ਵਸਤੂ ਆਦਿ ਦੇ ਕੇ ਬਹੁਤ ਸੇਵਾ ਕਰਦੇ। ਕੁਝ ਲੋਕਾਂ ਨੂੰ ਗੁਰੂ ਸਾਹਿਬ ਦੀ ਮਹਾਨਤਾ ਦਾ ਕੋਈ ਗਿਆਨ ਨਹੀਂ ਸੀ । ਉਨ੍ਹਾਂ ਰ ਰੂ ਵਿਰੁੱਧ ਚੁਗਲੀਆਂ ਵੀ ਕਰਨੀਆਂ ਪਰ ਹਿਸਾਬ ਕਰਨ 'ਤੇ ਹਰ ਵਾਰੀ ਗੁਰੂ ਸਾਹਿਬ ਦਾ ਰੁਪਿਆ ਨਵਾਬ ਦੇ ਜਿੰਮੇ ਹੀ ਨਿਕਲਦਾ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਦੋਲਤ ਖਾਨ ਤਬ ਬੁਝਿਆ ਨਾਨਕ ਹੈ ਬਡ ਸਾਧ।
ਜਿਉਂ ਜਿਉਂ ਖਰਚੇ ਤਿਉਂ ਬਢੋ, ਸੰਤਨ ਮਤਾ ਅਗਾਧ।'
ਤਬ ਕਹਾ ਖ਼ਾਨ :
'ਸੋ ਸੋ ਭਈ ਭੂਲ।
ਨਾਨਕਾ ਤੂੰ ਬਰਕਤ ਕਾ ਮੂਲ।'
ਮਲਸੀਹਾ' ਦੇ ਚੌਧਰੀ ਭਾਈ ਭਗੀਰਥ ਨੇ ਗੁਰੂ ਜੀ ਦੀ ਨਿੱਤ ਦੀ ਕਾਰ ਦੇਖ ਕੇ ਕਾਲੀ ਦੀ ਪੂਜਾ ਛੱਡ ਦਿੱਤੀ ਅਤੇ ਸੇਵਾ ਵਿਚ ਜੁੱਟ ਗਿਆ। ਭਾਈ ਗੁਰਦਾਸ ਜੀ ਨੇ ਉਸ ਦਾ ਕਾਲੀ ਦੀ ਪੂਜਾ ਤੋਂ ਹਟ ਕੇ ਗੁਰੂ-ਸ਼ਰਨ ਲੈਣ ਦਾ ਖਾਸ ਜ਼ਿਕਰ ਕੀਤਾ ਹੈ ਕਿ ਉਹ ਹੀ ਭਗੀਰਥ ਜੋ ਕਾਲੀ-ਪੂਜ ਸੀ, ਸਿਫ਼ਤ-ਸਾਲਾਹ ਵਿਚ ਜੁੜਨ ਲੱਗਾ। 'ਮੈਲਸੀਹਾ ਵਿਚ ਆਖੀਐ ਭਗੀਰਥ ਕਾਲੀ, ਗੁਣ ਗਾਵੈ।
ਭਾਈ ਭਗੀਰਥ : ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਭਗੀਰਥ ਨੇ 'ਕਾਲੀ' ਨੂੰ ਗੁਰੂ ਨਾਨਕ ਦੇ ਵਿਹੜੇ ਝਾੜੂ ਦੇਂਦੇ ਤੱਕਿਆ ਸੀ। ਪੁੱਛਣ 'ਤੇ ਕਾਲੀ ਨੇ ਕਿਹਾ ਸੀ : 'ਭਗੀਰਥਾ ਹੈਰਾਨ ਨਾ ਹੋ। ਮੈਂ ਹੀ ਕਾਲੀ ਹਾਂ। ਸੇਵਾ ਕਰਦੀ ਹਾਂ ਤਾਂ ਮੇਰੇ ਵਿਚ ਸ਼ਕਤੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸੋਝੀ ਦਿੱਤੀ ਕਿ ਲੋਕ-ਸੇਵਾ ਹੀ ਸ਼ਕਤੀ ਦਿੰਦੀ ਹੈ। ਭਲੇ ਪੁਰਸ਼ਾਂ ਦੀ ਸੰਗਤ ਹੀ ਦੀਦਾਰ ਹੈ। ਸੰਗਤ ਕਰ ਵਾਹਿਗੁਰੂ ਦੇ ਗੁਣ ਗਾਣੇ ਹੀ ਅਸਲ ਦੀਦਾਰ ਹੈ। ਭਗੀਰਥ ਜੀ ਸਤਿਸੰਗ ਕਰਨ ਲੱਗੇ। ਉਹ ਅੰਮ੍ਰਿਤ ਵੇਲੇ ਜਾਗਦੇ, ਵਈਂ ਇਸ਼ਨਾਨ ਕਰਨ ਵੀ ਨਾਲ ਹੀ ਜਾਂਦੇ। ਦਿਨ-ਰਾਤ ਅਭਿਆਸ ਕਰਨ ਅਤੇ ਸਾਰਾ ਦਿਨ ਸੰਤ ਸੇਵਾ ਵਿਚ ਬਿਤਾਣ ਲੱਗੇ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਰਹਿਤ ਭਇਓ, ਦਰਸ਼ਨ ਨਿਤ ਕਰਹੀ।
ਚਚਨ ਪਖਾਰ ਹਰਖ ਉਣ ਧਰਹੀ।
ਜਿਉਂ, ਕਰੁਨਾਨਿਧ ਦੇਹਿ ਰਜਾਇ।
ਤੋਸੇ ਕਰੇ ਸਦਾ ਮਨ ਭਾਇ'।
ਭਾਈ ਗੁਰਦਾਸ ਜੀ ਨੇ ਇਸੇ ਲਈ ਲਿਖਿਆ ਹੈ ਕਿ ਹੁਣ ਭਗੀਰਥ ਸਿਵਾਇ ਪ੍ਰਭੂ ਦੇ ਗੁਣ ਗਾਇਣ ਤੋਂ, ਹੋਰ ਕਰਮ, ਪੂਜਾ-ਪਾਠ ਨਹੀਂ ਕਰਦਾ।
ਭਾਈ ਮਨਸੁਖ : ਇਸੇ ਭਾਈ ਭਗੀਰਥ ਨੂੰ ਗੁਰੂ ਨਾਨਕ ਦੇਵ ਜੀ ਲਾਹੌਰ ਜਾਂ ਹੋਰ ਮੰਡੀਆਂ ਵਿਚ ਸੌਦਾ ਲੱਤਾ ਲੈਣ ਲਈ ਭੇਜਿਆ ਕਰਦੇ ਸਨ। ਇਕ ਵਾਰੀ ਜਦ ਇਕ ਗ਼ਰੀਬ ਖੱਤਰੀ ਦੀ ਲੜਕੀ ਦੀ ਸ਼ਾਦੀ ਬਹੁਤ ਨੇੜੇ ਆ ਗਈ ਤਾਂ ਉਸ ਦੇ ਸਾਰੇ
1. ਮਲਸੀਹਾ ਸੁਲਤਾਨਪੁਰ ਤੋਂ ੧੮ ਕੁ ਮੀਲ ਦੀ ਵਾਟ 'ਤੇ ਹੈ।