Back ArrowLogo
Info
Profile

ਪੇੜ ਲਗਾਉਣ ਨਾਲ :

'ਕਰਮ ਪੇਡੂ, ਸਾਖਾ ਹਰੀ.

ਧਰਮੁ ਫੁਲੁ ਫਲੁ ਗਿਆਨੁ ॥

ਪਤੁ ਪਰਾਪਤਿ ਛਾਵ ਘਣੀ,

ਚੂਕਾ ਮਨ ਅਭਿਮਾਨੁ ॥ (ਰਾਗ ਬਸੰਤੁ ਮਹਲਾ ੧, ਪੰਨਾ ੧੧੬੮)

ਜਿਸ ਦਾ ਭਾਵ ਹੈ ਕਿ ਹਉਮੈ ਭੁਲਾਉਣ ਵਾਲੇ ਕੰਮ ਕਰਨ ਨਾਲ ਹਿਰਦੇ ਅੰਦਰ ਇਕ ਰੁੱਖ ਉੱਗ ਪਵੇਗਾ, ਜਿਸ ਨੂੰ ਹਰਿ ਨਾਮ ਸਿਮਰਨ ਦੀਆਂ ਟਾਹਣੀਆਂ ਛੁੱਟ ਪਹਿਣਗੀਆਂ ਤੇ ਜੀਵਨ ਧਰਮ-ਮਈ ਹੋ ਜਾਵੇਗਾ ਅਤੇ ਪ੍ਰਭੂ ਨੂੰ ਠੀਕ ਪਛਾਣਨ ਵਾਲਾ ਫੁੱਲ ਲੱਗੇਗਾ। ਪਰਮਾਤਮਾ ਦੀ ਪ੍ਰਾਪਤੀ ਦੇ ਪੱਤਰ ਉੱਗ ਪੈਣਗੇ ਤੇ ਨਿਰਮਾਣਤਾ ਉਸ ਰੁੱਖ ਦੀ ਠੰਢੀ ਛਾਂ ਹੋਵੇਗੀ।

ਪ੍ਰਤਿਭਾ : ਸਤਾਈ ਵਰ੍ਹਿਆ ਦੇ ਹੋਏ ਤਾਂ ਆਪ ਜੀ ਦੇ ਸਰੂਪ ਬਾਰੇ ਜਨਮ ਸਾਖੀ ਵਿਚ ਲਿਖਿਆ ਹੈ ਕਿ ਨਾਮ ਦਾਨ ਇਸ਼ਨਾਨ, ਭਾਵ ਰੱਬ ਵੱਲ ਮੂੰਹ, ਲੋਕਾਂ ਦੀ ਭਲਾਈ ਦੇ ਕੰਮ ਤੇ ਕੀਰਤਨ ਵਿਚ ਮਗਨ ਰਹਿੰਦੇ। ਗੁਰਮੁਖ ਗਿਆਨ, ਗੁਰੂ ਜੀ ਕਾ ਧਿਆਨ, ਸ਼ਿਵ ਸੰਜਮ, ਸੁਰਤਿ ਉਪਜੀ, ਸਚ ਸੰਤੋਖ ਉਪਜਿਆ, ਇਤਿ ਜੁਗਤ ਉਪਜਿ, ਸੁਕ੍ਰਿਤ ਉਪਜਿਆ ਤੇ ਕੁਬਿਧ ਬਿਨਸੀ। ਅਗਲਾ ਪਿੜ ਮੱਲਣਾ ਜ਼ਰੂਰੀ ਸੀ।

ਬਾਬਾ ਸ੍ਰੀ ਚੰਦ ਜੀ ਤੇ ਲਖਮੀ ਚੰਦ ਜੀ ਦਾ ਜਨਮ : ਬਾਬਾ ਸ੍ਰੀ ਚੰਦ ਜੀ ਦਾ ਜਨਮ ੧੫੯੬ ਈ: ਨੂੰ ਹੋਇਆ ਤੇ ਠੀਕ ਦੋ ਸਾਲਾਂ ਉਪਰੰਤ ਬਾਬਾ ਲਖਮੀ ਚੰਦ ਜੀ ਦਾ ਜਨਮ ਹੋਇਆ। ਜਦ ਗੁਰੂ ਜੀ ਬੱਤੀ ਵਰ੍ਹਿਆਂ ਦੇ ਹੋਏ ਤਾਂ ਭਾਈ ਜੈ ਰਾਮ ਜੀ, ਜੋ ਗੁਰੂ ਨਾਨਕ ਦੇਵ ਜੀ ਦੇ ਭਣਵਈਏ ਸਨ, ਸੁਲਤਾਨਪੁਰ ਤੋਂ ਲੈਣ ਲਈ ਆਏ। ਆਪ ਜੀ ਨੇ ਸੁਲਤਾਨਪੁਰ ਜਾਣਾ ਮੰਨ ਲਿਆ। ਜਦ ਆਪ ਜਾਣ ਲੱਗਾ ਤਾਂ ਮਾਤਾ ਸੁਲੱਖਣੀ ਜੀ ਨੇ ਨਾਲ ਹੀ ਜਾਣ ਲਈ ਬੇਨਤੀ ਕੀਤੀ ਤਾਂ ਜੋ ਉੱਤਰ ਆਪ ਜੀ ਨੇ ਦਿੱਤਾ, ਉਹ ਬਾਬੇ ਨਾਨਕ ਦਾ ਗ੍ਰਹਿਸਤੀ ਸਰੂਪ ਪ੍ਰਗਟਾਉਣ ਲਈ ਕਾਫ਼ੀ ਹੈ। ਆਪ ਜੀ ਨੇ ਕਿਹਾ, "ਪ੍ਰਮੇਸ਼ਰ ਕੀਏ ਸੁਲੱਖਣੀਏਂ, ਹੁਣ ਤਾਂ ਮੈਂ ਜਾਂਦਾ ਹਾਂ। ਜੇ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤਾਂ ਸਦਾਇ ਲੈਸਾਂ । ਤੂੰ ਆਗਿਆ ਮੰਨ ਲੈ।" ਭੈਣ 'ਤੇ ਭਾਰਾ ਪਾਉਣਾ ਠੀਕ ਨਹੀਂ ਸੀ। 'ਗ੍ਰਹਿਸਤੀ ਮਹਿ ਬਡਾ ਗ੍ਰਹਿਸਤੀ। ਮਾਤਾ ਸੁਲੱਖਣੀ ਜੀ ਨੇ ਵੀ ਬੜੇ ਭਾਵ-ਪੂਰਤ ਬਚਨ ਕਹੇ ਸਨ। ਮਾਤਾ ਜੀ ਨੇ ਕਿਹਾ : ਜੋ ਜੀ! ਤੁਸੀਂ ਘਰਿ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਹੈ। ਜਦੋਂ ਮੋਦੀਖਾਨੇ ਦੇ ਪ੍ਰਬੰਧਕ ਥਾਪੇ ਗਏ ਤਾਂ ਪਹਿਲਾ ਕੰਮ ਆਪ ਜੀ ਨੇ ਇਹ ਹੀ ਕੀਤਾ ਕਿ ਮਰਦਾਨਾ ਜੀ ਨੂੰ ਭੇਜ ਕੇ ਬੱਚੇ ਤੇ ਘਰਵਾਲੀ ਸੁਲਤਾਨਪੁਰ ਸਦਵਾ ਲਏ। ਮਾਤਾ ਸੁਲੱਖਣੀ ਜੀ ਨੇ ਵੀ ਗੁਰੂ ਜੀ ਵਾਲਾ ਸੁਭਾਅ ਪਾ ਲਿਆ। ਘਰ ਕਿਸੇ ਨੂੰ ਖ਼ਾਲੀ ਨਾ ਜਾਣ ਦੇਂਦੇ।

'ਜਾਚਕ ਛੂਛੇ ਕੋ ਨ ਸਿਧਾਵਾ।

ਜਦ ਸੁਲਤਾਨਪੁਰ ਜਾਣ ਲੱਗੇ ਤਾਂ ਰਾਇ ਬੁਲਾਰ ਨੇ ਕਿਹਾ ਕਿ ਉਸ ਦੇ ਲਾਇਕ ਕੋਈ ਟਹਿਲ ਹੋਵੇ ਤਾਂ ਆਗਿਆ ਕਰੋ ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ :

39 / 237
Previous
Next