Back ArrowLogo
Info
Profile

ਇਹ ਹੈ ਕਿ ਹਰ ਕਿਸੇ ਦੀ ਜ਼ਬਾਨ 'ਤੇ ਇਹ ਹੀ ਸੀ, 'ਹੇ ਪ੍ਰਮੇਸ਼ਰ ਨਾਨਕ ਕਾ ਤੂੰ ਭਲਾ ਕਰਿ, ਇਸ ਕਾਰਨ ਨਾ ਰਯਤਿ ਨਾ ਚਉਧਰੀ, ਨਾ ਕਾਨੂੰਗੋ, ਨਾ ਸਿਕਦਾਰ ਝਗੜਦਾ ਹੈ। ਨਾ ਕਿਸੇ ਨੂੰ ਬੰਦੀਖਾਨਾ ਮਿਲਦਾ ਹੈ, ਨਾ ਕੋਈ ਤਨੀਦਾ ਹੈ, ਧੰਨ ਹੈ ਨਾਨਕ ਜਿਸ ਦੇ ਆਵਣੇ ਕਰਿ ਸਭ ਸੁਖੀ ਹੋਇਆ ਹੈ, ਲੋਕਾਂ ਬਹੁਤ ਸੁਖ ਪਾਇਆ ਹੈ। ਦੌਲਤ ਖ਼ਾਨ ਤਾਂ ਗੁਰੂ ਜੀ ਦਾ ਮੁਰੀਦ ਹੀ ਬਣ ਗਿਆ। ਇਹੀ ਕਾਰਨ ਹੈ ਕਿ ਭਾਈ ਗੁਰਦਾਸ ਜੀ ਨੇ ਦੋਲਤ ਖਾਨ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੀ ਸੂਚੀ ਵਿਚ ਲਿਖਿਆ ਹੈ। ਭਾਈ ਸਾਹਿਬ ਦੇ ਸ਼ਬਦ ਹਨ -ਦੋਲਤ ਖ਼ਾਨ ਲੋਧੀ ਭਲਾ ਹੋਇਆ ਜਿੰਦ ਪੀਰ ਅਬਿਨਾਸੀ।' ਮੈਕਾਲਫ਼ ਦੇ ਕਹਿਣ ਅਨੁਸਾਰ, ਦੇਸ਼ ਵਿਚ ਧੁੰਮ ਪੈ ਗਈ। ਰਾਤ ਦਿਨ ਬਾਬੇ ਪਾਸ ਮੇਲਾ ਤੇ ਲੰਗਰ ਲੱਗਾ ਰਹੇ। ਮੜ੍ਹੀ, ਮਸਾਣੀ, ਮੂਰਤੀ ਮੰਨਣ ਤੋਂ ਹਟਾ ਕੇ ਲੋਕਾਂ ਨੂੰ ਪਰਮੇਸ਼ਰ ਵੱਲ ਪ੍ਰੇਰਦੇ, ਭੇਖਾਂ ਦੀ ਨਿਖੇਧੀ ਕਰਦੇ । ਦਿਹਾੜੀ ਰਸਦਾਂ ਸੰਭਾਲਦੇ, ਰਕਮਾਂ ਇਕੱਠੀਆਂ ਕਰਦੇ ਤੇ ਹਿਸਾਬ ਕਰ ਕੇ ਵਾਪਸ ਘਰ ਮੁੜਦੇ। ਰੋਜ਼ ਪਰਚਾ ਲਿਖ ਕੇ ਪਹੁੰਚਾ ਦਿੰਦੇ। ਸ਼ਾਮ ਨੂੰ ਸੋਦਰ ਪਿੱਛੋਂ ਪ੍ਰਸਾਦਿ ਛਕਦੇ ਤੇ ਰਾਤ ਨੂੰ ਫਿਰ ਕੀਰਤਨ ਤੇ ਸੋਹਿਲਾ ਪੜ੍ਹ ਕੇ ਸੋ ਜਾਂਦੇ। ਸ਼ਾਮ ਨੂੰ ਕਈ ਫ਼ਕੀਰ ਤੇ ਦਰਵੇਸ਼ ਉਨ੍ਹਾਂ ਦੇ ਪਾਸ ਆ ਜਾਂਦੇ ਤੇ ਉਥੇ ਹੀ ਲੰਗਰ ਪਾਉਂਦੇ।

ਪੁਰਾਤਨ ਜਨਮ ਸਾਖੀ ਦੇ ਲਿਖਣ ਮੁਤਾਬਿਕ: 'ਅਰ ਜੋ ਕਿਛ ਅਲੂਫਾ ਗੁਰੂ ਨਾਨਕ ਜੋਗ ਮਿਲੇ, ਸੋ ਖਾਵੇ, ਹੋਰ ਪਰਮੇਸਰ ਕੇ ਅਰਥ ਦੇਵੈ ਅਤੇ ਨਿਤਾ ਪ੍ਰਤਿ ਰਾਤ ਕਉ ਕੀਰਤਨ ਹੋਵੇ।'

ਇਸ ਸੋਭਾ ਹੁੰਦੀ ਵਿਚ ਵੀ ਗੁਰੂ ਨਾਨਕ ਦੇਵ ਜੀ ਕਿਸੇ ਪਲ ਪ੍ਰਭੂ ਦਾ ਨਾਂ ਨਹੀਂ ਸਨ ਭੁੱਲਦੇ। ਉਨ੍ਹਾਂ ਦੇ ਮੁੱਖ 'ਤੇ 'ਤੇਰਾ-ਤੇਰਾ' ਹੀ ਰਹਿੰਦਾ ਸੀ। ਕਈ ਵਾਰ ਵਜਦ ਵਿਚ ਆ ਕੇ ਨਿਰੰਕਾਰ, ਕਰਤਾਰ, ਨਾਨਕ ਬੰਦਾ ਤੇਰਾ ਦੀ ਧੁਨੀ ਵੀ ਲਗਾ ਦਿੰਦੇ। ਇਕ ਪਾਸੇ ਪੂਰਨ ਹਿਸਾਬ, ਦੂਜੇ ਪਾਸੇ 'ਤੇਰਾ-ਤੇਰਾ' ਦੀ ਧੁਨੀ ਕਈਆਂ ਨੂੰ ਹੈਰਾਨ ਕਰਦੀ ਸੀ। ਕਈ ਵਾਰੀ ਆਪੂੰ ਧਾਰਨਾ ਤੋਲਦੇ ਫਰਮਾਂਦੇ :

'ਅਸੀਂ ਠੂੰਗਾ ਕਿਉਂ ਮਾਰੀਏ। ਆਪਣੀ ਆਤਮਾ ਤੇ ਵੱਟੇ ਪੱਥਰ ਬਣ ਕੇ ਆਤਮਾ ਨੂੰ ਡੋਬ ਦਿੰਦੇ ਹਨ। ਪਾਸਕੂ ਕਿਉਂ ਰੱਖੀਏ ? ਇਖਲਾਕ ਵਿਚ ਕਾਣੇ ਪੈ ਜਾਂਦੀ ਹੈ। ਕਣਕ ਉਸ ਦੀ ਹੈ, ਅਸੀਂ ਕਿਉਂ ਗਿਣਤੀਆਂ ਕਰੀਏ। ਸ਼ੱਕਰ ਉਸ ਦੀ ਹੈ, ਸ਼ੱਕਰ ਤੋਲਦੇ ਕਿਉਂ ਕੌੜਾ ਬੋਲੀਏ। ਘਾਟਾ ਪੈਂਦਾ ਹੈ ਉਸ ਨਾਲੋਂ ਟੁੱਟ ਜਾਣ ਵਿਚ, ਤੇ ਵਾਧਾ ਹੁੰਦਾ ਹੈ, ਉਸ ਨਾਲ ਜੁੜਨ ਵਿਚ। ਉਸ ਦੀਆਂ ਦਾਤਾਂ ਨਹੀਂ ਨਿਖੁੱਟਦੀਆਂ, ਖਾਣ ਵਾਲੇ ਮੁੱਕ ਜਾਂਦੇ ਹਨ।

ਪਰਉਪਕਾਰ : ਕਈਆਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ। ਕਿਸੇ ਥੁੜੇ ਹੋਏ ਦੇ ਬੱਚੇ ਦੀ ਸ਼ਾਦੀ ਹੋਵੇ ਤਾਂ ਆਪ ਵਿਚ ਪੈ ਕੇ ਸਾਰਾ ਕਾਰਜ ਕਰਾਉਂਦੇ। ਜਿਹੜੀ ਵਸਤੂ ਦੀ ਲੋੜ ਪੈਂਦੀ, ਨਗਰੋਂ ਪੂਰੀ ਕਰਦੇ ਜਾਂ ਲਾਹੌਰ ਤੋਂ ਮੰਗਵਾ ਦਿੰਦੇ। ਮੁਨਸ਼ੀ ਸੋਹਣ ਲਾਲ ਸੂਰੀ ਨੇ ਇਸੇ ਸਬੰਧ ਵਿਚ ਲਿਖਿਆ ਹੈ ਕਿ ਆਪ ਪਾਸ ਜੋ ਵੀ ਫ਼ਕੀਰ, ਗਰੀਬ ਗੁਰਬਾ, ਆਜਿਜ਼, ਮਸਕੀਨ, ਨਿਤਾਣਾ ਤੇ ਮੁਥਾਜ ਆਉਂਦਾ, ਆਪ ਉਸ ਨੂੰ ਰੋਟੀ ਪਾਣੀ ਤੇ

45 / 237
Previous
Next