ਨਿਭਾਇਆ। ਜੇ ਤੂੰ ਚਾਹੇ ਤਾਂ ਤੇਰੇ ਮ੍ਰਿਤਕ ਸਰੀਰ ਨੂੰ ਬ੍ਰਾਹਮਣ ਵਾਂਗੂੰ ਪਾਣੀ ਵਿਚ ਹੋੜ ਦੇਈਏ, ਜੇ ਤੇਰੀ ਇੱਛਾ ਹੋਵੇ ਤਾਂ ਖੱਤਰੀ ਵਾਂਗੂ ਸਾੜ ਦੇਈਏ, ਜੇ ਤੇਰਾ ਚਿੱਤ ਹੋਵੇ ਤਾਂ ਮੁਸਲਮਾਨ ਵਾਂਗੂੰ ਦਬਾ ਦੇਈਏ, ਜੋ ਤੇਰਾ ਦਿਲ ਹੋਵੇ ਤਾਂ ਵੈਸ਼ (ਪਾਰਸੀ) ਵਾਂਗ ਹਵਾ ਵਿਚ ਸੁੱਟ ਦੇਈਏ।' ਮਰਦਾਨਾ ਜੀ ਨੇ ਉਸੇ ਵੇਲੇ ਕਿਹਾ, 'ਵਾਹ ਬਾਬਾ ਵਾਹ, ਅਜੇ ਵੀ ਸਰੀਰਾਂ ਦੇ ਚੱਕਰਾ ਵਿਚ।' ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ: 'ਮਰਦਾਨਿਆ ਤੂੰ ਬੜਾ ਸਾਥ ਨਿਭਾਇਆ ਹੈ। ਮੇਰਾ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਚਿੱਟੇ ਪੱਥਰ ਦੀ ਸਮਾਧ ਬਣਾਵਾਂ।' ਮਰਦਾਨਾ ਜੀ ਕੁਝ ਭਾਵੁਕ ਹੋ ਕੇ ਰਹਿਣ ਲੱਗੇ : 'ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲੱਗਾ ਹਾਂ, ਹੁਣ ਸੰਗ-ਇ-ਮਰਮਰ ਦੀ ਸਮਾਧ ਵਿਚ ਪਾਉਣਾ ਚਾਹੁੰਦੇ ਹੋ।' ਇਹ ਹੈ ਮਰਦਾਨੇ ਦਾ ਰੂਪ ਜੋ ਸਰੀਰਾਂ ਤੋਂ ਉਤਾਂਹ ਦਾ ਸੀ।
ਫਿਰ ਗੁਰੂ ਨਾਨਕ ਦੇਵ ਜੀ ਦਾ ਨੀਵੀਂ ਜਾਤ ਦੇ ਇਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਭਿਮਾਨੀਆਂ 'ਤੇ ਇਕ ਚੈਟ ਸੀ । ਜਾ ਕੀ ਛੋਤ ਜਗਤ ਕੇ ਲੱਗਦੀ ਸੀ, ਬਾਬਾ ਤਾਂ ਉਸੇ ’ਤੇ ਹੀ ਗੋਬਦਾ ਸੀ। ਬਾਬਾ ਨੀਵਿਆਂ ਨੂੰ ਉੱਚਾ ਅਤੇ 'ਮਰਦਾਨਾ' ਬਣਾਉਣ ਆਇਆ ਸੀ। ਲੋਕੀਂ ਪੁੱਛਦੇ ਹਨ ਗੁਰੂ ਨਾਨਕ ਜੀ ਕਿਉਂ ਆਏ ਤਾਂ ਉਸ ਦਾ ਇਕ ਹੀ ਉੱਤਰ ਹੈ ਉਹ ਸਾਨੂੰ ਮਰਦਾਨਾ ਬਣਾਉਣ ਆਏ ਸਨ । ਅਕਲਾ ਵਾਲੇ, 'ਦਾਨੇਂ' ਤਾਂ ਬਹੁਤੇਰੇ ਮਿਲ ਜਾਣਗੇ ਪਰ 'ਮਰਦਾਨਾ', ਸੂਰਮਾ ਕੋਈ ਨਹੀਂ ਲੱਭਦਾ। ਇਸ ਤਰ੍ਹਾਂ ਜਦ ਇਹ ਪੁੱਛਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਕਿਉਂ ਆਏ ਤਾਂ ਉਸ ਦਾ ਉੱਤਰ ਵੀ ਇਕ ਹੀ ਹੈ, ਉਹ ਸਾਨੂੰ 'ਬੰਦੇ' ਬਣਾਉਣ ਆਏ ਸਨ। ਮਨੁੱਖ ਤਾਂ ਬਹੁਤੇਰੇ ਮਿਲ ਜਾਣਗੇ ਪਰ ਇਨਸਾਨ ਤੇ ਬੰਦਾ ਲੱਭਣਾ ਮੁਸ਼ਕਲ ਹੈ।
ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ਵਿਖੇ ਹੀ ਕੀਰਤਨ ਦੀ ਮਹੱਤਤਾ ਜਾਣ ਲਈ ਸੀ। ਉਹ ਕੀਰਤ ਤੇ ਕਿਰਤ ਜੋੜ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਚਾਰੇ ਕਿੱਤੇ ਅਪਣਾਏ। ਹੱਟੀ ਵੀ ਪਾਈ, ਖੇਤੀ ਵੀ ਕੀਤੀ, ਵਪਾਰ ਵੀ ਕੀਤਾ ਤੇ ਨੌਕਰੀ ਵੀ ਕੀਤੀ। ਕੋਈ ਕਿੱਤਾ ਮਾੜਾ ਨਹੀਂ। ਹਰ ਕੰਮ ਕਰਦਿਆਂ ਹੀ ਕਾਦਰ ਨੂੰ ਪਾਇਆ ਜਾ ਸਕਦਾ ਹੈ।
ਸੱਚਾ ਸੌਦਾ : ਅਠਾਰਾਂ ਵਰ੍ਹਿਆਂ ਦੇ ਹੋਏ ਤਾਂ ਵਪਾਰ ਕਰਨ ਲੱਗੇ। ਚੂਹੜਕਾਣੇ ਦੀ ਮੰਡੀ ਲੂਣ ਦਾ ਵਪਾਰ ਕਰਨ ਜਾਇਆ ਕਰਦੇ ਸਨ। ਇਕ ਵਾਰੀ ਉਥੇ, 'ਅਬਦਾਲਾਂ ਨੂੰ ਖਾਣਾ ਖਵਾ ਆਏ। ਮਹਿਤਾ ਕਾਲੂ ਜੀ ਨੇ ਜਦ ਗੁੱਸਾ ਕੀਤਾ ਤਾਂ ਆਪ ਜੀ ਨੇ ਇਹ ਹੀ ਕਿਹਾ। ਉਹ ਪਿਤਾ ਲਈ 'ਆਖਿਤ' ਸਵਾਰ ਆਏ ਹਨ।
'ਅਬਦਾਲ' ਅਲਾਹ ਦੇ ਕੀਰਤਨ ਵਿਚ ਜੁੜਨ ਵਾਲਾ ਇਕ ਸੂਫ਼ੀ ਤਬਕਾ ਸੀ। ਕਈਆਂ ਦਾ ਖਿਆਲ ਹੈ ਕਿ ਅਬਦਾਲੀ ਅਸਲ ਵਿਚ 'ਅਬਦ ਅਲੀ' ਤੋਂ ਵਿਗੜ ਕੇ ਹੀ ਬਣਿਆ ਹੈ। ਖ਼ਲੀਫ਼ਾ ਰਸੂਲ ਅਲੀ ਮੁਰਤਜ਼ਾ 'ਤੇ ਈਮਾਨ ਲਿਆਉਣ ਵਾਲੇ ਲੋਕਾਂ ਨੂੰ 'ਅਬਦਾਲੀ' ਕਹਿੰਦੇ ਸਨ। ਕਈਆਂ ਦਾ ਇਹ ਵਿਚਾਰ ਵੀ ਹੈ ਕਿ ਇਸ ਤਬਕੇ ਦੇ ਬਾਨੀ ਦਾ ਨਾਂ ਹੀ ਅਬਦਾਲ ਸੀ। ਕੁਝ ਵੀ ਹੋਵੇ, ਅਬਦਾਲ ਇਹ ਹੀ ਕਿਹਾ ਕਰਦੇ
1. ਬਖਤ ਮੱਲ-ਖਾਲਿਸਾ ਨਾਮਾ।