨ ੧੫੩੪ ਈ: ਵਿਚ ਗੁਰੂ ਨਾਨਕ ਦੇਵ ਜੀ ਕਿਸੇ ਵੀ ਹਿਸਾਬ ਨਾਲ ਕੁਰੱਮ ਨਹੀਂ ਹੋ ਸਕਦੇ ਜਾਂ ਪੁੱਜ ਸਕਦੇ। ਫਿਰ ਆਪੂੰ ਜੇ ਮਰਦਾਨਾ ਜੀ ਉਥੇ ਗਏ ਹੋਣ ਤੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਹੋਵੇ ਤਾਂ ਹੱਥੀਂ ਸਸਕਾਰ ਨਹੀਂ ਹੋ ਸਕਦਾ। ਸੋ ਇਹ ਠੀਕ ਤੇ ਜੱਚਦਾ ਹੈ ਕਿ ਭਾਈ ਮਰਦਾਨਾ ਜੀ ਨੇ ਕਰਤਾਰਪੁਰ ਹੀ ਪ੍ਰਾਣ ਤਿਆਗੇ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਰਾਵੀ ਕਿਨਾਰੇ ਸਸਕਾਰ ਕੀਤਾ। ਭਾਈ ਮਰਦਾਨਾ ਜੀ ਦੇ ਦੋ ਪੁੱਤਰ ਰਜਾਦਾ ਤੇ ਸਜਾਦਾ ਸਨ। ਸਜਾਦਾ ਜੀ ਤਲਵੰਡੀ ਹੀ ਰਹੇ ਤੇ ਰਜਾਦਾ ਜੀ ਕਰਤਾਰਪੁਰ ਆ ਟਿਕੇ। ਬਾਬਾ ਤੇ ਮਰਦਾਨਾ ਦੋਵੇਂ ਕਿਨੇ ਨੇੜੇ ਹੋ ਗਏ, ਉਸ ਦੀ ਉਦਾਹਰਨ ਉਹ ਬਚਨ ਹਨ ਜੋ ਇਕ ਵਾਗੇ ਮਰਦਾਨਾ ਜੀ ਨੇ ਆਖੋ। ਉਨ੍ਹਾਂ ਆਪਣੇ ਸੁਭਾਅ ਅਨੁਸਾਰ ਕਿਹਾ: 'ਬਾਬਾ ਤੇਰਾ ਮੇਰਾ ਬਹੁਤਾ ਅੰਤਰ ਨਹੀਂ, ਤੂੰ ਰੱਬ ਦਾ ਡੂਮ ਹੈਂ, ਮੈਂ ਤੇਰਾ ਡੂਮ।' ਫਿਰ ਆਖਣ ਲੱਗੇ, 'ਤੈਂ ਖ਼ੁਦਾਇ ਪਾਇਆ ਹੈ, ਤੈਂ ਖੁਦਾਇ ਦੇਖਿਆ ਹੈ, ਤੇਰਾ ਕਹਿਆ ਖੁਦਾਇ ਕਰਦਾ ਹੈ। ਮੇਰੀ ਬੇਨਤੀ ਹੈ ਕਿ ਇਕ ਮੈਨੂੰ ਵਿਛੋੜਨਾ ਨਹੀਂ ਆਪ ਨਾਲਹੁ, ਨਾ ਐਥੇ ਨਾ ਉਥੇ । ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਬਖ਼ਸ਼ਿਸ਼ ਕਰਦੇ ਵਰਮਾਇਆ, 'ਮਰਦਾਨਿਆ! ਤੁਧ ਉੱਪਰ ਮੇਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ, ਉਥੇ ਮੇਰਾ ਵਾਸਾ।
ਭਾਈ ਮਰਦਾਨਾ ਜੀ ਨਾਲ ਹੋਈਆ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਹੀ ਗੋਸਟਾਂ ਪੜ੍ਹਨ ਨਾਲ ਸੰਬੰਧ ਰੱਖਦੀਆ ਹਨ। ਹਰ ਗੋਸ਼ਟੀ ਨੇ ਕਈ ਗੁੱਝੇ ਭੇਤ ਖੋਲ੍ਹੇ ਹਨ। ਰਾਗ ਦੀ ਮਹੱਤਤਾ, ਧਨ ਪਿਰ ਦਾ ਵਿਛੜਨਾ, ਸਮਾਂ ਕਿਹੜਾ ਚੰਗਾ, ਦਰਿਆ 'ਤੇ ਤਾਂ ਬੇੜਾ ਹੁੰਦਾ ਹੈ, ਮਲਾਹ ਪਾਰ ਲੰਘਾਂਦਾ ਹੈ ਤਿਵੇਂ ਸੰਸਾਰ ਦਰਿਆ ਹੈ। ਇਸ ਦਾ ਬੇੜਾ ਕਉਨ ਹੈ ? ਲੰਘਾਉਣ ਵਾਲਾ ਕਉਨ ਹੈ ? ਮਨੁੱਖ ਖ਼ੁਦਾ ਨਾਲ ਮਿਲਦਾ ਕਿਵੇਂ ਹੈ? ਜਿਸ ਨੇ ਉਸ ਨੂੰ ਪਾ ਲਿਆ ਕਿਵੇਂ ਕਰ ਜਾਣੀਏ ਅਤੇ ਹੋਰ ਕਿੰਨੇ ਹੀ ਸੁਆਲ ਪੁੱਛੇ। ਇਨ੍ਹਾਂ ਪ੍ਰਸ਼ਨਾਂ ਤੋਂ ਭਾਈ ਮਰਦਾਨਾ ਜੀ ਦੀ ਲਗਨ ਤੇ ਤੀਖਣ-ਬੁੱਧੀ ਦਾ ਪਤਾ ਲਗਦਾ ਹੈ। ਸੰਸਾਰ ਦੇ ਭਲੇ ਲਈ ਗੁਰੂ ਨਾਨਕ ਦੇਵ ਜੀ ਨੇ ਹਰ ਉਠਾਏ ਪ੍ਰਸ਼ਨ ਦਾ ਉੱਤਰ ਦਿੱਤਾ। ਰਾਗ ਤਾਂ ਸਭ ਭਲੇ ਹੈਨਿ ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿੱਤ ਆਵੇ। ਸਭ ਰੁੱਤਾਂ ਅਰ ਸਭੇ ਮਾਹ ਉਸ ਲਈ ਭਲੇ ਹੈਨਿ ਜਿਨ੍ਹਾਂ ਨੂੰ ਪ੍ਰਮੇਸ਼ਰ ਚਿੱਤ ਆਵਦਾ। ਬਾਣੀ ਬਹਿਬ ਹੈ, ਗੁਰੂ ਲੰਘਾਵਣਹਾਰ ਮਲਾਹ ਹੈ। ਜੋ ਅੰਤਰ ਹਉਮੈ, ਜੋ ਗਰਬ ਹੈ, ਸੋ ਦਿਲ ਤੇ ਨਿਵਾਰ ਦੂਰ ਕਰੇ ਤਾਂ ਹੀ ਇਹ ਸਾਹਿਬ ਨੂੰ ਪਾਇ।
ਅੰਤਮ ਸਮੇਂ ਮਰਦਾਨਾ ਤੇ ਗੁਰੂ ਨਾਨਕ ਦਾ ਹੋਇਆ ਵਾਰਤਾਲਾਪ ਸੁਣਨ ਨਾਲ ਸੰਬੰਧ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ : 'ਮਰਦਾਨਿਆ ਤੂੰ ਬੜਾ ਸਾਥ