ਜਿਲਦ ਦੇ ਪੰਨਾ ੭੦੪ 'ਤੇ ਲਾਹੌਰ ਤੋਂ ਫ਼ਤਿਹਪੁਰ (ਉਤਰ ਪ੍ਰਦੇਸ਼) ਜਾਂਦੀ ਵੱਡੀ ਸੜਕ ਦਾ ਵੇਰਵਾ ਦਿੱਤਾ ਹੈ। ਇਹ ਸੜਕ ਲਾਹੌਰ ਤੋਂ ਕਲਾਨੌਰ, ਕਲਾਨੌਰ ਤੋਂ ਜਲਾਲਾਬਾਦ (ਬਿਆਸ), ਸੁਲਤਾਨਪੁਰ, ਜਲੰਧਰ, ਹਦੀਆਬਾਦ, ਮਾਛੀਵਾੜਾ, ਸਰਹੰਦ, ਅੰਬਾਲਾ, ਸ਼ਾਹਬਾਦ, ਥਾਨੇਸਰ, ਪਾਨੀਪਤ, ਸੋਨੀਪਤ, ਦਿੱਲੀ, ਦੌਲਤਾਬਾਦ, ਸਰਾਇ ਵੱਡੇ ਅਤੇ ਫ਼ਤਿਹਪੁਰ ਤੋਂ ਹੋ ਕੇ ਜਾਂਦੀ ਸੀ। ਸੁਲਤਾਨਪੁਰ ਇਕ ਜਰੂਰੀ ਤੇ ਵੱਡਾ ਪੜਾਅ ਸੀ। ਸ਼ਹਿਰ ਦੀ ਰੌਣਕ ਵੇਖਣ ਵਾਲੀ ਸੀ। ਜਦ ਗੁਰੂ ਨਾਨਕ ਦੇਵ ਜੀ ਇਥੇ ਪੁੱਜੇ ਸਨ ਉਸ ਸਮੇਂ ਇਸ ਦੇ ੩੨ ਪ੍ਰਸਿੱਧ ਬਾਜ਼ਾਰ ਸਨ। ਬਾਜ਼ਾਰਾਂ ਦੇ ਨਾਵਾਂ ਤੋਂ ਹੀ ਪਤਾ ਲੱਗ ਜਾਵੇਗਾ ਕਿ ਸੁਲਤਾਨਪੁਰ ਇਕ ਵੱਡਾ ਸ਼ਾਨਦਾਰ ਸ਼ਹਿਰ ਸੀ। ਬਾਜ਼ਾਰ ਸਰਾਵਾਂ, ਬਾਜ਼ਾਰ ਨਗਮਾਂ ਸਾਜ਼ਾਂ (ਰਾਗੀ ਤੇ ਰਬਾਬੀ), ਪਸਾਰਖਾਨ ਅਦਵੀਆਂ ਫਰੋਸ਼ਾ (ਦਵਾਈਆਂ ਵੇਚਣ ਵਾਲੇ), ਅੰਗੀ ਬਾਜ਼ਾਰ, ਚੂੜੀ ਫਰੋਸ਼ਾਂ, ਖ਼ੁਸਰੋਮੀ ਬਾਜ਼ਾਰ ਹਲਵਾਈਆਂ, ਬਾਜ਼ਾਰ ਨਾਨਬਾਈਆਂ, ਚਿਕਲੀ ਬਾਜ਼ਾਰ, ਰੂਈ ਗਰਾਂ, ਬਾਜ਼ਾਰ ਬਸਤੀਆਂ (ਮੁਨਿਆਰੀ ਆਦਿ), ਬਾਜ਼ਾਰ ਐਬਰੇਸ਼ਮ ਥਾਵਾਂ (ਰੇਸ਼ਮ ਬਣਾਉਣ ਵਾਲੇ), ਬਾਜ਼ਾਰ ਕਰਦ ਗਾਰਾਂ, ਬਾਜ਼ਾਰ ਸਪਗਰਾਂ (ਘੋੜਿਆਂ ਦੀਆਂ ਖੁਰੀਆਂ ਬਣਾਉਣ ਵਾਲੇ), ਬਾਜ਼ਾਰ ਕਮਾਨਗਰਾਂ ਤੇ ਇਸ ਤਰ੍ਹਾਂ ਦੇ ਕਿੰਨੇ ਹੋਰ ਬਾਜ਼ਾਰ ਸ਼ਹਿਰ ਦੀ ਸ਼ੋਭਾ ਤੇ ਆਕਾਰ ਦਰਸਾਉਂਦੇ ਹਨ।
ਸੋ ਜਦ ਗੁਰੂ ਨਾਨਕ ਦੇਵ ਜੀ ਨੇ ਭਾਈ ਜੈ ਰਾਮ ਜੀ ਦੇ ਕਹਿਣ 'ਤੇ ਸੁਲਤਾਨਪੁਰ ਜਾਣਾ ਮੰਨ ਲਿਆ ਤਾਂ ਉਹ ਅਨੁਭਵ ਕਰ ਰਹੇ ਸਨ ਕਿ ਸੁਲਤਾਨਪੁਰ ਤਲਵੰਡੀ ਬਾਅਦ ਇਕ ਠੀਕ ਕੇਂਦਰ ਹੈ, ਜਿੱਥੇ ਉਹ ਆਪਣੇ ਆਦਰਸ਼ ਤੇ ਉਦੇਸ਼ ਦ੍ਰਿੜਾ ਸਕਦੇ ਸਨ। ਉਨ੍ਹਾਂ ਦਾ ਸੁਲਤਾਨਪੁਰ ਵਿਖੇ ਮੋਦੀਖਾਨੇ ਦਾ ਕੰਮ ਸੰਭਾਲਣ ਦਾ ਨਿਰਣਾ ਲੈਣਾ ਇਕ ਜੁਗ ਪਲਟਾਊ ਫੈਸਲਾ ਸੀ।
ਮੋਦੀ : ਭਾਈ ਜੈ ਰਾਮ ਜੀ ਦੋਲਤ ਖਾਨ ਲੋਧੀ ਦੇ ਦੀਵਾਨ ਸਨ। ਦੋਲਤ ਖ਼ਾਨ ਪਾਸ ਨਿੱਤ ਸ਼ਿਕਾਇਤਾਂ ਪੁੱਜਦੀਆਂ ਸਨ ਕਿ ਮੋਦੀਖਾਨਾ ਠੀਕ ਨਹੀਂ ਸੀ ਚੱਲ ਰਿਹਾ। ਰਸਦਾ ਠੀਕ ਨਹੀਂ ਪੁੱਜਦੀਆਂ। ਲੋੜਵੰਦਾਂ ਨੂੰ ਧਿਕਾਰ ਮਿਲਦੀ ਹੈ। ਉਹ ਕਿਸੇ ਸੁਚੱਜੇ ਮੋਦੀ ਦੀ ਭਾਲ ਵਿਚ ਸੀ। ਮੋਦੀਖਾਨ ਬਾਰੇ ਮਹਾਂਕੋਸ਼ ਵਿਚ ਲਿਖਿਆ ਹੈ ਕਿ ਉਸ ਸਮੇਂ ਪਰਜਾ ਤੋਂ ਜਿਣਸ ਦੀ ਵਡਾਈ ਲਈ ਜਾਂਦੀ ਸੀ । ਸਰਕਾਰੀ ਹਿੱਸੇ ਆਇਆ ਐਨ. ਗੁੜ ਆਦਿ ਹੋਰ ਸਾਮਾਨ ਮੋਦੀਖਾਨੇ ਵਿਚ ਦਾਖਲ ਹੁੰਦਾ ਸੀ। ਉਥੋਂ ਛੱਟ ਸਾਫ਼ ਹੋ ਸ਼ਾਹੀ ਲੰਗਰ ਤੇ ਫ਼ੌਜ ਲਈ ਜਾਂਦਾ ਸੀ। ਜਿਸ ਸਾਮਾਨ ਦੀ ਲੋੜ ਪੈਂਦੀ ਸੀ ਪਰਚੇ ਨਾਲ ਮੰਗਵਾਇਆ ਜਾਂਦਾ ਸੀ। ਜੋ ਜਿਣਸ ਬਚ ਜਾਂਦੀ ਸੀ, ਮੋਦੀ ਵੇਚ ਕੇ ਨਕਦ ਸਰਕਾਰੀ ਖ਼ਜ਼ਾਨੇ ਵਿਚ ਦਾਖ਼ਲ ਕਰਦਾ ਸੀ। ਸੋ ਇਸ ਵਿਆਖਿਆ ਤੋਂ ਸਪੱਸ਼ਟ ਹੈ ਕਿ ਮੋਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਦਾ ਸੀ ਅਤੇ ਲੈਣ-ਦੇਣ ਰੋਜ ਹੋਣ ਕਾਰਨ ਹੇਰਾ-ਫੇਰੀ ਦੀ ਬਹੁਤ ਸੰਭਾਵਨਾ ਸੀ । ਜਦ ਗੁਰੂ ਨਾਨਕ ਦੇਵ ਜੀ ਮੋਦੀਖ਼ਾਨਾ ਛੱਡ ਗਏ ਸਨ ਤਾਂ ਪੁਰਾਤਨ ਜਨਮ ਸਾਖੀ ਵਾਲੇ ਲਿਖਿਆ ਹੈ ਕਿ ਦੋਲਤ ਖ਼ਾਨ ਨੇ ਕਿਹਾ ਸੀ 'ਵੈਸਾ ਵਜ਼ੀਰ ਮੈਨੂੰ
1. ਦਬਿਸਤਾਨਿ ਮਜ਼ਾਹਬ ਮੁਤਾਬਿਕ ਮੋਦੀ ਸਰਕਾਰ ਦੇ ਹਰ ਪ੍ਰਕਾਰ ਦੇ ਅੰਨ ਭੰਡਾਰ ਦਾ ਰਾਖਾ ਹੁੰਦਾ ਹੈ। "ਮੋਦੀਆ ਕਿ ਅਸਤ ਕਿ, ਗਲਾਤ ਬ ਦਸਤੇ ਉ ਬਾਸਦ।"