Back ArrowLogo
Info
Profile

ਕੁਝ ਚਿਰ ਰਾਜ ਕੀਤਾ ਸੀ। ਪਰ ਖ਼ਿਜ਼ਰ ਖ਼ਾਨ ਨਾਂ ਦੇ ਇਕ ਹੋਰ ਜਰਨੈਲ ਨੇ ੧੪੧੪ ਈ. ਵਿਚ ਦਿੱਲੀ 'ਤੇ ਕਬਜ਼ਾ ਕਰ ਲਿਆ ਤੇ ਦੋਲਤ ਖ਼ਾਨ ਨੂੰ ਹਿਸਾਰ ਫਿਰੋਜਾ ਭੇਜ ਦਿੱਤਾ। ਜਰਨੈਲ ਖ਼ਿਜ਼ਰ ਖ਼ਾਨ ਨੇ ਉਮਰ ਬੇਗ 'ਤੇ ਪ੍ਰਸੰਨ ਹੋ ਕੇ ਉਸ ਨੂੰ ਸੁਲਤਾਨਪੁਰ ਦਾ ਵੱਸਿਆ ਸ਼ਹਿਰ ਜਾਗੀਰ ਵਿਚ ਦੇ ਦਿੱਤਾ। ਉਸ ਦੇ ਘਰ ੧੪੫੮ ਈ: ਨੂੰ ਦੋਲਤ ਖ਼ਾਨ ਦਾ ਜਨਮ ਹੋਇਆ ਤੇ ਗੁਰੂ ਨਾਨਕ ਦੇਵ ਜੀ ਜਦ ਸੁਲਤਾਨਪੁਰ ੧੫੦੧ ਈ: ਵਿਚ ਪੁੱਜੇ ਤਾਂ ਇਹ ਦੋਲਤ ਖ਼ਾਨ ਲੋਧੀ ਹੀ ਰਾਜ ਕਰ ਰਿਹਾ ਸੀ । ਸੁਲਤਾਨਪੁਰ ਦੋਲਤ ਖ਼ਾਨ ਦੀ ਜਾਗੀਰ ਸੀ। ਲਾਹੌਰ ਦਾ ਉਹ ਨਵਾਬ ਸੀ । ਸਕੰਦਰ ਲੋਧੀ ਦੇ ਚਾਚੇ ਦਾ ਪੁੱਤਰ ਭਰਾ ਸੀ ਅਤੇ ਇਬਰਾਹੀਮ ਲੋਧੀ ਦਾ ਚਾਚਾ ਸੀ । ਇਸੇ ਦੌਲਤ ਖ਼ਾਨ ਨੇ ਆਪਣੇ ਭਤੀਜੇ ਇਬਰਾਹੀਮ ਨਾਲ ਮੱਥਾ ਵੀ ਲਗਾਇਆ ਸੀ । ਦੋਲਤ ਖਾਨ ਨੂੰ ਉਸ ਸਮੇਂ ਬਹੁਤ ਗੁੱਸਾ ਆਇਆ, ਜਦ ਇਬਰਾਹੀਮ ਨੇ ਮੀਆਂ ਬੂਆ ਵਰਗੇ ਵਿਦਵਾਨ ਨੂੰ ਨਿਰੋਲ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਉਸ ਨੇ ਮਹਾਵੈਦਕ ਗ੍ਰੰਥ ਨੂੰ ਫ਼ਾਰਸੀ ਅੱਖਰਾਂ ਵਿਚ ਕਰਕੇ ਤਿੱਬ-ਏ-ਸਕੰਦਰੀ ਕਿਉਂ ਬਣਾਇਆ ਸੀ ? ਇਬਰਾਹੀਮ ਨੇ ਕਈ ਸਰਦਾਰ ਬੇਦੋਸ਼ੇ ਹੀ ਕਤਲ ਕਰ ਦਿੱਤੇ ਸਨ। ਆਪਣੇ ਪੁੱਤਰ ਗਾਜ਼ੀ ਖ਼ਾਨ ਕੋਲ ਦਿੱਲੀ ਵਿਖੇ ਅੱਤਿਆਚਾਰ ਹੁੰਦੇ ਸੁਣ ਕੇ ਹੀ ਦੌਲਤ ਖ਼ਾਨ ਨੇ ਬਾਬਰ ਨੂੰ ਹਿੰਦੁਸਤਾਨ 'ਤੇ ਹਮਲਾ ਕਰਨ ਲਈ ਲਿਖਿਆ ਸੀ।

ਪਿਛਲੇ ਪੰਜਾਹ ਸਾਲਾਂ ਤੋਂ ਸੁਲਤਾਨਪੁਰ ਇਸਲਾਮੀ ਤਾਲੀਮ ਪ੍ਰਾਪਤ ਕਰਨ ਦਾ ਕੇਂਦਰ ਵੀ ਬਣ ਗਿਆ ਸੀ। ਕਈ ਵਿਦਵਾਨ ਦਿੱਲੀ ਦੀ ਹਕੂਮਤ ਹੱਥੋਂ ਸਤਾਏ ਉਥੇ ਹੀ ਆ ਟਿਕੇ ਸਨ। ਸੁਲਤਾਨਪੁਰ ਇਨਾ ਪ੍ਰਸਿੱਧ ਹੋ ਗਿਆ ਸੀ ਕਿ ਪਿੱਛੋਂ ਸ਼ਾਹ ਜਹਾਨ ਨੇ ਉਥੇ ਹੀ ਵਿੱਦਿਆ ਪ੍ਰਾਪਤ ਕੀਤੀ ਸੀ ਤੇ ਆਪਣੇ ਪੁੱਤਰਾਂ ਦਾਰਾ ਤੇ ਔਰੰਗਜ਼ੇਬ ਨੂੰ ਸਮੇਂ ਦੇ ਪ੍ਰਸਿੱਧ ਵਿਦਵਾਨ ਮੋਲਾਨਾ ਅਬਦੁੱਲਾ ਸੁਲਤਾਨਪੁਰੀ ਪਾਸ ਹੀ ਪੜ੍ਹਨੇ ਪਾਇਆ ਸੀ। ਦਾਰਾ ਦਾ ਸੁਭਾਅ ਤਾਂ ਖੁੱਲ੍ਹਾ ਹੈ ਹੀ ਸੀ । ਮੁਆਸਰੇ ਆਲਮਗੀਰੀ ਵਾਲਾ ਲਿਖਦਾ ਹੈ ਕਿ 'ਔਰੰਗਜ਼ੇਬ ਵੀ ਕਈ ਵਾਰ ਦਰਬਾਰ ਵਿਚ ਪ੍ਰਚੱਲਤ ਪੰਜਾਬੀ ਅਖਾਣ, (ਜੋ ਅਸਲ ਵਿਚ ਗੁਰੂ ਸਾਹਿਬਾਨ ਦੀ ਬਾਣੀ ਸੀ) ਲੋੜ ਵੇਲੇ ਬੋਲ ਦਿੰਦਾ ਸੀ ।' ਇਕ ਹੋਰ ਵਿਦਵਾਨ ਕਾਜ਼ੀ ਨੂਰ ਉਲਾਹ ਵੀ ਉਥੇ ਹੀ ਰਹਿੰਦੇ ਸਨ। ਵਈਂ ਤੋਂ ਪਾਰ ਉੱਤਰ ਵੱਲ ਨੂੰ ਗੁਰਦੁਆਰਾ ਬੋਰ ਸਾਹਿਬ ਤੇ ਉੱਤਰ ਚੜ੍ਹਦੇ ਵੱਲ ਉਜਾੜ ਵਿਚ ਇਕ ਪੁਰਾਣੀ ਗੁੰਬਦ ਵਾਲੀ ਇਮਾਰਤ, ਜਿਸ ਨੂੰ ਹੁਜਰਾ ਹਜੀਰਾ ਕਹਿੰਦੇ ਹਨ, ਉਹ ਪ੍ਰਸਿੱਧ ਮਦਰੱਸੇ ਦੀ ਯਾਦ ਦਿਲਵਾਦੀ ਹੈ। ਇਸ ਦਾ ਚੁਕੰਧਾ ਹੁਣ ਢਹਿ ਗਿਆ ਹੈ ਅਤੇ ਉੱਚੇ ਥੜ੍ਹੇ 'ਤੇ ਬਣੀ ਇਮਾਰਤ ਹੈ।

ਪੁਰਾਣੀ ਜਰਨੈਲੀ ਸੜਕ ਇਸੇ ਪਾਸੇ ਦੀ ਗੁਜ਼ਰਦੀ ਸੀ । ਅਕਬਰਨਾਮਾ ਦੀ ਤੀਜੀ

  1. ਇਕ ਵਾਰੀ ਔਰੰਗਜ਼ੇਬ ਨੇ ਦਰਬਾਰ ਵਿਚ ਹੋ ਰਹੀ ਚਰਚਾ ਵੇਲੇ ਇਕ ਪਖੰਡੀ ਦਾ ਪਾਜ ਉਘੇੜਨ ਲਈ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਲੋਕ ਪੜਿਆ :

ਕੁਲਹਾ ਦੇਦੇ ਬਾਵਲੇ ਲੈਂਦੇ ਵਡੇ ਨਿਲਜ॥

ਚੂਹਾ ਖਡ ਨ ਮਾਵਈ ਤਿਕਲਿ ਬੰਨੇ ਫਜ॥ (ਵਾਰ ਮਲਾਰ, ਮਹਲਾ ੧)

41 / 237
Previous
Next