ਹੀ ਦਰਸਾਉਂਦਾ ਹੈ। ਜਦ ਤੱਕ ਸੋਦਰ ਕੀਰਤਨ ਨਾ ਕਰ ਲਿਆ, ਪ੍ਰਸਾਦ ਨਾ ਛਕਿਆ।
ਜਦ ਕਿਸੇ ਪੁੱਛਿਆ ਕਿ ਨੇਮ ਦੇ ਅੱਗੇ ਜਾਂ ਪਿੱਛੇ ਹੋਣ ਨਾਲ ਕਿਉਂ ਤੁਸਾਂ ਇਨਾ ਮਹਿਸੂਸ ਕੀਤਾ, ਤਾਂ ਆਪ ਜੀ ਨੇ ਪ੍ਰਾਣੀ ਮਾਤਰ ਨੂੰ ਉਪਦੇਸ਼ ਹਿਤ ਫਰਮਾਇਆ : 'ਤਨ, ਮਨ, ਧਨ ਦੇ ਲਾਲਚ ਵਿਚ ਪਰਮੇਸ਼ਰ ਕਾ ਨਾਮ ਵਿਸਰ ਗਿਆ ਤਾਂ ਕਿਆ ਕਰਨਾ ਹੈ ਏਹ ਧਨ, ਕਿਆ ਕਰਨਾ ਹੈ ਤਨ, ਕਿਆ ਕਰਨਾ ਹੈ ਰਾਜ, ਸੁੱਖ ਸੰਪਉ, ਜਿਨੀਂ ਪਰਮੇਸ਼ਰ ਵਿਸਾਰਿਆ।''
ਗੁਰੂ ਨਾਨਕ ਦੇਵ ਜੀ ਨੇ ਉਥੇ ਹੀ ਸਭ ਨੂੰ ਸੋਝੀ ਦਿੱਤੀ ਕਿ ਦੁਨੀਆਂ ਮਾਇਆ- ਮਾਇਆ ਕਰਦੀ ਹੈ, ਮਾਇਆ ਤਾਂ ਕਿਸੀ ਪਾਸ ਹੈ ਨਹੀਂ, ਇਹ ਸਭ ਮਾਇਆ ਕੀ ਛਾਇਆ ਹੈ। ਮਨੁੱਖ ਨੂੰ ਮਾਇਆ ਨਹੀਂ, ਹਿਰਸ ਮਾਰਦੀ ਹੈ। ਗੁਰੂ ਨਾਨਕ ਦੇਵ ਜੀ ਜਦ ਐਸੇ ਬਚਨ ਕਰ ਰਹੇ ਸਨ ਤਾਂ ਆਵਾਜ਼ ਆਈ, 'ਨਾਨਕ ਤੂੰ ਮੇਰਾ ਹੈ । ਜਦ ਸਾਰੇ ਪੁੱਛਣ ਕਿ ਕੰਮ ਕੀ ਭਲਾ ਹੈ ਤਾਂ ਆਪ ਜੀ ਫ਼ਰਮਾਉਂਦੇ ਸਨ : 'ਖ਼ੁਦਾਇ ਕਾ ਕਾਮ ਭਲਾ ਹੈ। ਜਿਸ ਮਹਿ ਸਾਹਿਬ ਹੋ ਸਾਈ ਕਾਰ ਕਰੇ, ਹੋਰ ਕਾਈ ਨਾ ਕਰੇ। ਸਫ਼ਲਤਾ ਉਸੇ ਨੂੰ ਮਿਲਦੀ ਹੈ, ਜੋ ਆਪਸ ਨੂੰ ਰੱਦ ਕਰਦਾ ਹੈ। ਹੋਰਨਾਂ ਨੂੰ ਭਲਾ ਜਾਣਦਾ ਹੈ ਤੇ ਨਿਸਚਾ ਕਰ ਲੈਂਦਾ ਹੈ ਕਿ ਮੇਰੇ ਤੋਂ ਸਭ ਕੋਈ ਚੰਗੇ ਹਨ। ਹਉਂ ਹੀ ਕਿਛ ਨਾਹੀਂ।'
ਪਿਤਾ ਕਾਲੂ ਜੀ ਦਾ ਆਉਣਾ: ਗੁਰੂ ਨਾਨਕ ਦੇਵ ਜੀ ਦੀ ਸੋਭਾ ਸੁਣ ਕੇ ਪਿਤਾ ਜੀ ਆਏ ਤੇ ਆਉਂਦਿਆਂ ਹੀ ਉਨ੍ਹਾਂ ਪੁੱਛਿਆ ਕਿ ਕੁਝ ਜੋੜਿਆ ਵੀ ਹੈ ਕਿ ਨਹੀਂ ? ਗੁਰੂ ਨਾਨਕ ਦੇਵ ਜੀ ਨੇ ਕਿਹਾ 'ਪਿਤਾ ਜੀ, ਮਾਇਆ ਹੱਥ ਵਿਚ ਨਹੀਂ ਠਹਿਰਦੀ, ਇਧਰ ਤੋਂ ਆਉਂਦੀ ਹੈ, ਉਧਰ ਚਲੀ ਜਾਂਦੀ ਹੈ' :
'ਨਹੀਂ ਹਾਥਿ ਕੇ ਆਥਿ ਕਰੇ ਬਿਰਤਾ
ਇਤ ਆਵਤ ਹੈ ਉਤ ਹੂੰ ਚਲ ਜਾਈ।'
ਤੇਰਾ-ਤੇਰਾ : ਇਸ ਤਰ੍ਹਾਂ ਸਾਢੇ ਚਾਰ ਸਾਲ ਲੰਘ ਗਏ। ਅਹਿਮਦਸ਼ਾਹ ਬਟਾਲਵੀ ਦੇ ਕਹਿਣ ਅਨੁਸਾਰ ਜਦ ਵੀ ਤੇਰਾਂ ਦੇ ਹਿੰਦਸੇ ’ਤੇ ਅੱਪੜਦੇ ਤਾਂ ਲਗਾਤਾਰ ਤੇਰਾ- ਤੇਰਾਂ ਕਹੀ ਜਾਂਦੇ ਅਤੇ ਲੋਕਾਂ ਦੀ ਝੋਲੀ ਵਿਚ ਆਟਾ ਪਾਈ ਜਾਂਦੇ। ਇਹ ਮਾਰਫ਼ਤ ਦੀ ਇਕ ਰਮਜ਼ ਸੀ ਜਿਸ ਦਾ ਭਾਵ ਸੀ ਕਿ ਵਾਹਿਗੁਰੂ ਮੈਂ ਤੇਰਾ ਹਾਂ। ਕਨ੍ਹਈਆ ਲਾਲ ਲਿਖਦਾ ਹੈ ਕਿ ਉਨ੍ਹਾਂ ਸਾਲਾਂ ਵਿਚ ਫਕੀਰਾਂ, ਦਰਵੇਸ਼ਾਂ ਤੇ ਸੰਤਾਂ ਭਗਤਾਂ ਦੀ ਇਕ ਸੰਗਤ ਜਹੀ ਬਣ ਗਈ। ਦੋਖੀ ਤਾਂ ਮੌਕੇ ਦੀ ਤਾੜ ਵਿਚ ਸਨ ਕਿ ਗੁਰੂ ਨਾਨਕ ਦੇਵ ਜੀ ਨੂੰ ਮੋਦੀਖਾਨੇ ਤੋਂ ਕਿਸੇ ਤਰ੍ਹਾਂ ਹਟਾਇਆ ਜਾਏ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਇਸ ਤੋਂ ਪਹਿਲਾਂ ਕਈ ਵਾਰੀ ਸ਼ਿਕਾਇਤਾਂ ਹੋ ਚੁੱਕੀਆਂ ਸਨ, ਕਦੀ ਹਿਸਾਬ ਵਿਚ ਘਾਟਾ ਨਹੀਂ ਸੀ ਨਿਕਲਦਾ। ਨਵਾਬ ਨੇ ਸ਼ਿਕਾਇਤਾਂ ਸੁਣਨੀਆਂ ਬੰਦ ਕਰ ਦਿੱਤੀਆਂ ਪਰ ਐਸਾ ਸਮਾਂ ਆ ਗਿਆ ਜਦ ਤਾਰੀਖ-ਇ-ਪੰਜਾਬ ਦੀ ਲਿਖਤ ਅਨੁਸਾਰ 'ਇਕ ਦਿਨ ਗੁਰੂ ਜੀ ਰਸਦ ਤੋਲ ਰਹੇ ਸਨ ਕਿ ਜਦ ਤੋਲ 'ਤੇਰਾਂ' 'ਤੇ ਆਇਆ ਤਾਂ ਗੁਰੂ ਜੀ ਰੱਬੀ ਚਾਉ ਤੇ ਪ੍ਰੀਤੀ ਵਿਚ ਇੰਨੇ ਮਸਤ ਹੋਏ ਕਿ 'ਤੇਰਾ-ਤੇਰਾ' ਹੀ ਕਹਿੰਦੇ ਗਏ ਅਤੇ ਮੋਦੀਖਾਨੇ ਵਿਚ ਪਿਆ ਸੈਂਕੜੇ ਮਣ ਅਨਾਜ ਲੁਟਾ ਦਿੱਤਾ। ਜਦ ਇਹ ਖ਼ਬਰ