Back ArrowLogo
Info
Profile

ਦਿਲਾਂ ਦਾ ਮਾਲਕ ਹੈਂ। ਸੋ ਤਾਂ ਕਿੰਨੇ ਡਿੱਠਾ ਨਾਹੀ, ਇਥੇ ਤਾਂ ਜਹਾਨ ਵਿਚ ਦਿਲਾਂ ਦਾ ਮਾਲਕ ਤੁਹੀਂ ਹੈ। ਗੁਰੂ ਨਾਨਕ ਜੀ ਨੇ ਫਿਰ ਵੀ ਨਿਮਰਤਾ ਵਿਚ ਭਿੱਜੇ ਸ਼ਬਦ ਬੋਲਦੇ ਆਖਿਆ : 'ਖ਼ਾਨ ਜੀ ਤੂੰ ਨਿਹਾਲ ਹੋਆ ਤੇ ਤੇਰੇ ਪਿੱਛੇ ਅਸੀਂ ਵੀ ਨਿਹਾਲ ਹੋਏ ਜਿਸ ਸਾਹਿਬ ਸੱਚਾ ਚਿਤ ਆਇਆ।' ਮੋਹਰਬਾਨ ਦੇ ਕਥਨ ਅਨੁਸਾਰ, ਦੌਲਤ ਖ਼ਾਨ ਨੇ ਤਰਲੇ ਕੀਤੇ ਕਿ ਉਹ ਰਾਜ ਕਾਜ ਦੇ ਕੰਮ ਨੂੰ ਸੰਭਾਲਣ। ਉਸ ਨੇ ਕਿਹਾ : 'ਬਾਬਾ ਨਾਨਕ ਜੀ ਇਹ ਰਾਜ ਜੋ ਹੈ ਸੁ ਸਭ ਤੇਰਾ ਹੈ। ਤੇਰੇ ਆਗੇ ਹੈ, ਨੇਕੀ ਕਰ ਭਾਵੇਂ ਬਦੀ ਕਰ, ਸਿਆਹੀ ਕਰ ਭਾਵੇਂ ਸੁਪੈਦੀ ਕਰ, ਜਿਉ ਜਾਣਹਿ ਤਿਉ ਚਲਾਇ, ਇਕ ਤਬਰਕ (ਪ੍ਰਸਾਦਿ) ਮੁਝ ਕਉ ਤੂੰ ਦੇਹਿ ਜੋ ਬੈਠਾ ਮੈਂ ਖਾਉਂ, ਹੋਰ ਸਭ ਕੁਝ ਤੇਰਾ ਹੈ ਧਨੁ ਮਾਲਿ ਰਾਜ ਪਾਟ। ਤੂੰ ਇਸ ਕਾਮ ਕਉ ਕਬੂਲ ਕਰ। ਗੁਰੂ ਨਾਨਕ ਦੇਵ ਜੀ ਨੇ ਇਹ ਸਭ ਕੁਝ ਸੁਣ ਕੇ ਕਿਹਾ: 'ਦੋਲਤ ਖ਼ਾਨ ਮੈਂ ਜਾਣਦਾ ਹਾਂ ਇਹ ਬਾਤ ਹਮ ਕਉ ਮਤ ਕਹਹਿ। ਅਜੇ ਕਿੰਨਾ ਕੁਝ ਹੋਰ ਕਰਨ ਵਾਲਾ ਹੈ। ਜਦ ਕੁਝ ਲੋਕਾਂ ਨੇ ਪਰਮਾਤਮਾ ਨੂੰ ਪਾਉਣ ਦਾ ਰਾਹ ਪੁੱਛਿਆ ਤਾਂ ਆਪ ਨੇ ਗੁਰਮੁਖਾਂ ਦੀ ਸੰਗਤ ਸ਼ਬਦ ਦੀ ਟੇਕ ਤੇ ਹਿਰਦਾ ਸ਼ੁੱਧ ਰੱਖਣ ਦਾ ਉਪਦੇਸ਼ ਦਿੱਤਾ। ਸਾਰਾ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਮੁਸਲਮਾਨ ਕਾ ਪੀਰ ਤੇ ਵਾਹ ਬਾਬਾ ਨਾਨਕ ਜੀ ਕਹਿ ਉੱਠਿਆ। ਦੂਜੀ ਫੇਰੀ ਵਿਚ ਗੁਰੂ ਨਾਨਕ ਦੇਵ ਜੀ ਕੁੱਲ ਪੰਜ ਦਿਨ ਸੁਲਤਾਨਪੁਰ ਟਿਕੇ ਸਨ।

55 / 237
Previous
Next