ਮਿਲਣਾ ਮੁਸ਼ਕਿਲ ਹੈ। ਆਮ ਤੌਰ ਤੇ ਜਿਣਸ ਲੈਣ ਵੇਲੇ ਮੋਦੀ ਵੱਧ ਤੇਲ ਲੈਂਦਾ ਸੀ ਤੇ ਦੇਣ ਵੇਲੇ ਘੱਟ। ਭਾਵੇਂ ਹਰ ਮੋਦੀ ਨੂੰ ਅਲੂਫਾ ਨਾ ਦੀ ਛੋਟ ਮਿਲਦੀ ਸੀ, ਪਰ ਉਹ ਅਲੂਵਾ ਤੋਂ ਇਲਾਵਾ ਕਈ ਹੱਥਕੰਡੇ ਵਰਤ ਕੇ ਮਾਇਆ ਇਕੱਤਰ ਕਰਦਾ ਸੀ। ਦੌਲਤ ਖ਼ਾਨ ਕਿਸੇ ਦਿਆਨਤਦਾਰ ਮੋਦੀ ਨੂੰ ਟੋਲ੍ਹਦਾ ਪਿਆ ਸੀ। ਜਦ ਜੇ ਰਾਮ ਜੀ ਨੇ ਦੌਲਤ ਖ਼ਾਨ ਨੂੰ ਮੋਦੀ ਦੀ ਭਾਲ ਕਰਦੇ ਦੇਖਿਆ ਤਾਂ ਮੌਕਾ ਸੰਭਾਲ ਕੇ ਆਖਿਆ: 'ਮੇਰਾ ਇਕ ਸਾਕ ਹੈ, ਅਰ ਮਰਦਾਨਾ ਆਦਮੀ ਹੈ। ਖੂਬ ਲਾਇਕ ਹੈ, ਮੁਹਿੰਮ ਸਰ ਕਰਨਹਾਰ ਹੈ। ਅਰਬੀ, ਵਾਰਸੀ ਤੇ ਹਰ ਵਿੱਦਿਆ ਤੋਂ ਜਾਣੂ ਹੈ। ਦੋਲਤ ਖ਼ਾਨ ਨੇ ਹਾਮੀ ਭਰੀ ਅਤੇ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੈ ਆਏ। ਦੋਲਤ ਖਾਨ ਨੇ ਨਿਰਛਲ ਤੇ ਨਿਰਕਪਟ ਚਿਹਰਾ ਦੇਖ ਕੇ ਉਸੇ ਸਮੇਂ ਆਖ ਦਿੱਤਾ, 'ਇਹ ਤਾਂ ਕੋਈ ਔਲੀਆ ਹੈ. ਦੀ ਮਰਦ ਖੁਦਾਈ ਸੂਰਤ ਨਜ਼ਰ ਆਵਤਾ ਹੈ, ਮੋਦੀ ਦਾ ਕੰਮ ਕਿਸ ਤਰ੍ਹਾਂ ਨਿਭਾਇਗਾ ? ਗੁਰੂ ਨਾਨਕ ਦੇਵ ਜੀ ਨੇ ਫਰਮਾਇਆ: 'ਸਭ ਕੰਮ ਕਰਤਾਰ ਦੇ ਹੱਥ ਹਨ, ਆਦਮੀ ਦਾ ਉੱਦਮ ਉਹ ਹੀ ਸਫ਼ਲ ਕਰਨ ਵਾਲਾ ਹੈ।
ਕਿਸੀ ਕੀ ਦਮੜੀ ਨ ਰਾਖੇ : ਗੁਰੂ ਨਾਨਕ ਦੇਵ ਜੀ ਨੇ ਸਹਿਜੇ ਹੀ ਸਾਰੇ ਕੰਮਾਂ ਨੂੰ ਸਮਝ ਲਿਆ ਤੇ ਸਭ ਤੋਂ ਪਹਿਲੀ ਇਹਤਿਆਤ ਮੋਦੀ ਬਾਬੇ ਨੇ ਇਹ ਵਰਤੀ ਕਿ ਜੈਸੀ ਰਸਦ ਨਵਾਬ ਦੇ ਘਰ ਜਾਏ ਤੈਸੀ ਹੋਰ ਲੋਕਾਂ ਨੂੰ ਮਿਲੇ। ਮਿਹਰਬਾਨ ਜੀ, ਜਨਮ ਸਾਖੀ ਵਿਚ ਲਿਖਦੇ ਹਨ ਕਿ 'ਨਾਨਕ ਜੀ ਆਪ ਦਿਆਨਤਦਾਰ। ਕਿਸੀ ਕਾ ਕਿੱਛ ਲੈ ਨਾਹੀਂ, ਹਰਸ ਕਾ ਹੱਕ ਗਵਾਏ ਨਾਹੀਂ। ਧਰਮੇਂ ਧਰਮੀ ਚਲਾਏ। ਅੱਗੇ ਜੋ ਲੋਕ ਪੀਛੇ ਲਾਗੇ ਫਿਰਤੇ, ਹੱਕ ਨ ਪਾਵਤੇ ਥੇ ਅਬ ਸਭ ਕੇ ਹੱਕ ਪਹੁੰਚੇ। ਸਭ ਲਗੈ ਦੁਆਇ ਦੇਣ। ਯਾ ਖ਼ੁਦਾਇ, ਤੂੰ ਨਾਨਕ ਜੀ ਕਾ ਭਲਾ ਕਰਿ, ਜੋ ਸਭਨਾ ਦਾ ਹੱਕ ਪਹੁੰਚਾਇਦਾ ਹੈ. ਕਿਸੀ ਨੂੰ ਰੰਜ ਨਹੀਂ ਕਰਦਾ।'
'ਅੱਗੇ ਜੋ ਮੋਦੀ ਥੇ ਸੇ ਦਹਨੀਮੀ (ਦਸਵਾਂ ਹਿੱਸਾ) ਕਾਟ ਲੈਂਦੇ, ਗੁਰੂ ਨਾਨਕ ਨਾਹੀ। ਸਭ ਆਖੇ ਵਾਹ! ਵਾਹ। ਨਾਨਕ ਦਿਆਨਤਦਾਰ ।' ਪੁਰਾਤਨ ਜਨਮ ਸਾਖੀ ਵਾਲਾ ਵੀ ਲਿਖਦਾ ਹੈ ਕਿ 'ਨਾਨਕ ਜੀ ਕਿਸੇ ਕੀ ਦਮੜੀ ਨਾਂਹ ਰਖੇ। ਬੜੀ ਸੋਭਾ ਹੋਇ, ਸਭ ਰਈਅਤ ਲਗੀ ਦੁਆਈ ਦੇਣ ।' ਮਹਿਮਾ ਪ੍ਰਕਾਸ਼ ਨੇ ਤਾਂ ਸਗੋਂ ਇਹ ਲਿਖਿਆ ਹੈ
'ਜੇ ਭੁਖਾ ਪਿਆਸਾ ਚਲ ਆਵੇ ਦਿਆਲ ਕੇ।
ਭਰ ਪਲੜਾ ਤਿਸ ਦੇਹ, ਤਰਾਜੂ ਢਾਲ ਕੇ।
ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਗਰੀਬਾ ਅਤੇ ਲੋੜਵੰਦਾ ਦੀਆਂ ਲੋੜਾਂ ਪੂਰੀਆਂ ਕਰਦੇ ਦੇਖ ਅਲੰਕਾਰ ਖਿੱਚਿਆ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਪੁੰਨ, ਉਪਕਾਰ ਵਿਰਤੀ ਨੇ ਹੀ ਆਪਣਾ ਸਰੀਰ ਧਾਰ ਕੇ ਗੁਰੂ ਨਾਨਕ ਰੂਪ ਵਿਚ ਆ ਦੁਕਾਨ ਚਲਾਈ ਹੈ। ਸਿੱਟਾ ਇਹ ਕਿ ਗਰੀਬੀ, ਭੁੱਖ ਨੰਗ ਤੇ ਦੁੱਖ ਸੁਲਤਾਨਪੁਰ ਤੋਂ ਕੂਚ ਹੀ ਕਰ ਗਏ ਹਨ :
1. ਹੈ ਮਤਿਵਾਨ ਸੁਜਾਨ ਜਾਂ ਦਸਤ।