ਨੇ ਧਿਆਨ ਧਰ ਦੇਖ ਲਿਆ ਸੀ ਕਿ ਆਦਰਸ਼ ਤੋਂ ਖੁੰਝੀ ਲੁਕਾਈ ਤ੍ਰਾਹ-ਤ੍ਰਾਹ ਕਰ ਰਹੀ ਹੈ। ਉਹਨਾਂ ਨੂੰ ਸੋਧਣ ਲਈ ਉਹ ਮੈਦਾਨ ਵਿਚ ਨਿਕਲ ਪਏ। ਪਹਿਲਾਂ ਨਵਾਬ, ਫਿਰ ਜੈ ਰਾਮ ਜੀ, ਫਿਰ ਉਨ੍ਹਾਂ ਦੀ ਪਤਨੀ ਤੇ ਬੱਚਿਆਂ, ਪਿੱਛੋਂ ਪਿਤਾ ਤੇ ਮਾਤਾ ਜੀ ਅਤੇ ਸੱਸ ਸਹੁਰੇ ਨੇ ਰੋਕ ਪਾਉਣੀ ਚਾਹੀ ਪਰ ਉਹ ਆਪਣੇ ਇਰਾਦੇ 'ਤੇ ਅਹਿਲ ਸਨ। ਦੌਲਤ ਖ਼ਾਨ ਨੇ ਬੱਸ ਹੁਣ ਇੰਨੀ ਹੀ ਅਰਜ਼ ਕੀਤੀ ਕਿ ਜੋ ਰਾਹ ਦੁਨੀਆਂ ਨੂੰ ਦੇਣਾ ਚਾਹੁੰਦੇ ਹੋ, ਉਸ ਦੀ ਰੋਸ਼ਨੀ, ਉਸ ਨੂੰ ਵੀ ਦੇਵੇ। ਮਹਾਰਾਜ ਨੇ ਬਖ਼ਸ਼ਿਸ਼ ਕੀਤੀ ਅਤੇ ਜਿਸ ਖ਼ਿਜ਼ਰ ਦੇ ਦਰਸ਼ਨਾਂ ਲਈ ਤਰਸਦਾ ਸੀ, ਉਹ ਆਪ ਹੀ ਹੋ ਗਿਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਸ਼ਬਦ ਸੁਨਾ ਜਬ ਖ਼ਾਨ, ਸੋਇਆ ਮਨ ਜਾਗਾ ਤਬੀ।
ਹੋਇ ਰਹਾ ਹੈਰਾਨ, ਭਈ ਮੁਹੱਬਤ ਰੱਬ ਕੀ।
ਭਾਈ ਮਰਦਾਨੇ ਨੂੰ ਵੀ ਨਵੀਂ ਰਬਾਬ ਫਿਰਦੇ ਕੋਲੋਂ ਬਣਵਾ ਦਿੱਤੀ ਸੀ ਤੇ ਨਿਸ਼ਾਨੇ ਵੀ ਉਨ੍ਹਾਂ ਮਿੱਥ ਲਏ ਸਨ। ਹਿਸਾਬ ਕਰਨ 'ਤੇ, ਤਵਾਰੀਖ਼ ਗੁਰੂ ਖਾਲਸਾ ਦੇ ਕਥਨ ਅਨੁਸਾਰ ੭੬੦ ਰੁਪਏ ਗੁਰੂ ਨਾਨਕ ਜੀ ਦੇ ਵੱਧ ਨਿਕਲੇ ਸਨ। ਤੁਰਨ ਵੇਲੇ ਨਵਾਬ ਤੇ ਜੈ ਰਾਮ ਜੀ ਨੇ ਬਹੁਤੇਰਾ ਚਾਹਿਆ ਕਿ ਭਾਰੀ ਰਕਮ ਗੁਰੂ ਨਾਨਕ ਜੀ ਦੇ ਪੁੱਤਰਾਂ ਦੇ ਨਾਂ ਲਗਾ ਦਿੱਤੀ ਜਾਏ, ਪਰ ਗੁਰੂ ਜੀ ਨੇ ਸੁਲਤਾਨਪੁਰ ਛੱਡਣ ਤੋਂ ਪਹਿਲਾਂ ਹੀ ਸਾਰੀ ਰਕਮ ਲੋੜਵੰਦਾਂ ਵਿਚ ਵੰਡ ਦਿੱਤੀ। ਇਸ ਤਰ੍ਹਾਂ ਸਾਢੇ ਚਾਰ ਸਾਲ ਇਨਕਲਾਬੀ ਬਚਨ ਤੇ ਕਰਮ ਕਰ ਕੇ ਬਾਬਾ ਜੀ 'ਭੇਖੀ ਪ੍ਰਭੂ ਨ ਪਾਈਐ' ਅਤੇ 'ਤਾ ਕਿਛੁ ਘਾਲਿ ਪਵੇ ਦਰਿ ਲੇਖੇ ਜੇ ਉਸਦੀ ਨਦਰ ਹੋਵੇ' ਦਾ ਆਦਰਸ਼ ਦ੍ਰਿੜ੍ਹ ਕਰਾਉਣ ਲਈ ਹਿੰਦੂ ਕੇਂਦਰਾਂ ਵੱਲ ੧੫੦੫ ਈ: ਵਿਚ ਰਬਾਬੀ ਭਾਈ ਮਰਦਾਨਾ ਨਾਲ ਚੱਲ ਪਏ। ਨਾਨਕੀ ਜੀ ਨੂੰ ਕਿਹਾ : ਜਦ ਯਾਦ ਕਰੋਗੇ, ਉਸੇ ਵੇਲੇ ਆ ਜਾਵਾਂਗਾ।
"ਸਿਮਰਨ ਜਬ ਕਰੋ ਆਇ ਮਿਲੋ ਤਿਸ ਕਾਲ ।"
ਜਦ ਫਿਰ ਸੁਲਤਾਨਪੁਰ ਆਏ : ਪਹਿਲੀ ਉਦਾਸੀ ਦੀ ਸਮਾਪਤੀ ਉਪਰੰਤ ਆਪ ਜੀ ਪਹਿਲਾਂ ਸਿੱਧੇ ਸੁਲਤਾਨਪੁਰ ਆਏ। ਫਿਰ ਦੋਲਤ ਖ਼ਾਨ ਨਾਲ ਕਈ ਦਿਨ ਵਿਚਾਰਾਂ ਹੁੰਦੀਆਂ ਰਹੀਆਂ। ਉਸ ਨੇ ਕਈ ਸ਼ੰਕੇ ਉਠਾਏ ਜਿਨ੍ਹਾਂ ਦੀ ਆਪ ਜੀ ਨੇ ਨਵਿਰਤੀ ਕੀਤੀ। ਪੁੱਛਣ 'ਤੇ ਸੁਰਖਰੂ ਹੋਣ ਦਾ ਰਾਹ ਵੀ ਦੱਸਿਆ ਕਿ 'ਸੰਸਾਰ ਨੂੰ ਟਿਕਾਣਾ ਨਾ ਸਮਝੋ, ਇਹ ਹੀ ਜਾਣੋ ਕਿ ਇਥੋਂ ਟੁਰ ਜਾਣਾ ਹੈ, ਤਾਂ ਦੋਲਤ ਖ਼ਾਨ ਨੇ ਕਿਹਾ: 'ਜੀ, ਤੂੰ ਉਹੋ ਕੋਈ ਹੈਂ (ਭਾਵ ਖ਼ੁਦਾ ਹੈ) ਤੇਰਾ ਵੀ ਸ਼ੁਮਾਰ ਕੀਤਾ ਕਿਛੁ ਨਹੀਂ ਜਾਂਦਾ । ਸਾਹਿਬ ਜੀ
"ਤਰਵਰ ਤੇ ਰਸ ਨਿਚਰਨ ਲਾਗਯੋ
ਵਿਸਰਾ ਸਭਨ ਅਪਾਨਾ॥'