Back ArrowLogo
Info
Profile

ਸ੍ਰੀ ਗੁਰ ਪੁਰ ਪ੍ਰੇਮ ਪ੍ਰਕਾਸ਼ ਅਨੁਸਾਰ :

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਲਿਖ ਕੇ ਚਉਕੀ ਤੇ ਰੱਖ ਫੇਰੇ ਲਏ। ਮਹਿਮਾ ਪ੍ਰਕਾਸ਼ ਨੇ 'ਸਾਖੀ ਬਾਬਾ ਨਾਨਕ ਜੀ ਕੇ ਵਿਵਾਹ ਕੀ' ਵਿਚ ਲਿਖਿਆ ਹੈ ਕਿ ਜਦ ਆਪ ਜੀ ਬਰਾਤ ਲੈ ਚੜ੍ਹੇ ਸਨ ਤਾਂ ਪੱਗ ਸਿਰ ਤੇ ਖੂਬ ਸਜ ਰਹੀ ਸੀ: 'ਸਿਰ ਪਾਗ ਬਸਤਰ ਧਾਰਾ।

ਸ਼ਾਦੀ ਪਿੱਛੋਂ ਵੀ ਗ੍ਰਹਿਸਤ ਵਿਚ ਖੱਚਤ ਨਾ ਹੋਏ। ਮਾਤਾ ਤ੍ਰਿਪਤਾ ਨੇ ਇਕ ਦਿਨ ਕਿਹਾ ਵੀ, 'ਬੱਚਾ ਤੇਰਾ ਜੀਉ ਕਿੱਥੇ ਹੈ? ਤੂੰ ਅੱਠੇ ਪਹਿਰ ਕਿਤੁ ਧਿਆਨ ਹੁੰਦਾ ਹੈ। ਸੱਚ ਆਖ । ਜਦ ਸੱਚ ਆਖ ਕਿਹਾ ਤਾਂ ਗੁਰੂ ਨਾਨਕ ਦੇਵ ਜੀ ਬੋਲੇ, 'ਹਰਿ ਬਿਨ ਜਿਅਰਾ ਰਹਿ ਨਾ ਸਕੈ, ਖਿਨੁ ਸਤਿਗੁਰਿ ਬੂਝ ਬੁਝਾਈ ॥' ਮਾਤਾ ਜੀ ਨੇ ਉਸ ਸਮੇਂ ਬੜੀ ਸੁੰਦਰ ਗੱਲ ਕਹੀ : 'ਬੇਟਾ ਮਾਤਾ-ਪਿਤਾ ਪਰਮੇਸ਼ਰ ਹੀ ਕੇ ਕੀਤੇ ਹੋਏ ਹੈਨਿ, ਸੰਸਾਰ ਦੇ ਭਾਈ ਭਤੀਜੇ ਵੀ ਪਰਮੇਸ਼ਰ ਦੇ ਹੀ ਹਨ। ਇਸਤਰੀ ਵੀ ਤੇਰੇ ਪਿੱਛੇ ਪਰਮੇਸ਼ਰ ਨੇ ਹੀ ਲਗਾਈ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ: ਇਹ ਠੀਕ ਹੈ ਤੇ ਗ੍ਰਹਿਸਤ ਵੀ ਇਸੇ ਲਈ ਹੀ ਕੀਤਾ ਹੈ ਪਰ ਸੁਖ ਉਸ ਸਮੇਂ ਮਿਲਦਾ ਹੈ ਜਦ ਉਸ ਨੂੰ ਨਿਹਾਲਾ ਤੇ ਉਸ ਦੇ ਧਿਆਨ ਵਿਚ ਰਹਾ ਤਾਂ ਹੀ ਜੀਵਦਾ ਹਾਂ। ਮਾਤਾ ਜੀ ਨੇ ਸਪੱਸ਼ਟੀਕਰਨ ਮੰਗਦੇ ਕਿਹਾ: 'ਅਸੀਂ ਤਾਂ ਇਹ ਸੁਣਦੇ ਆਏ ਹਾਂ ਕਿ ਉਹ ਦੂਰ ਹੈ ਪਰ ਤੁਸੀਂ ਪਾਸ ਹੀ ਖੜ੍ਹਾ ਕਹਿੰਦੇ ਹੈ। ਗੁਰੂ ਨਾਨਕ ਜੀ ਨੇ ਫ਼ਰਮਾਇਆ: 'ਇਹ ਹਉਮੈ ਜੋ ਮਿਟਾਇ ਦੂਰ ਕਰੇ, ਗੁਰੂ ਕੇ ਸ਼ਬਦ ਸਮਾਇ ਜਾਇ, ਜੈਸਾ ਸ਼ਬਦ ਗੁਰੂ ਕਾ ਕਰਤਾ ਹੈ ਅਰ ਸਾਹਿਬ ਭੀ ਉਸੇ ਹੀ ਕੇ ਕਹਿਐ ਲੱਗਦਾ ਹੈ। ਉਸ ਤੇ ਸਾਹਿਬ ਵਿਚ ਭੇਦ ਨਹੀਂ ਹੁੰਦਾ । ਉਦਾਸੀ ਦਾ ਕਾਰਨ ਇਹ ਹੈ ਕਿ ਪਰਮੇਸ਼ਰ ਦਾ ਲੋਕ ਕੋਈ ਨਹੀਂ ਮਿਲਦਾ ਜਿਸ ਸਾਥ ਪਰਮੇਸ਼ਰ ਜੀ ਕੀਆ ਬਾਤਾਂ ਕਰਾਂ।

ਰੋਗ ਦਾ ਦਾਰੂ : ਤਲਵੰਡੀ ਵਿਚ ਹੀ ਹਕੀਮ ਤੇ ਵੈਦ ਨੂੰ ਵੀ ਜੀਵਨ-ਤੱਤ ਸਮਝਾਇਆ। ਜਿਵੇਂ ਪਾਂਧੇ ਨੂੰ ਪੱਟੀ ਲਿਖ ਸਮਝਾਇਆ ਸੀ ਕਿ ਉਹ ਐਸਾ ਪੰਧ ਪਾਏ ਜਿਸ 'ਤੇ ਤੁਰ ਕੇ ਚਾਟੜੇ ਗੁਰਮੁਖ ਹੋ ਸਕਣ ਤਾਂ ਹਰਦਾਸ ਨਾਂ ਦੇ ਵੈਦ ਨੂੰ ਕਿਹਾ ਕਿ ਠੀਕ ਇਲਾਜ ਉਹ ਹੀ ਕਰ ਸਕੇਗਾ ਜੋ ਪਹਿਲਾਂ ਰੋਗ ਪਛਾਣਨ ਦੀ ਜੁਗਤ ਰੱਖਦਾ ਹੈ। ਦੁਨੀਆਂ ਵਿਚ ਦੋ ਹੀ ਰੋਗ ਹਨ, ਇਕ ਪਿਤ ਤੇ ਦੂਜਾ ਵਾਉ। ਕੁਝ ਲੋਕੀ ਆਫ਼ਰ- ਆਫਰ ਫਿਰਦੇ ਹਨ ਤੇ ਕੁਝ ਕ੍ਰੋਧੀ ਹੋਏ ਆਪਣਾ ਤੇ ਦੂਜੇ ਦਾ ਤਨ, ਮਨ ਸਾੜੀ ਜਾਂਦੇ ਹਨ। ਸੋ ਵੈਦ ਦੀ ਦੁਆਈ ਨਾਲ ਵੱਲ ਹੋਣਾ ਇਕ ਭਰਮ ਹੈ, ਬੀਮਾਰ ਤਾਂ ਆਤਮਾ ਹੈ। ਅਸਲ ਰੋਗ ਖਸਮ ਦਾ ਵਿਸਰਨਾ ਹੈ-

ਖਸਮੁ ਵਿਸਾਰਿ ਕੀਏ ਰਸ ਭੋਗ॥

ਤਾਂ ਤਨਿ ਉਠ ਖਲੋਏ ਰੋਗ ॥

ਮਨ ਅੰਧੇ ਕਉ ਮਿਲੈ ਸਜਾਇ॥

ਵੈਦ ਨਾ ਭੋਲੇ ਦਾਰੂ ਲਾਇ॥੨॥

(ਮਲਾਰ ਮਹਲਾ ੧, ਪੰਨਾ ੧੨੫੬)

37 / 237
Previous
Next