Back ArrowLogo
Info
Profile

ਨਵਾਬ ਨੂੰ ਮਿਲੀ ਤਾਂ ਹਿਸਾਬ ਕਰਨ ਦਾ ਹੁਕਮ ਦਿੱਤਾ ਗਿਆ।'

ਬਖ਼ਤ ਮੱਲ ਨੇ ਖ਼ਾਲਿਸ਼ਾ-ਨਾਮਾ ਵਿਚ ਇਸੇ ਭਾਵ ਦੀ ਵਾਰਤਾ ਲਿਖੀ ਹੈ ਕਿ ਗੁਰੂ ਜੀ ਇਕ ਦਿਨ ਮੋਦੀਖਾਨਾ ਬੈਠੇ ਕਾਰ ਪਏ ਕਰਦੇ ਸਨ ਕਿ ਇਕ ਆਵਾਜ਼ ਜਿਹੀ ਆਈ ਤੂੰ ਕਿਸ ਕਾਰੇ ਲੱਗਾ ਹੋਇਆ ਹੈਂ। ਮੈਂ ਤਾਂ ਤੈਨੂੰ ਆਤਮਕ ਰਾਜ ਪ੍ਰਦਾਨ ਕਰ ਚੁੱਕਾ ਹਾਂ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਹੀ ਉਤਾਂਹ ਡਿੱਠਾ, ਮਾਰਫ਼ਤ ਦੇ ਰੰਗ ਰੰਗੇ ਗਏ। ਅਸਲੀ ਮਸਤੀ ਛਾ ਗਈ। ਮੋਦੀਖ਼ਾਨੇ ਦਾ ਸਾਹਾ ਸਾਮਾਨ ਭੁੱਖਿਆਂ ਨੰਗਿਆਂ ਦੀ ਭੇਟ ਕਰ ਸ਼ਹਿਰੋਂ ਬਾਹਰ ਨਿਕਲ ਗਏ। ਤਾਰੀਖ਼ ਖਾਲਸਾ ਅਨੁਸਾਰ 'ਉਨ੍ਹਾਂ ਨੂੰ ਬੰਦੀ ਵਿਚ ਵੀ ਪਾਇਆ ਗਿਆ। ਤਿੰਨ ਦਿਨ ਹਿਸਾਬ ਹੁੰਦਾ ਰਿਹਾ। ਹਿਸਾਬ ਠੀਕ ਸੀ। ਹਿਸਾਬ ਜਾਦੋ ਰਾਇ ਨਾਂ ਦੇ ਮੁਨਸ਼ੀ ਨੇ ਕੀਤਾ ਸੀ। ਜਦ ਪੜਤਾਲ ਬਾਰੇ ਨਵਾਬ ਨੇ ਪੁੱਛਿਆ ਤਾਂ ਜਾਦੋ ਰਾਇ ਕਿਹਾ : ਨਵਾਬ ਸਲਾਮਤੀ। ਤਿੰਨ ਸੌ ਇੱਕੀ ਰੁਪਏ (ਗੁਰੂ) ਨਾਨਕ (ਜੀ) ਕੇ ਜਾਫਾ (ਵੱਧ) ਉਠੇ ਹੈਂ ਤਾਂ ਨਵਾਬ ਨੇ ਖ਼ਜ਼ਾਨਚੀ ਭਵਾਨੀ ਦਾਸ ਨੂੰ ਗੁਰੂ ਨਾਨਕ ਦੇਵ ਜੀ ਨੂੰ ਅਦਾ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਨੇ ਸਾਰੀ ਰਕਮ ਖੈਰਾਤ ਦੇਣ ਲਈ ਆਗਿਆ ਕੀਤੀ ਪਰ ਨਾਲ ਹੀ ਇਹ ਬਚਨ ਕੀਤੇ :

'ਜਿੱਥੇ ਮਿਹਨਤ ਦੀ ਇਤਨੀ ਬੇਕਦਰੀ ਹੋਵੇ, ਸੱਚਾਈ ਤਿਆਗ ਕੇ ਸ਼ੱਕ ਤੇ ਕੂੜ ਦਾ ਪ੍ਰਭਾਵ ਹੋਵੇ ਉਥੇ ਮੇਰੇ ਲਈ ਕੰਮ ਕਰਨਾ ਅਸੰਭਵ ਹੈ।' ਇਹ ਤੁਕ ਵੀ ਪੜ੍ਹੀ:

"ਰਾਜਾ ਬਾਲਕ, ਨਗਰੀ ਕਾਚੀ, ਦੁਸ਼ਟਾ ਨਾਲ ਪਿਆਰੋ ।"

ਗੁਰੂ ਨਾਨਕ ਦੇਵ ਜੀ ਨੇ ਉਥੇ ਹੀ ਇਹ ਮਨ ਬਣਾ ਲਿਆ ਕਿ ਫਿਰ ਮੋਦੀਖਾਨਾ ਨਹੀਂ ਸੰਭਾਲਣਾ। ਜਦ ਸਵੇਰੇ ਉਹ ਇਸ਼ਨਾਨ ਕਰਨ ਲਈ ਗਏ ਤਾਂ ਮੁੜ ਕੇ ਨਾ ਆਏ। ਸ਼ਹਿਰ ਵਿਚ ਰੌਲਾ ਪੈ ਗਿਆ ਕਿ ਗੁਰੂ ਨਾਨਕ ਦੇਵ ਜੀ ਵਈਂ ਵਿਚ ਪ੍ਰਵੇਸ਼ ਤੋਂ ਬਾਅਦ ਅਲੋਪ ਹੋ ਗਏ ਹਨ ਜਾਂ ਕਿਸੇ ਦਰਿਆਈ ਜਾਨਵਰ ਨੇ ਖਾ ਲਿਆ ਹੈ। ਨਵਾਬ ਨੇ ਵੀ ਜਾਲ ਸੁਟਵਾਏ। ਸਿਰਫ਼ ਇਕ ਬੇਬੇ ਨਾਨਕੀ ਹੀ ਸੀ ਜੋ ਨਹੀਂ ਡੋਲੀ। ਸਭ ਨੂੰ ਆਖਦੀ ਕਿ ਤਾਰਨ ਆਏ ਹਨ, ਉਨ੍ਹਾਂ ਨੂੰ ਜਲ ਨਹੀਂ ਡੋਬ ਸਕਦਾ।

ਵਈਂ ਦਾ ਉਪਦੇਸ਼ : ਤਿੰਨ ਦਿਨਾਂ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਇਤਿਹਾਸਕ ਨਿਰਣਾ ਲੈ ਕੇ ਵਈਂ ਵਲੋਂ ਹੀ ਸ਼ਹਿਰ ਵਿਚ ਪ੍ਰਵੇਸ਼ ਕੀਤਾ। ਪਰਮਾਤਮਾ ਦੇ ਦਰ ਤੋਂ ਗਰੀਬੀ ਨਾਮ ਦੀ ਦਾਤ ਲੈ ਕੇ ਮੁੜੇ ਸਨ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ:

ਪਰਮੇਸ਼ਰ ਕੇ ਸੇਵਕ ਗੁਰੂ ਨਾਨਕ ਜੀ ਨੂੰ ਪਰਮਾਤਮਾ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ-ਭਰ ਆਗਿਆ ਨਾਲ ਮਿਲਿਆ। ਹੁਕਮ ਹੋਇਆ, 'ਨਾਨਕਾ, ਇਹ ਅੰਮ੍ਰਿਤ ਨਾਮ ਕਾ ਪਿਆਲਾ ਹੈ, ਤੂੰ ਪੀਉ। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬ ਮਿਹਰਬਾਨ ਹੋਇਆ। ਬਚਨ ਕੀਤਾ : 'ਨਾਨਕਾ ਮੈਂ ਤੇਰੇ ਕੋਲ ਹਾਂ। ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਤੂੰ ਜਾਇ ਕਰ ਮੇਰਾ ਨਾਮ ਜਪਿ, ਅਰੁ ਲੋਕਾਂ ਥੀਂ ਭੀ ਜਪਾਇ ਅਰ ਸੰਸਾਰ ਥੀਂ ਨਿਰਲੇਪ ਰਹੁ। ਨਾਮ, ਦਾਨ, ਇਸ਼ਨਾਨ, ਸੇਵਾ ਸਿਮਰਨ ਵਿਚ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮ ਦੀਆ ਹੈ, ਤੂੰ ਏਹਾ ਕਿਰਤ ਕਰ।' ਤਬ

  1. ਨਾਨਕੀ ਏਕ ਰਹੀ ਉਰ ਮੈਂ ਥਿਰ, ਔਰਨ ਕੀ ਸ਼ਰਧਾ ਭਰਮਾਈ।
49 / 237
Previous
Next