Back ArrowLogo
Info
Profile

ਦਾਜ-ਦਉਣ ਲਈ ਗੁਰੂ ਜੀ ਨੇ ਭਗੀਰਥ ਜੀ ਨੂੰ ਲਾਹੌਰ ਭੇਜਿਆ। ਉਥੇ ਭਾਈ ਭਗੀਰਥ ਜੀ ਦੀ ਨਿਰਾਲੀ ਰਹਿਣੀ ਅਤੇ ਪਾਖੰਡ ਰਹਿਤ ਪੂਜਾ ਦੇਖ ਕੇ ਭਾਈ ਮਨਸੁਖ ਬਹੁਤ ਹੀ ਪ੍ਰਭਾਵਿਤ ਹੋਇਆ। ਐਸਾ ਪ੍ਰਭਾਵ ਪਿਆ ਕਿ ਉਹ ਆਪਣੀ ਲੜਕੀ ਲਈ ਤਿਆਰ ਚੂੜਾ ਲੈ ਕੇ ਗੁਰੂ ਜੀ ਪਾਸ ਪੁੱਜਾ ਤੇ ਲੋੜਵੰਦ ਦੀ ਲੋੜ ਪੂਰੀ ਕੀਤੀ। ਗੁਰੂ ਨਾਨਕ ਜੀ ਨੇ ਭਾਈ ਮਨਸੁਖ ਨੂੰ ਦੂਰ ਵਪਾਰ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਵਰਮਾਇਆ: 'ਮਨ ਦਾ ਸੁਖ ਹੈ, ਮਮਤਾ ਗਵਾਏ।'

ਭਾਈ ਮਨਸੁਖ ਦੇ ਪਵਿੱਤਰ ਵਿਹਾਰ ਸਦਕਾ ਨਾਨਕ-ਨਾਮ ਲੰਕਾ ਦੇ ਟਾਪੂਆਂ ਤੱਕ ਪੁੱਜਾ। ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁਖ ਨੂੰ ਤਿੰਨ ਗੱਲਾਂ ਪੱਲੇ ਬੰਨ੍ਹਣ ਲਈ ਕਹੀਆਂ ਸਨ : ਨਾਮ ਵਿਚ ਲਿਵ ਲਾਵਣੀ, ਹਉਮੇ ਜਿੱਤਣੀ ਅਤੇ ਭਾਣੇ ਵਿਚ ਸੁਖ ਮਨਾਉਣਾ।

ਜਦ ਲੰਕਾ ਵਿਚ ਭਾਈ ਮਨਸੁਖ ਵਿਰੁੱਧ ਸ਼ਿਕਾਇਤਾਂ ਹੋਈਆਂ ਕਿ ਇਹ 'ਰਾਜ ਧਰਮ' ਤੇ 'ਬ੍ਰਹਮ ਧਰਮ' ਨਹੀਂ ਅਪਣਾਉਂਦਾ ਤਾਂ ਆਪ ਜੀ ਨੇ ਭਰੇ ਦਰਬਾਰ ਕਿਹਾ ਸੀ : ਜੋ ਪਿਛਲ ਰਾਤ ਉਠਤੇ ਹੈਂ, ਨਾਮ ਜਪਤੇ ਹੈਂ, ਯਥਾ ਸ਼ਕਤ ਦਾਨ ਕਰਤੇ ਹੈਂ, ਤਿਨ ਕੋ ਅਨੇਕ ਗਾਇਤ੍ਰੀ ਕੇ ਪਾਠ ਕਾ ਫਲ ਹੈ।

ਕਿਰਤ ਤੇ ਕੀਰਤੀ : ਦੌਲਤ ਖਾਨ ਨੇ ਇਕ ਵਾਰੀ ਜੈ ਰਾਮ ਜੀ ਨੂੰ ਕਿਹਾ, 'ਜੇ ਰਾਮ. ਜੈਸਾ ਤੂੰ ਕਹਤਾ ਥਾ ਤਿਸ ਤੀ ਭੀ ਬਲਕਿ ਜਾਜ਼ਤ (ਜਿਆਦਾ) ਹੈ। ਕਈ ਵਾਰੀ ਪਾਤਸ਼ਾਹ ਇਹ ਵੀ ਸੋਚਦੇ : 'ਏ ਪਰਮੇਸ਼ਰ ਮੇਰਾ ਮਨ ਇਸ ਗੱਲ ਵਿਚ ਨਹੀਂ। ਇਹ ਗੱਲ ਅਚਾਨਕ ਮੇਰੇ ਗਲ ਪਈ। ਮੇਰਾ ਧਿਆਨ ਕਿਥਾਉ ਹੋਰ ਹੈ। ਇਹ ਗੱਲ ਕਿਛੁ ਹੋਰ। ਕਈ ਵਾਰੀ ਚੁੱਪ ਕਰ ਜਾਂਦੇ ਪਰ ਫਿਰ ਆਖਦੇ: 'ਮਾਇਆ ਵਿਚ ਰਹਿ ਕੇ ਮਾਇਆ ਤੋਂ ਉੱਚਾ ਰਹਿਣਾ ਹੀ ਠੀਕ ਹੈ। 'ਮਾਇਆ ਭੀ ਪ੍ਰਮੇਸ਼ਰ ਕੀ ਅਰੁ ਰਾਜ ਭੀ ਪ੍ਰਮੇਸ਼ਰ ਕਾ। ਪਾਟ ਭੀ ਪ੍ਰਮੇਸਰ ਕਾ ਰਯਤ ਵੀ ਪ੍ਰਮੇਸ਼ਰ ਕੀ। ਬੁਰਾ ਵੀ ਪ੍ਰਮੇਸ਼ਰ ਕਾ, ਭਲਾ ਵੀ ਪ੍ਰਮੇਸ਼ਰ ਕਾ। ਏ ਜੇ ਚਾਕਰੀ ਹੈ ਸਿ ਭੀ ਪ੍ਰਮੇਸ਼ਰ ਕੀ ਕਰ ਜਾਣ। ਜੇ ਇਕ ਦੋਲਤ ਖ਼ਾਨ ਦੀ ਟਹਿਲ ਹੈ ਸਿ ਪ੍ਰਮੇਸ਼ਰ ਕੀ ਟਹਿਲ ਹੈ। ਏਵ ਕਹਿ ਕਰਿ ਤੂੰ ਚਾਕਰੀ ਕਰਿ। ਸਕਲ ਮਹਿ ਪ੍ਰਮੇਸ਼ਰ ਹੀ ਕਹਿ ਜਾਣ।" ਕਿਰਤ ਨਾਲ ਕੀਰਤੀ ਕਿਵੇਂ ਜੋੜ ਰੱਖੀ ਹੋਈ ਸੀ. ਉਸ ਦੀ ਇਕ ਉਦਾਹਰਨ ਜਨਮ ਸਾਖੀ ਵਾਲਿਆ ਦਿੱਤੀ ਹੈ। ਇਕ ਵਾਰੀ ਹਿਸਾਬ, ਲੇਖਾ-ਜੋਖਾ ਕਰਦੇ ਬਹੁਤ ਰਾਤ ਗੁਜਰ ਗਈ। ਸੋਦਰ ਤੇ ਸੋਹਿਲਾ ਦਾ ਸਮਾਂ ਵੀ ਗੁਜ਼ਰ ਗਇਆ ਤਾਂ ਆਪ ਜੀ ਨੇ ਬਹੁਤ ਹੀ ਮਹਿਸੂਸ ਕੀਤਾ ਤੇ ਸਤਿਸੰਗੀਆ ਨੂੰ ਕਹਿਣ ਲੱਗ ਪਏ : 'ਮੇਰੇ ਸਿਰ ਕਿਆ ਹੋਵੇਗਾ। ਇਕ ਦਿਨ ਨੇਮ ਵਿਚ ਰਤਾ ਕੁ ਵਿਘਨ ਪੈਣ ਤੇ ਇਹ ਬਚਨ ਕਹਿਣੇ, ਉਨ੍ਹਾਂ ਦਾ 'ਆਖਾ ਜੀਵਾ ਵਿਸਰੇ ਮਰਿ ਜਾਉ ਵਾਲਾ ਸੁਭਾਅ

1. ਸਤਿਨਾਮੁ ਜਪੁ ਹੇ ਅਨੁਰਾਗੀ।

ਮਾਨਹੁ ਪ੍ਰਭ ਕਾ ਭਾਣਾ ਮੀਠਾ।

ਜਾਨਹੁ ਸਦਾ ਅਪਨੇ ਈਠਾ। ੪੮।

2. ਸਾਖੀ ਮਿਹਰਬਾਨ, ਪੰਨਾ ੭੮-੭੯।

47 / 237
Previous
Next