Back ArrowLogo
Info
Profile

'ਮਾਨੋ ਪੁੰਨ ਤਨ ਧਾਰ ਨਿਜ ਕੀਨੀ ਆਨ ਦੁਕਾਨ।

ਦਰਿਦ ਛਦਾ ਜੁ ਨਗਨਤਾ ਤਜ ਗਏ ਪੁਰ ਸੁਲਤਾਨ।

ਗੁਰੂ ਨਾਨਕ ਦੇਵ ਜੀ ਦਾ ਹੱਥ ਬੜਾ ਖੁੱਲ੍ਹਾ ਸੀ। ਦਿਲ ਦਰਿਆ। ਲੋੜਵੰਦ ਦੀ ਲੋੜ ਪੁੱਛ ਕੇ ਪੂਰੀ ਕਰਦੇ। ਗ੍ਰਹਿਸਤ ਵਿਚ ਉਦਾਸ ਸਨ।

ਕੁਝ ਚਿਰ ਪਿੱਛੋਂ ਬਾਬਾ ਜੀ ਨੇ ਮਰਦਾਨਾ ਜੀ ਨੂੰ ਭੇਜ ਕੇ ਮਾਤਾ ਸੁਲੱਖਣੀ ਅਤੇ ਬੱਚਿਆਂ ਨੂੰ ਵੀ ਸਦਵਾ ਲਿਆ। ਦੋਲਤ ਖ਼ਾਨ 'ਤੇ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦਾ ਐਸਾ ਪ੍ਰਭਾਵ ਪਿਆ ਕਿ ਉਸ ਨੇ ਇਕ ਹੁਕਮ ਰਾਹੀਂ ਇਹ ਕਿਹਾ : 'ਜਿਤਨੀ ਮੇਰੀ ਇਹ ਸਰਕਾਰ ਹੈ, ਇਤਨੀ ਸਭ ਨਾਨਕ ਜੀ ਦੇ ਹਵਾਲੇ ਕਰੋ। ਫਿਰ ਗੁਰੂ ਨਾਨਕ ਜੀ ਦੇ ਕਹਿਣ ਤੇ ਸੁਲਤਾਨਪੁਰ ਤੋਂ ਪਹਿਲਾਂ ਫੌਜ ਘਟਾਉਣੀ ਤੇ ਫਿਰ ਹਟਾ ਹੀ ਦਿੱਤੀ। ਬਚਾਏ ਖਰਚ ਨਾਲ ਲੋੜਵੰਦਾਂ ਲਈ ਸਰਕਾਰੀ ਲੰਗਰ ਲੱਗ ਗਏ। 'ਸਵਾਲੀ, ਫ਼ਕੀਰ ਖਾਲੀ ਨਾ ਜਾਏ।' ਭਾਈ ਮਨੀ ਸਿੰਘ ਨੇ ਲਿਖਿਆ ਹੈ ਕਿ ਦੌਲਤ ਖਾਨ ਪਾਸ ਇਹ ਸ਼ਿਕਾਇਤ ਵੀ ਕੀਤੀ ਗਈ ਕਿ ਖੈਰਾਇਤ 'ਤੇ ਬਹੁਤ ਖਰਚ ਹੋ ਰਿਹਾ ਹੈ। 'ਸਿਪਾਹੀ ਦਾ ਖ਼ਰਚ ਸੋ ਰੁਪਏ ਰੋਜ਼ ਉੱਠਦਾ ਹੈ ਅਤੇ ਖੈਰਾਇਤ ਰੋਜ਼ ਪੰਜ ਸੋ ਰੁਪਏ ਉੱਠਦੀ ਹੈ। ਸ਼ਿਕਾਇਤ ਕਰਨ ਵਾਲਿਆਂ ਨੂੰ ਦੌਲਤ ਖਾਨ ਨੇ ਇਹ ਹੀ ਕਿਹਾ ਕਿ ਸੁਲਤਾਨਪੁਰ ਦੇ ਭਾਗ ਹਨ ਕਿ ਐਸਾ ਮੋਦੀ ਮਿਲਿਆ ਹੈ।

ਗੁਰੂ ਨਾਨਕ ਦੇਵ ਜੀ ਦੀ ਵਡਿਆਈ ਅਤੇ ਸੋਭਾ ਸੁਣ ਕੇ ਤਲਵੰਡੀ ਤੋਂ ਕਿੰਨੇ ਲੋਕ ਰੁਜ਼ਗਾਰ ਪ੍ਰਾਪਤ ਕਰਨ ਲਈ ਸੁਲਤਾਨਪੁਰ ਆਏ। 'ਤਿਸ ਪਿੱਛੇ ਹੋਰ ਖਾਇ ਘਨੇਰੀ ਵਾਲੀ ਗੱਲ ਹੋਈ। ਮਿਹਰਬਾਨ ਦੇ ਸ਼ਬਦਾਂ ਵਿਚ 'ਜਿਹੋ ਜਿਹਾ ਕੋਈ ਕੰਮ ਜਾਣੋ, ਤੇਹੋ ਜਿਹੀ ਉਸ ਟਹਿਲ ਮਿਲੇ, ਸਭ ਕੋਈ ਸਦਕਾ ਬਾਬੇ ਜੀ ਦਾ ਬਾਫ਼ਰਾਤ (ਰੰਜਵੀਂ) ਰੋਟੀ ਖਾਇ। ਕੰਮ ਪਾਤਸ਼ਾਹੀ ਜੋਡਿ ਛੋਡਿਓ। ਸੋ ਉਸ ਹੀ ਭਾਂਤ ਕੰਮ ਸਰਕਾਰ ਕਾ ਚਾਲੇ।' ਭਾਵ ਉਨ੍ਹਾਂ ਨੇ ਸਰਕਾਰੀ ਕੰਮ ਵਿਚ ਐਸੀ ਤਰਤੀਬ ਤੇ ਮਰਯਾਦਾ ਬੰਨ੍ਹ ਦਿੱਤੀ ਕਿ ਸਾਰੇ ਕੰਮ ਆਪਣੇ ਆਪ ਤੇ ਸਮੇਂ ਸਿਰ ਹੋਣ ਲੱਗੇ।

ਸੰਗਤ ਦੀ ਨੀਂਹ : ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਦੀ ਨਿੱਤ ਕ੍ਰਿਆ ਬਾਰੇ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਪਿਛਲ ਰਾਤ ਜਾਗਦੇ ਅਤੇ ਇਸ਼ਨਾਨ ਕਰਨ ਲਈ ਵਈ ਚਲੇ ਜਾਂਦੇ। ਇਸ਼ਨਾਨ ਕਰਕੇ ਵਈ ਕਿਨਾਰੇ ਹੀ ਪਹਿਲਾਂ ਕੁਝ ਚਿਰ ਉਸ ਦੀ ਯਾਦ ਵਿਚ ਜੁੜਦੇ ਤੇ ਫਿਰ ਕੀਰਤਨ ਕਰਦੇ। ਭਾਈ ਮਰਦਾਨਾ ਜੀ ਨਾਲ ਹੀ ਹੁੰਦੇ ਸਨ। ਵਈਂ ਕਿਨਾਰੇ ਹੀ ਸੰਗਤ ਜੁੜਨ ਲੱਗ ਪਈ। ਸਵੇਰੇ ਹੀ ਪ੍ਰਸ਼ਾਦਾ ਛਕ ਕੇ ਗੁਰੂ ਨਾਨਕ ਦੇਵ ਜੀ ਤੜਕਸਾਰ (ਉਖਾਕਾਲ ਦਰਬਾਰ ਲੱਗਣ ਤੋਂ ਪਹਿਲਾਂ ਹੀ ਪੁੱਜ ਜਾਂਦੇ ਅਤੇ ਕਿਸੇ ਦਾ ਵੀ ਰਾਜ ਦਰਬਾਰ ਤੱਕ ਕੋਈ ਕੰਮ ਹੋਏ, ਸਿੱਧ ਕਰ ਦਿੰਦੇ ਸਾਰਿਆਂ ਦਾ ਕਾਜ ਸਰ ਜਾਂਦਾ। ਹਰ ਇਕ ਦੀ ਫ਼ਰਿਆਦ ਸੁਣੀ ਜਾਂਦੀ। ਦੋਲਤ ਖ਼ਾਨ ਵੀ ਉਸ ਤੇ ਹੀ ਮੁਹਰ ਲਗਾ ਦਿੰਦਾ ਜਿਸ 'ਤੇ ਬਾਬਾ ਜੀ ਕਹਿੰਦੇ। ਦਰਬਾਰ ਵਿਚ ਕਿਸੇ ਦਾ ਕੰਮ ਅੜਿਆ ਨਾ ਰਿਹਾ। ਭੂਮੀਏ, ਚਉਧਰੀ, ਕਾਨੂੰਗੋ, ਕਰੋੜੀਏ, ਗਰੀਬ ਰਿਆਇਆ ਤੇ ਹੋਰ ਸਭ ਗੁਰੂ ਨਾਨਕ ਜੀ ਦੀ ਸੂਝ ’ਤੇ ਹੈਰਾਨ ਹੁੰਦੇ। ਸੱਚੀ ਗੱਲ ਤਾਂ

44 / 237
Previous
Next