Back ArrowLogo
Info
Profile

ਰੋਗੀ ਤਾਂ ਮਨ ਹੈ ਤੇ ਇਲਾਜ ਵੀ ਉਸੇ ਦਾ ਹੋਣਾ ਚਾਹੀਦਾ ਹੈ। ਦਵਾਈ ਦੱਸਦੇ ਹੋਏ ਕਿਹਾ ਕਿ ਦੁਨੀਆਂ ਵਿਚ ਦੁੱਖ ਕਲੇਸ ਜ਼ਹਿਰ ਨਿਆਈਂ ਹਨ। ਪਰ ਇਹ ਜ਼ਹਿਰ ਦਾ ਕੁਸ਼ਤਾ ਬਣਾਉਣ ਲਈ ਪਰਮਾਤਮਾ ਦਾ ਨਾਮ ਜੜੀ ਬੂਟੀਆਂ ਦੀ ਥਾਂ ਵਰਤਿਆ ਜਾਏ, ਉਸ ਕੁਸ਼ਤੇ ਨੂੰ ਪੀਹਣ ਲਈ ਸੰਤੋਖ ਦੀ ਸਿਲਾ ਬਣਾਈ ਜਾਏ ਅਤੇ ਦਾਨ ਨੂੰ ਆਪਣੇ ਹੱਥ ਵਿਚ ਪੀਸਣ ਵਾਲਾ ਪੱਥਰ ਦਾ ਵੱਟਾ ਬਣਾ ਲਿਆ ਜਾਏ ਅਤੇ ਇਹ ਕੁਸ਼ਤਾ ਜੇ ਸਦਾ ਖਾਇਆ ਜਾਏ ਤਾਂ ਮਨੁੱਖ ਮੌਤ ਨੂੰ ਜਿੱਤ ਲਵੇਗਾ, ਡਰਾਂ ਤੋਂ ਬਚ ਸਕੇਗਾ :

'ਦੁਖ ਮਹੁਰਾ ਮਾਰਣ ਹਰਿ ਨਾਮੁ ॥

ਸਿਲਾ ਸੰਤੋਖ, ਪੀਸਣ ਹਥਿ ਦਾਨੁ ॥

ਨਿਤ ਨਿਤ ਲੇਹੁ ਨਾ ਛੀਜੇ ਦੇਹ॥

ਅੰਤ ਕਾਲਿ ਜਮੁ ਮਾਰੇ ਠੇਹ॥ ੧॥

ਐਸਾ ਦਾਰੂ ਖਾਹਿ ਗਵਾਰ॥

ਜਿਤੁ ਖਾਧੇ ਤੇਰੇ ਜਾਹਿ ਵਿਕਾਰ॥ ੧॥ ਰਹਾਉ॥

(ਮਲਾਰ ਮਹਲਾ ੧, ਪੰਨਾ ੧੨੫੭)

ਫਿਰ ਦੱਸਿਆ ਹੈ ਕਿ ਦੁਨੀਆਂ ਦਾ ਰਾਜ, ਧਨ ਪਦਾਰਥ ਤੇ ਜੁਆਨੀ ਦੇ ਨਸ਼ੇ ਨੇ ਅੱਖਾਂ ਅੱਗੇ ਹਨੇਰਾ ਲੈ ਆਂਦਾ ਹੈ। ਇਹ ਸਾਰੇ ਤਾਂ ਪ੍ਰਛਾਵੇਂ ਹਨ। ਜਦੋਂ ਸੂਰਜ ਚੜ੍ਹਦਾ ਹੈ ਤਾਂ ਇਨ੍ਹਾਂ ਦੀ ਅਸਲ ਕੀਮਤ ਦਿੱਸ ਪੈਂਦੀ ਹੈ। ਮਨੁੱਖ ਜਗਤ ਵਿਚ ਹੁੰਦਿਆਂ ਤਿੰਨ ਮਾਣ ਕਰਦਾ ਹੈ। ਇਕ, ਉਸ ਨੂੰ ਜੁਆਨੀ ਦਾ ਮਾਣ ਹੈ. ਦੂਜਾ, ਆਪਣੇ ਨਾਮ ਤੇ ਨਾਮਣੇ ਦਾ ਤੇ ਤੀਜਾ, ਉੱਚੀ ਜਾਤ ਦਾ ਪਰ ਪ੍ਰਭੂ ਦੇ ਦਰ ਨਾਂਹ ਨਾਮ, ਨਾਂਹ ਸਰੀਰ ਤੇ ਨਾ ਹੀ ਉੱਚ ਜਾਤ ਕਬੂਲ ਹੁੰਦੇ ਹਨ ਕਿਉਂਕਿ ਉਸ ਦੀ ਹਜ਼ੂਰੀ ਵਿਚ ਗਿਆਨ ਦਾ ਦਿਨ ਚੜ੍ਹਿਆ ਹੁੰਦਾ ਹੈ ਤੇ ਇਥੇ ਦੁਨੀਆਂ ਵਿਚ ਮਾਇਆ ਦੇ ਮੋਹ ਦੀ ਰਾਤ ਪਈ ਹੁੰਦੀ ਹੈ:

'ਰਾਜੁ ਮਾਲੁ ਜੋਬਨੁ ਸਭੁ ਛਾਂਵ ॥

ਰਥਿ ਫਿਰੰਦੇ ਦੀਸਹਿ ਥਾਵ॥

ਦੇਹ ਨ ਨਾਉ, ਨ ਹੋਵੈ ਜਾਤਿ॥

ਓਥੈ ਦਿਹੁ ਐਥੈ ਸਭ ਰਾਤਿ॥੨॥

(ਮਲਾਰ ਮਹਲਾ ੧, ਪੰਨਾ ੧੨੫੭)

ਇਕ ਵਾਰੀ ਸਾਰੇ ਪਰਿਵਾਰ ਨੇ ਪੁੱਛਿਆ ਕਿ ਉਸ ਨੂੰ ਹਰ ਸਮੇਂ ਕਿਵੇਂ ਯਾਦ ਕਰੀਏ, ਕੁਝ ਸਮਾਂ ਤਾਂ ਛੁੱਟ ਹੀ ਜਾਂਦਾ ਹੈ ਤਾਂ ਗੁਰੂ ਨਾਨਕ ਜੀ ਦਾ ਉੱਤਰ ਸੀ ਕਿ ਜੇ ਬਬੀਹੇ ਨੂੰ ਕਹੀਏ ਕਿ ਤੂੰ ਅਬ ਨਾ ਬੋਲ। ਘੜੀ ਪਹਰ ਦਹੁ ਪਹਰੁ ਤੀਕਨ ਬੋਲ ਤਾਂ ਕੀ ਉਹ ਬੋਲਣ ਤੋਂ ਰਹਿ ਜਾਵੇਗਾ। ਉਹ ਕਦੇ ਨਾ ਹੀ ਹਟੇਗਾ। ਸੋ ਪਰਮੇਸ਼ਰ ਨੂੰ ਸਦਾ ਯਾਦ ਰੱਖਣ ਵਿਚ ਹੀ ਸਾਰੇ ਸੁਖ ਹਨ।

ਜਦ ਸਾਰੀ ਤਲਵੰਡੀ ਨੇ ਧਰਮ ਦਾ ਮਾਰਗ ਪੁੱਛਿਆ ਤਾਂ ਆਪ ਜੀ ਨੇ ਕਿਹਾ ਕਿ ਸਾਰੀਆਂ ਬੀਮਾਰੀਆਂ ਹਉਮੈ ਤੋਂ ਹੀ ਹੁੰਦੀਆਂ ਹਨ। ਹਉਮੈ ਦੂਰ ਹੋ ਸਕਦੀ ਹੈ, ਐਸਾ

38 / 237
Previous
Next