ਗੁਰੂ ਜੀ ਨੇ ਮੱਥਾ ਟੇਕਿਆ ਤੇ 'ਭੀ ਤੇਰੀ ਕੀਮਤ ਨ ਪਵੇ, ਹਉ ਕੇਵਡੁ ਆਖਾ ਨਾਉ ਦੀ ਧੁਨੀ ਲਗਾਈ। ਉਧਰੋਂ ਇਹ ਧੁਨੀ ਉੱਠੀ, ‘ਨਾਨਕ, ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਤੂੰ ਮੇਰੇ ਹੁਕਮ ਦੀ ਸਿਫ਼ਤ ਕਰ। ਤਦ ਗੁਰੂ ਜੀ ਨੇ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥ ਉਚਾਰਿਆ। ਉਥੋਂ ਹੀ ਜਪੁ ਮਿਲਿਆ।
ਕਹਿੰਦੇ ਹਨ ਕਿ ਜਦ ਹਜ਼ਰਤ ਮੁਹੰਮਦ ਸਾਹਿਬ ਅਲਾਹ ਦੀ ਦਰਗਾਹ ਵਿਚ ਪੁੱਜੇ ਤਾਂ ਅਲਾਹ ਨੇ ਕਿਹਾ : ਮੁਹੰਮਦ ਮੇਰੇ ਲੀਏ ਕਿਆ ਲਿਆਏ ਤਾਂ ਉਨ੍ਹਾਂ ਫ਼ਰਮਾਇਆ, 'ਬੰਦਗੀ'। ਉਹ ਇਥੋਂ ਬੇਦਗੀ ਲੈ ਕੇ ਗਏ, ਗੁਰੂ ਨਾਨਕ ਜੀ ਉਥੋਂ ਰੱਬ ਦੀ ਦਰਗਾਹ ਤੋਂ 'ਜਪੁ' ਲਿਆਏ ਜਿਸ ਦੇ ਪੜ੍ਹਨ ਨਾਲ ਹੁਕਮ ਤੇ ਹੁਕਮੀ ਦੀ ਪਛਾਣ ਆਏਗੀ ਤੇ ਫਿਰ 'ਨਾਂਹ, ਨਾਮ ਰਹੇਗਾ ਨਾ ਨਾਮੀ। ਇਕ ਮਿਕ ਹੋ ਜਾਏਗਾ ਸਭ ਕੁਝ। 'ਸੀਤੋ ਸੀਤਾ ਮਹਿਮਾ ਮਾਹਿ'। ਇਹ ਹੀ ਕਾਰਨ ਹੈ ਕਿ 'ਜਪੁ ਸਾਹਿਬ 'ਤੇ ਕਿਸੇ ਇਕ ਗੁਰ ਮਹਲ ਦੀ ਛਾਪ ਨਹੀਂ। ਇਹ ਅਲਾਹ ਦਾ ਗੀਤ ਹੈ. ਸੱਚ ਪਛਾਨਣ ਲਈ ਸਾਨੂੰ ਗੁਰੂ ਨਾਨਕ ਜੀ ਨੇ ਦਰਗਾਹੋਂ ਲਿਆ ਕੇ ਦਿੱਤਾ ਹੈ।
ਪੁਰਾਤਨ ਜਨਮ ਸਾਖੀ ਵਾਲਾ ਵਾਰਤਾ ਜਾਰੀ ਰੱਖਦੇ ਲਿਖਦਾ ਹੈ ਕਿ ਤਦ ਫੇਰ ਸੱਚ ਪੁਰਖ ਤੋਂ ਆਗਿਆ ਪਾਈ। ਹੁਕਮ ਹੋਆ :
"ਨਾਨਕ, ਜਿਸ ਉਪਰਿ ਤੇਰੀ ਨਦਰਿ, ਤਿਸ ਉਪਰ ਮੇਰੀ ਨਦਰਿ
ਜਿਸ ਉਪਰ ਤੇਰਾ ਕਰਮ, ਤਿਸ ਉਪਰ ਮੇਰਾ ਕਰਮ ॥
ਮੇਰਾ ਨਾਉਂ ਪਾਰਬ੍ਰਹਮ, ਤੇਰਾ ਨਾਉ ਗੁਰ ਪ੍ਰਮੇਸਰ॥"
ਨਿਮਰਤਾ ਵਿਚ 'ਤੂੰ ਦਰੀਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ ਗਾ ਕੇ ਗੁਰੂ ਨਾਨਕ ਵਾਪਸ ਮੁੜੇ।
ਸ਼ੰਭੂ ਨਾਥ ਦੀ ਜਨਮ ਪੱਤ੍ਰੀ ਨੇ ਵੀ ਇਸ ਪ੍ਰਕਾਰ ਹੀ ਜ਼ਿਕਰ ਕੀਤਾ ਹੈ। ਭਾਈ ਨੰਦ ਲਾਲ ਜੀ ਨੇ ਗੰਜਨਾਮਾ ਵਿਚ ਇਸ ਬਖ਼ਸ਼ਸ਼ ਦਰੋਂ ਲੈਣ ਦੀ ਸਾਖੀ ਅਤੇ ਹੋਏ ਬਚਨਾਂ ਨੂੰ ਇਸ ਤਰ੍ਹਾਂ ਲਿਖਿਆ :
'ਅਕਾਲ ਪੁਰਖ ਨੇ ਬਾਬੇ ਨਾਨਕ ਨੂੰ ਦੋਹਾਂ ਜਹਾਨਾਂ ਦਾ ਮੁਰਸ਼ਿਦ ਦਾ ਖ਼ਿਤਾਬ ਦਿੱਤਾ ਅਤੇ ਅਨੇਕਾਂ ਬਖ਼ਸ਼ਿਸ਼ਾਂ ਨਾਲ ਨਿਵਾਜਿਆ। ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਨਾਲ ਕਿਹਾ : ਵਾਹਿਗੁਰੂ ਮੈਂ ਤੇਰਾ ਬੰਦਾ ਹਾਂ। ਤੇਰਾ ਗੁਲਾਮ ਹਾਂ, ਤੇਰੇ ਸਾਜੇ ਹਰ ਆਮ ਖ਼ਾਸ ਬੰਦੇ ਦੀ ਮੈਂ ਧੂੜੀ ਹਾਂ । ਵਾਹਿਗੁਰੂ ਵਲੋਂ ਇਹ ਬਚਨ ਕਹੇ ਗਏ : ਹੇ ਨਾਨਕ! ਮੇਰਾ ਸਰੂਪ, ਮੇਰੀ ਪੂਰਨ ਜੋਤਿ ਤੇਰੇ ਵਿਚ ਹੈ, ਮੈਂ ਆਪ ਤੇਰੇ ਵਿਚ ਹਾਂ। ਤੇਰੇ ਅੰਦਰ ਹਰ ਗੈਰ ਕੋਈ ਨਹੀਂ। ਭਾਈ ਨੰਦ ਲਾਲ ਜੀ ਦੇ ਕਥਨ ਮੁਤਾਬਿਕ ਸੰਸਾਰ ਫੇਰੀ ਕਰਨ ਦੀ ਆਗਿਆ ਹੋਈ। ਇਹ ਵੀ ਬਚਨ ਹੋਏ : ਜਿਨ੍ਹਾਂ ਨੇ ਸਿੱਧੀ, ਕਰਾਮਾਤਾਂ
ਖਾਕਿ ਅਕਦਾਮਿ ਖਾਸੋ ਆਮਿ ਤੂ ਅਮ। ੨੩ (ਗੰਜਨਾਮਾ)