ਇਮਾਮ ਹੈਂ, ਤੇਰੇ ਪਿੱਛੇ ਲੱਗ ਸਭ ਨਮਾਜ਼ ਅਦਾ ਕਰਦੇ ਹਨ। ਸੋ ਤੇਰੇ ਘਰ ਘੋੜੀ ਸੁਈ ਸੀ। ਤੇਰੇ ਘਰ ਖੂਹ ਹੈ, ਤੇਰਾ ਧਿਆਨ ਉਧਰ ਗਿਆ, ਮਤ ਮੇਰੀ ਬਛੇਰੀ ਖੂਹ ਵਿਚ ਪੈ ਜਾਂਦੀ ਹੋਵੇ। ਜੇ ਇਮਾਮ ਦਾ ਮਨ ਰਿਹਾ ਨਹੀਂ ਤਾਂ ਹੋਰਨਾਂ ਦੀ ਨਮਾਜ਼ ਕਿਥੋਂ ਕਬੂਲ ਪਵੇ ?' ਫਿਰ ਖਾਨ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ: 'ਇਹ ਕੋਈ ਵਲੀ ਪੈਦਾ ਹੋਇਆ ਹੈ, ਇਸ ਦੀ ਸੇਵਾ ਕਰਨੀ ਪ੍ਰਵਾਨ ਹੈ।
ਕਨ੍ਹਈਆ ਲਾਲ ਤਾਰੀਖ਼-ਇ-ਪੰਜਾਬ ਵਿਚ ਇਸ ਘਟਨਾ ਬਾਰੇ ਲਿਖਦਾ ਹੈ ਕਿ 'ਗੁਰੂ ਜੀ ਨਵਾਬ ਨਾਲ ਨਮਾਜ਼ ਪੜ੍ਹਨ ਤੁਰ ਪਏ। ਸ਼ਹਿਰ ਵਿਚ ਰੋਲਾ ਪੈ ਗਿਆ ਕਿ ਅੱਜ ਨਾਨਕ ਜੀ ਮੁਸਲਮਾਨ ਬਣ ਜਾਣਗੇ। ਨਵਾਬ ਤੇ ਇਮਾਮ ਜਦੋਂ ਨਮਾਜ਼ ਪੜ੍ਹਨ ਲਈ ਖਲੋਤੇ ਤਾਂ ਆਪ ਜੀ ਸ਼ਾਮਲ ਨਾ ਹੋਏ। ਨਮਾਜ਼ ਅਦਾ ਹੋਣ ਪਿੱਛੋਂ ਨਵਾਬ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਤਾਂ ਨਮਾਜ਼ ਵਿਚ ਖਲੋਤੇ ਕਾਬਲ ਦੇ ਘੋੜੇ ਖ਼ਰੀਦ ਰਹੇ ਸਾਓ ਤੇ ਇਮਾਮ ਨੂੰ ਇਸ ਗੱਲ ਦੀ ਚਿੰਤਾ ਖਾ ਰਹੀ ਸੀ ਕਿ ਮਤੇ ਉਸ ਦੀ ਘੋੜੀ ਦਾ ਵਛੇਰਾ ਖੂਹ ਵਿਚ ਨਾ ਡਿੱਗ ਪਵੇ। ਇਸੇ ਤਰ੍ਹਾਂ ਬਾਕੀਆ ਦੇ ਮਨ ਵੀ ਆਪਣੇ-ਆਪਣੇ ਧੰਦੇ ਵਿਚ ਰੁੱਝੇ ਹੋਏ ਸਨ। ਉਹ ਸੱਚੇ ਦਿਲੋਂ ਨਮਾਜ਼ ਨਹੀਂ ਸਨ ਪੜ੍ਹ ਰਹੇ। ਮੈਂ ਇਸ ਲਈ ਨਮਾਜ਼ ਨਹੀਂ ਪੜ੍ਹੀ। ਅਜਿਹੀ ਨਮਾਜ਼ ਨਾਲੋਂ ਤਾਂ ਨਾ ਪੜ੍ਹਨੀ ਹੀ ਚੰਗੀ ਹੈ। ਇਨ੍ਹਾਂ ਸਭ ਨੂੰ ਆਪਣੇ-ਆਪਣੇ ਦਿਲ ਦੀ ਮੇਲ ਦਾ ਪਤਾ ਸੀ। ਇਸ ਲਈ ਬਾਬਾ ਨਾਨਕ ਨੂੰ ਕੁਝ ਨਾ ਕਿਹਾ। ਉਨ੍ਹਾਂ ਜਾਣ ਲਿਆ ਕਿ ਇਹ ਵਲੀ ਹੈ। ਦੋਲਤ ਖ਼ਾਨ ਇਸ ਭੇਤ ਭਰੀ ਗੱਲ 'ਤੇ ਹੈਰਾਨ ਰਹਿ ਗਿਆ ਅਤੇ ਭੁੱਲ ਬਖ਼ਸ਼ਾਈ। ਉਥੇ ਹੀ ਬਚਨ ਕਰਦੇ ਹੋਏ ਫ਼ਰਮਾਇਆ :
'ਮੁਸਲਮਾਣੁ ਕਹਾਵਣੁ ਮੁਸਕਲੁ
ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲ ਦੀਨੁ ਕਰਿ ਮਿਠਾ,
ਮੁਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮ ਦੀਨ ਮੁਹਾਣੇ,
ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ ਮਨੇ ਸਿਰ ਉਪਰਿ,
ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ,
ਹੋਇ ਤ ਮੁਸਲਮਾਣੁ ਕਹਾਵੈ ॥੧॥
(ਵਾਰ ਮਾਝ ਕੀ ਮਹਲਾ ੧, ਪੰਨਾ ੧੪੧)
ਆਪ ਜੀ ਨੇ ਆਪਣਾ ਪਹਿਲਾ ਲਿਆ ਨਿਰਣਾ ਵੀ ਉਥੇ ਹੀ ਦੁਹਰਾ ਦਿੱਤਾ ਕਿ ਹੁਣ ਉਹ ਸੁਲਤਾਨਪੁਰ ਨਹੀਂ ਟਿਕਣਗੇ ਤੇ ਹਰ ਉਸ ਟਿਕਾਣੇ ਪੁੱਜਣ ਦਾ ਯਤਨ ਕਰਨਗੇ ਜਿੱਥੋਂ ਕੁਧਰਮ ਪੈਦਾ ਹੁੰਦਾ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਅਨੁਸਾਰ ਬਾਬੇ
1. ਸਦਨ ਮੈ ਮਨ ਗਯਾ।