ਸੋ ਪੁੱਛਿਆ ਗਿਆ ਕਿ ਤੁਸਾਂ ਸਿਰ ਕਿਉਂ ਨਹੀਂ ਝੁਕਾਇਆ ਤਾਂ ਗੁਰੂ ਜੀ ਨੇ ਖੁਸ਼ਵਕਤ ਰਾਇ ਦੇ ਕਹਿਣ ਅਨੁਸਾਰ ਫ਼ਰਮਾਇਆ: 'ਆ ਤਮਾਂ ਬੂਦ ਸਲਾਮ ਮੀ ਕਰਦ। ਗਰਦਨ ਬੇ ਤਮਾ ਬੁਲੰਦ ਬਵਦ'। ਭਾਵ ਹਿਰਸੀ ਹੀ ਸਿਰ ਝੁਕਾਂਦਾ ਹੈ, ਬਗ਼ੈਰ ਲਾਲਚ ਵਾਲੇ ਦਾ ਸਿਰ ਹਮੇਸ਼ਾ ਉੱਚਾ ਹੀ ਰਹਿੰਦਾ ਹੈ। ਕਾਜ਼ੀਆਂ ਦਾ ਅਗਲਾ ਪ੍ਰਸ਼ਨ ਸੀ, 'ਹਿੰਦੂ ਹਸਤੀ ਕਿ ਮੁਸਲਮਾਨ ਗੁਰੂ ਜੀ ਨੇ ਫਰਮਾਇਆ :
'ਹਰਦੇ ਨੇਸਤਮ, ਬੰਦਹ ਖ਼ੁਦਾ ਹਸਤੰਦ।
ਕਿ ਹਮਾ ਮਜ਼ਹਬ ਅਜ ਮਨ ਹਸਤੰਦ।'
ਦੋਵਾਂ ਵਿਚੋਂ ਕੋਈ ਨਹੀਂ ਹਾਂ, ਖ਼ੁਦਾ ਦਾ ਬੰਦਾ ਹਾਂ ਅਤੇ ਸਾਰੇ ਧਰਮ ਮੈਨੂੰ ਪਿਆਰੇ ਹਨ। ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਜਦ 'ਨਾ: ਕੇ ਹਿੰਦੂ ਨ ਮੁਸਲਮਾਨ' ਬੋਲਦਾ ਕਟੜ ਖ਼ਿਆਲੀਆਂ ਨੇ ਸੁਣਿਆ, ਤਾਂ ਦੋਲਤ ਖ਼ਾਨ ਨੂੰ ਕਰੜੀ ਕਾਰਵਾਈ ਕਰਨ ਲਈ ਆਖਿਆ। ਉਸਨੇ ਸਾਫ਼ ਇਨਕਾਰ ਕਰ ਦਿੱਤਾ। ਕਾਜ਼ੀ ਨੇ ਇਥੋਂ ਤੱਕ ਕਹਿਆ : 'ਖ਼ਾਨ ਤੂੰ ਗਲਤੀ ਕਰ ਰਹਿਆ ਹੈਂ, ਤੂੰ ਭੁੱਲਾ ਹੈਂ। ਜਦ ਬਾਬੇ ਨੂੰ ਭਰੇ ਦਰਬਾਰ ਵਿਚ ਪੁੱਛਿਆ ਗਿਆ ਕਿ ਤੂੰ ਕੌਣ ਹੈਂ ਤਾਂ ਨਾਨਕ ਜੀ ਨੇ ਫ਼ਰਮਾਇਆ :
'ਮੈਂ ਵਾਹਿਗੁਰੂ ਬਿਨਾਂ, ਦੂਜਾ ਕੁਝ ਨਹੀਂ ਜਾਣਦਾ। ਦੇਹ ਹੀ ਹਿੰਦੂ ਹੈ, ਦੇਹ ਹੀ ਮੁਸਲਮਾਨ ਹੈ। ਮੈਂ ਦੋਹਾਂ ਦਾ ਸਾਖੀ ਨਿਆਰਾ ਹਾਂ। ਖ਼ਾਨ ਨੇ ਸਭ ਦਰਬਾਰੀਆਂ ਸਾਹਮਣੇ ਗੁਰੂ ਨਾਨਕ ਜੀ ਅੱਗੇ ਸਿਰ ਝੁਕਾਇਆ ਅਤੇ ਕਿਹਾ, 'ਜੇ ਮੈਂ ਆਪ ਨੂੰ ਖ਼ੁਦਾਇ ਦਾ ਵਲੀ ਜਾਣਦਾ ਹਾਂ। ਜਦ ਦੌਲਤ ਖ਼ਾਨ ਨੇ ਮਨ ਟਿਕਾਉਣ ਦਾ ਤਰੀਕਾ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ :
'ਜਿਉਂ-ਜਿਉਂ ਤੇਰਾ ਧਿਆਨ ਨਿਕਲ ਜਾਏ, ਤਿਉਂ-ਤਿਉਂ ਦ੍ਰਿੜ੍ਹ ਕਰ । ਪਰ ਕਾਜ਼ੀ ਚੁੱਪ ਕਰਨ ਵਾਲੇ ਕਿੱਥੇ ਸਨ। ਉਨ੍ਹਾਂ ਕਿਹਾ ਕਿ ਇਹ ਗੱਲ ਯਕੀਨੀ ਹੈ ਕਿ ਜੋ ਵੀ ਹਜ਼ਰਤ 'ਤੇ ਈਮਾਨ ਲਿਆਉਣਗੇ, ਉਹ ਹੀ ਛੁੱਟਣਗੇ। ਗੁਰੂ ਨਾਨਕ ਜੀ ਨੇ ਕਿਹਾ: 'ਐਸਾ ਨਹੀਂ। ਗੁਰੂ ਪੀਰ ਹਾਮਾ ਤਾਂ ਭਰੇ ਜਾ ਮੁਰਦਾਰੁ ਨਾ ਖਾਇ। ਪਰਾਇਆ ਹੱਕ ਖੁਦਾਇ ਤੇ ਹਜ਼ਰਤ ਮਨਹਿ ਕੀਆ ਹੈ। ਉਥੇ ਇਕ ਹੋਰ ਇਨਕਲਾਬੀ ਗੱਲ ਕਰਦੇ ਹੋਏ ਫ਼ਰਮਾਇਆ, 'ਨਰਕ ਪਰਾਇਆ ਹੱਕ ਖਾਂਦੇ ਹੀ ਜਾਂਦਾ ਹੈ । ਕਾਜ਼ੀ ਨੇ ਹੋਰ ਤਰਕ ਕਰਦੇ ਹੋਏ ਕਿਹਾ : ਜੋ ਸਭ ਇਕ ਹਨ ਤਾਂ ਸਾਡੇ ਨਾਲ ਨਮਾਜ਼ ਪੜ੍ਹ। ਗੁਰੂ ਨਾਨਕ ਦੇਵ ਜੀ ਸਭ ਨਾਲ ਮਸੀਤ ਗਏ। ਜਦ ਸਾਰੇ ਨਮਾਜ਼ ਪੜ੍ਹ ਰਹੇ ਸਨ ਤਾਂ ਬਾਬਾ ਜੀ ਦੋ ਵਾਗੇ ਹੱਸੇ। ਕਾਜ਼ੀ ਨੇ ਕਿਹਾ : ਦੇਖਿਆ ਖ਼ਾਨ, ਇਹ ਕਾਫ਼ਰ ਸਾਡੀ ਨਮਾਜ਼ ਨੂੰ ਹੱਸਿਆ ਹੈ। ਤਾਂ ਦੌਲਤ ਖਾਨ ਨੇ ਪੁੱਛਿਆ, 'ਬਾਬਾ ਜੀ। ਤੁਸੀਂ ਅਸਾਡੀ ਨਮਾਜ਼ ਨੂੰ ਕਿਉਂ ਹੱਸੇ ਹੋ ?' ਬਾਬੇ ਨੇ ਕਿਹਾ : 'ਮੈਂ ਨਮਾਜ਼ ਨੂੰ ਨਹੀਂ, ਊਠਕ ਬੈਠਕ ਨੂੰ ਹੱਸਿਆ ਸੀ । ਜੇ ਊਠਕ ਬੈਠਕ ਹੀ ਕਰਨੀ ਸੀ ਤਾਂ ਉਹ ਮਸੀਤ ਤੋਂ ਬਾਹਰ ਵੀ ਹੋ ਸਕਦੀ ਸੀ। ਜਿਸ ਵੇਲੇ ਤੁਸੀਂ ਉਜੂ ਕਰਦੇ ਸੀ ਉਸ ਸਮੇਂ ਤੁਹਾਡਾ ਮਨ ਨਮਾਜ਼ ਵੱਲ ਹੈ ਸੀ ਤੇ ਤੁਹਾਡੇ ਉੱਪਰ ਖੁਦਾਇ ਪ੍ਰਸੈਨ ਸੀ। ਜਦ ਨਮਾਜ਼ ਪੜ੍ਹਨ ਲੱਗੇ ਤਾਂ ਮਨ ਨਾ ਖਲੋਤਾ। ਇਮਾਮ ਨੂੰ ਕਿਹਾ : 'ਤੂੰ