Back ArrowLogo
Info
Profile

'ਮੈਂ ਤੁਹਾਨੂੰ ਇਕੋ ਸਲਾਹ ਦਿੰਦਾ ਹਾਂ ਜੇ ਮੰਨੋ ਤਾਂ ਉਹ ਇਹ ਹੈ ਕਿ ਜਿੱਥੇ ਤੁਹਾਡਾ ਆਪਣਾ ਜ਼ੋਰ ਨਾ ਚੱਲੇ ਉਥੇ ਹਲੀਮੀ ਸਹਿਤ ਅੱਲਾ ਨੂੰ ਪੁਕਾਰ ।'

ਰਾਇ ਬੁਲਾਰ ਨੇ ਵੀ ਉਸ ਅਸਥਾਨ ਨੂੰ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ, ਧਰਮ ਅਸਥਾਨ ਬਣਾ ਦਿੱਤਾ ਅਤੇ ਮਹਿਤਾ ਜੀ ਲਈ ਅਲੱਗ ਹਵੇਲੀ ਉਸਾਰ ਦਿੱਤੀ। ਸਭ ਤੋਂ ਵੱਡੀ ਗੱਲ ਹਰ ਜਨਮ ਦਿਨ 'ਤੇ ਲੰਗਰ ਲਗਾਂਦਾ, ਤੋਪਾਂ ਦੀ ਸੁਲਾਮੀ ਲੈਂਦਾ ਅਤੇ ਕਾਗਜ਼ਾ ਵਿਚ ਪਿੰਡ ਦਾ ਨਾਮ ਨਨਕਾਣਾ ਸਾਹਿਬ ਕਰ ਦਿੱਤਾ। ਮਾਲੀਏ ਦਾ ਦਸਵਾਂ ਹਿੱਸਾ ਲੋਕਾਂ ਵਿਚ ਵੰਡਦਾ ਸੀ।

"ਗੁਰ ਨਾਮ ਧਨ ਲੰਗਰ ਲਾਯੋ।

ਕਰ ਕੇ ਦਸਵੇਂ ਬਾਂਟਾ ਪਾਯੋ।"

ਰਾਇ ਬੁਲਾਰ ਬਾਰੇ ਲਿਖਣਾ ਇਹ ਕੁਥਾਂ ਨਹੀਂ ਹੋਵੇਗਾ ਕਿ ਉਹ ਨਵਾਬ ਦੌਲਤ ਖਾਨ ਦਾ ਸਹੁਰਾ ਸੀ।

 

3.

ਸੁਲਤਾਨਪੁਰ ਵਿਚ

ਸੁਲਤਾਨਪੁਰ : ਜੇ ਤਲਵੰਡੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਮੁੱਢਲੇ ੩੨ ਸਾਲ ਉਥੇ ਗੁਜ਼ਾਰੇ ਅਤੇ ਕਈ ਰਾਹ ਸੁਖਾਲੇ ਕੀਤੇ ਤਾਂ ਸੁਲਤਾਨਪੁਰ ਨੂੰ ਵੀ ਇਹ ਮਾਣ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਰ ਜੁਆਨੀ ਦੇ ਸਾਢੇ ਚਾਰ ਸਾਲ ਉਥੇ ਗੁਜਾਰੇ ਸਨ। ਉਥੇ ਹੀ 'ਤੇਰਾ-ਤੇਰਾ' ਦੀ ਧੁਨੀ ਉੱਠੀ ਸੀ। ਉਥੇ ਹੀ ਹਿੰਦੂ, ਮੁਸਲਮਾਨਾਂ ਨੂੰ ਸੋਝੀ ਮਿਲੀ ਸੀ ਕਿ ਨਾ ਉਹ ਹਿੰਦੂ ਹਨ ਤੇ ਨਾ ਮੁਸਲਮਾਨ। ਉਥੇ ਹੀ ਸੜਦੇ ਸੰਸਾਰ ਨੂੰ ਠੰਢ ਪਾਉਣ ਵਾਲਾ ਮੂਲ ਮੰਤਰ ਮਿਲਿਆ ਸੀ। 'ਜਪ' ਦਾ ਮੁੱਢ ਵੀ ਉਥੇ ਹੀ ਬੱਝਾ ਸੀ। ਉਥੇ ਹੀ ਬਾਬੇ ਨੇ ਨਿਰਣਾ ਲਿਆ ਸੀ ਕਿ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਮੈਦਾਨ ਵਿਚ ਨਿਤਰਨਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਉਥੇ ਹੀ ਬਾਬੇ ਨੇ ਧਿਆਨ ਧਰ ਡਿੱਠਾ ਸੀ ਕਿ ਧਰਤੀ ਜਲ ਰਹੀ ਹੈ ਅਤੇ ਗੁਰੂ ਤੋਂ ਬਗੈਰ ਲੋਕਾਈ ਹਾਹਾਕਾਰ ਕਰ ਰਹੀ ਹੈ। ਉਥੇ ਹੀ ਸਾਡੇ ਲਈ ਰੱਬ ਦੀ ਦਰਗਾਹ ਤੋਂ ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਜਪ ਵੀ ਲਿਆਏ ਸਨ, ਜਿਸ ਨੂੰ ਜਪਣ ਨਾਲ ਨਾ ਨਾਮ ਰਹਿੰਦਾ ਹੈ ਤੇ ਨਾ ਨਾਮੀ। ਉਥੇ ਹੀ ਮੋਦੀਖਾਨੇ ਦਾ ਕਾਰਜ ਸੰਭਾਲ ਬਾਬੇ ਨੇ ਕਿਰਤ ਅਤੇ ਕਾਰਾਂ ਕਰਨ ਵਾਲਿਆਂ ਲਈ ਪੂਰਨੇ ਪਾਏ ਸਨ। ਸੁਲਤਾਨਪੁਰ ਨੂੰ ਹੀ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ 'ਭਗਤ ਭੰਡਾਰਾ' ਕਿਹਾ ਸੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਸੁਲਤਾਨਪੁਰ ਇਕ ਮਹੱਤਵਪੂਰਨ ਅਸਥਾਨ ਹੈ।

ਸੁਲਤਾਨਪੁਰ ਸਫੈਦ ਵਈਂ ਦੇ ਕਿਨਾਰੇ ਪੁਰਾਣੀ ਜਰਨੈਲੀ ਸੜਕ 'ਤੇ ਵੱਸਿਆ ਇਕ ਪੁਰਾਤਨ ਸ਼ਹਿਰ ਹੈ। ਗਿਆਰਵੀਂ ਸਦੀ ਵਿਚ ਇਹ ਇਕ ਪ੍ਰਸਿੱਧ ਛਾਉਣੀ ਸੀ। ਵਈਂ ਤੋਂ ਪਾਰ ਖਜੂਰਾਂ ਦੇ ਬ੍ਰਿਛਾਂ ਦੀ ਹੋਂਦ ਇਹ ਸਿੰਧ ਕਰਨ ਲਈ ਕਾਫ਼ੀ ਹੈ ਕਿ ਤੁਰਕਾਨੀ ਫੌਜਾਂ ਉਥੇ ਛਾਉਣੀ ਪਾ ਟਿਕਦੀਆਂ ਸਨ। ਮਹਿਮੂਦ ਗਜ਼ਨਵੀ ਦੇ ਇਕ ਫ਼ੌਜਦਾਰ ਸੁਲਤਾਨ ਖਾਨ ਲੋਧੀ ਨੇ ਇਸ ਸ਼ਹਿਰ ਨੂੰ ਵਸਾਇਆ ਸੀ ਅਤੇ ਉਸ ਦੀ ਸੰਤਾਨ ਦੇ ਇਕ ਹੋਰ ਜੀਅ ਦੋਲਤ ਖਾਨ ਲੋਧੀ ਨੇ ਪੰਦਰਵੀਂ ਸਦੀ ਦੇ ਅਰੰਭ ਵਿਚ ਦਿੱਲੀ 'ਤੇ

40 / 237
Previous
Next